ਆਰਮੀ ਪੁਲਿਸ ’ਚ ਲੜਕੀਆਂ ਦੀ ਭਰਤੀ ਲਈ ਸੀ-ਪਾਈਟ ਕੈਂਪ ਵਿਖੇ ਮੁਫ਼ਤ ਟ੍ਰੇਨਿੰਗ ਕੈਂਪ ਸ਼ੁਰੂ

Sorry, this news is not available in your requested language. Please see here.

ਨਵਾਂਸ਼ਹਿਰ, 22 ਜਨਵਰੀ 2021
ਕੋਵਿਡ-19 ਦੇ ਚੱਲਦਿਆਂ ਫ਼ੌਜ ਵੱਲੋਂ ਆਰਮੀ ਪੁਲਿਸ ਵਿਚ ਲੜਕੀਆਂ ਦੀ ਭਰਤੀ ਲਈ ਪੋਸਟਾਂ ਆਈਆਂ ਹਨ, ਜਿਨਾਂ ਲਈ ਅਰਜ਼ੀ ਦੇਣ ਲਈ 6 ਜੂਨ ਤੋਂ 20 ਜੁਲਾਈ 2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ, ਨਵਾਂਸ਼ਹਿਰ ਦੇ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਜਿਨਾਂ ਲੜਕੀਆਂ ਨੇ ਆਨਲਾਈਨ ਅਪਲਾਈ ਕਰ ਦਿੱਤਾ ਹੈ, ਉਹ ਲੜਕੀਆਂ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਵਿਚ ਆ ਸਕਦੀਆਂ ਹਨ। ਉਨਾਂ ਦੱਸਿਆ ਕਿ ਭਰਤੀ ਲਈ ਉਮਰ ਦੀ ਹੱਦ ਸਾਢੇ 17 ਤੋਂ 21 ਸਾਲ, ਉਚਾਈ 152 ਸੈਂਟੀਮੀਟਰ ਅਤੇ ਵਿੱਦਿਅਕ ਯੋਗਤਾ 45 ਫੀਸਦੀ ਅੰਕਾਂ ਨਾਲ ਦਸਵੀਂ ਪਾਸ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਸੀ-ਪਾਈਟ ਕੈਂਪ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ ਰਜਿਸਟ੍ਰੇਸ਼ਨ ਕਰਵਾਉਣ। ਉਨਾਂ ਇਹ ਵੀ ਦੱਸਿਆ ਕਿ ਜਿਹੜੇ ਨੌਜਵਾਨ ਜਲੰਧਰ ਆਰਮੀ ਰੈਲੀ ਵਿਚ ਆਰਜ਼ੀ ਫਿੱਟ ਹਨ, ਉਹ ਵੀ ਪੇਪਰ ਦੀ ਤਿਆਰੀ ਲਈ ਕੈਂਪ ਵਿਚ ਆ ਸਕਦੇ ਹਨ, ਜਿਸ ਲਈ ਕਲਾਸਾਂ ਸ਼ੁਰੂ ਹਨ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 94637-38300 ਅਤੇ 94174-20125 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love