ਆਧਿਆਪਕ ਕ੍ਰਿਸ਼ਨ ਕੰਬੋਜ ਨੇ ਸਟੇਟ ਅਵਾਰਡ ਪ੍ਰਾਪਤ ਕਰਕੇ ਬਲਾਕ ਖੂਈਆਂ ਸਰਵਰ ਦਾ ਨਾਂ ਕੀਤਾ ਰੋਸ਼ਨ – ਸਤੀਸ਼ ਮਿਗਲਾਨੀ

Sorry, this news is not available in your requested language. Please see here.

ਫਾਜ਼ਿਲਕਾ 06 ਸਤੰਬਰ 2021
ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬਿੱਲਾ ਬਲਾਕ ਖੂਈਆਂ ਸਰਵਰ ਦੇ ਈਟੀਈ ਅਧਿਆਪਕ ਕ੍ਰਿਸ਼ਨ ਕੰਬੋਜ ਦਾ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਤੇ ਯੰਗ ਟੀਚਰ ਸਟੇਟ ਅਵਾਰਡ ਨਾਲ ਸਨਮਾਨ ਕੀਤਾ ਗਿਆ ਹੈ। ਇਸ ਸਬੰਧੀ ਸਕੂਲ ਮੁੱਖੀ ਰਮੇਸ਼ ਕੁਮਾਰ ਨੇ ਦੱਸਿਆ ਕਿ ਆਧਿਆਪਕ ਕ੍ਰਿਸ਼ਨ ਕੰਬੋਜ ਬਹੁਤ ਹੀ ਮੇਹਨਤੀ ਅਧਿਆਪਕ ਹੈ। ਜਿਸ ਨੇ ਹਮੇਸ਼ਾ ਹੀ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ। ਉਹਨਾ ਨੇ ਕਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਆਨਲਾਈਨ ਸਿੱਖਿਆ ਨਾਲ ਜੋੜੀ ਰੱਖਿਆ। ਉਹਨਾਂ ਵੱਲੋ ਅਧੁਨਿਕ ਤਕਨੀਕਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਆਧਿਆਪਕ ਵੱਲੋ ਸਮਾਜ ਸੇਵਾ ਵੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਸਕੂਲ ਦੇ ਵਿਕਾਸ ਵਿੱਚ ਵੀ ਵੱਡਮੁਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅਵਾਰਡੀ ਅਧਿਆਪਕ ਨੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਸ਼ ਮਿਗਲਾਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਮੇਰੇ ਲਈ ਪ੍ਰੇਰਨਾ ਸਰੋਤ ਬਣੇਗਾ ਅਤੇ ਹਮੇਸ਼ਾ ਮੈਨੂੰ ਜੁੰਮੇਵਾਰੀ ਦਾ ਅਹਿਸਾਸ ਕਰਵਾਉਦਾ ਰਹੇਗਾ। ਅੱਗੇ ਵੀ ਉਹ ਆਪਣੇ ਬੱਚਿਆਂ ਦੀ ਭਲਾਈ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਲਈ ਯਤਨਸ਼ੀਲ ਰਹੇਗਾ ।ਉਹਨਾਂ ਦੇ ਸਕੂਲ ਪਹੁੰਚਣ ਤੇ ਉਹਨਾਂ ਦਾ ਸਕੂਲ ਸਟਾਫ ,ਪਿੰਡ ਦੀ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਬੀਪੀਈਓ ਸਤੀਸ਼ ਮਿਗਲਾਨੀ, ਸੀਐਚਟੀ ਮਹਾਵੀਰ, ਸਕੂਲ ਮੁੱਖੀ ਰਮੇਸ਼ ਕੁਮਾਰ, ਅਧਿਆਪਕ ਰਾਜ ਕੁਮਾਰ, ਮਹਿੰਦਰ ਰਾਮ, ਪਰਮਜੀਤ ਕੌਰ, ਬੀਐਮਟੀ ਪ੍ਰਦੁਮਣ, ਬੀਐਮਟੀ ਵਿਸ਼ਨੂੰ, ਪਿੰਡ ਦੀ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਮੌਜੂਦ ਸਨ।

Spread the love