ਈਕੋ-ਫਰੈਂਡਲੀ ਸ਼੍ਰੇਣੀ ਪੰਜਾਬ ਭਰ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਨੂੰ ਪਹਿਲਾ ਸਥਾਨ

Dr. Harinder Sharma Civil Surgeon
ਈਕੋ-ਫਰੈਂਡਲੀ ਸ਼੍ਰੇਣੀ ਪੰਜਾਬ ਭਰ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਨੂੰ ਪਹਿਲਾ ਸਥਾਨ

Sorry, this news is not available in your requested language. Please see here.

ਸੀ.ਐਚ.ਸੀ. ਧਨੌਲਾ ਨੂੰ ਕਾਇਕਲਪ ਪ੍ਰੋਗਰਾਮ ਵਿੱਚ ਦੂਸਰਾ ਸਥਾਨ
ਜ਼ਿਲ੍ਹੇ ਭਰ ‘ਚੋਂ ਪੀ.ਐਚ.ਸੀ. ਸ਼ਹਿਣਾ ਅਤੇ ਹੈਲਥ ਵੈਲਨੈਸ ਸੈਂਟਰ ਕੱਟੂ ਪਹਿਲਾ ਸਥਾਨ
ਬਰਨਾਲਾ, 3 ਜਨਵਰੀ 2024

ਸਿਹਤ ਵਿਭਾਗ ਬਰਨਾਲਾ ਵੱਲੋਂ ਸੂਬੇ ਭਰ ‘ਚੋਂ ਆਪਣੀਆਂ ਸਿਹਤ ਸੇਵਾਵਾਂ ਦੇ ਉੱਤਮ ਦਰਜੇ ਨੂੰ ਬਰਕਰਾਰ ਰੱਖਦਿਆਂ ਲਗਾਤਾਰ ਤੀਸਰੀ ਵਾਰ ਕਾਇਕਲਪ ਦੇ ਈਕੋ ਫਰੈਂਡਲੀ ਸ਼੍ਰੇਣੀ ਵਿੱਚ ਸਿਵਲ ਹਸਪਤਾਲ ਬਰਨਾਲਾ ਨੂੰ ਪਹਿਲਾ ਨੰਬਰ ਪ੍ਰਾਪਤ ਹੋਇਆ ਹੈ ।

ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦਾ ਵਿਸ਼ੇਸ਼ ਧੰਨਵਾਦ  ਕਰਦਾ ਹੈ ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੀਆਂ ਸਿਹਤ ਸੇਵਾਵਾਂ ਆਮ ਲੋਕਾਂ ਤੱਕ ਉੱਤਮ ਦਰਜੇ ਨਾਲ ਪਹੁੰਚਾ ਰਿਹਾ ਹੈ।ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਤਹਿਤ ਸੂਬੇ ਦੇ ਹਸਪਤਾਲਾਂ ਦਾ ਬਾਇਓਮੈਡੀਕਲ ਵੇਸਟ, ਇਨਫੈਕਸ਼ਨ ਕੰਟਰੋਲ, ਸਾਫ ਸਫਾਈ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਸਬੰਧੀ ਕਇਕਲਪ ਪ੍ਰੋਗਰਾਮ ਅਧੀਨ ਵਿਸ਼ੇਸ਼ ਸਰਵੇਖਣ ਕਰਵਾਇਆ ਜਾਂਦਾ ਹੈ।

ਡਾ. ਗੁਰਮਿੰਦਰ ਔਜਲਾ ਕਮ ਨੋਡਲ ਅਫ਼ਸਰ ਕਾਇਆਕਲਪ ਪ੍ਰੋਗਰਾਮ ਨੇ ਦੱਸਿਆ ਕਿ ਕਾਇਆਕਲ ਪ੍ਰੋਗਰਾਮ ਅਧੀਨ  ਪੰਜਾਬ ਭਰ ‘ਚੋਂ ਕਮਿਊਨਟੀ ਹੈਲਥ ਸੈਂਟਰ ਧਨੌਲਾ ਨੂੰ ਦੂਸਰਾ ਸਥਾਨ  , ਜ਼ਿਲ੍ਹਾ ਬਰਨਾਲਾ ਦੀ ਪੀ.ਐਚ.ਸੀ. ਸ਼੍ਰੇਣੀ ਵਿੱਚ  ਸ਼ਹਿਣਾ ਅਤੇ ਹੈਲਥ ਵੈਲਨੈਸ ਸੈਂਟਰ ਕੱਟੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੇ ਸਬ ਡਵੀਜ਼ਨ ਹਸਪਤਾਲ ਤਪਾ, ਸੀ.ਐਚ.ਸੀ. ਮਹਿਲ ਕਲਾਂ , ਚੰਨਣਵਾਲ , ਭਦੌੜ, ਅਰਬਨ ਡਿਸਪੈਂਸਰੀ ਸੰਧੂ ਪੱਤੀ , ਪੀ.ਐਚ.ਸੀ. ਰੂੜੇਕੇ ਕਲਾਂ, ਹੈਲਥ ਵੈਲਨੈਸ ਸੈਨਟਰ ਝੂਲਰ,ਘੁੰਨਸ , ਸਹਿਜੜਾ ਅਤੇ ਸਹੌਰ  ਨੇ 70 ਫੀਸਦੀ ਤੋਂ ਵੱਧ ਅੰਕ ਲੈਕੇ ਕੁਆਲੀਫਾਈ ਕੀਤਾ ਹੈ।

ਡਾ. ਜੋਤੀ ਕੌਸ਼ਲ ਸੀਨੀਅਰ ਮੈਡੀਕਲ ਅਫ਼ਸਰ , ਸਿਵਲ ਹਸਪਤਾਲ ਬਰਨਾਲਾ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਵਿਸ਼ੇਸ਼ ਤੌਰ ‘ਤੇ ਕਾਬਿਲ ਏ ਤਾਰੀਫ ਸਫਾਈ ਸੇਵਕਾਂ ਸਿਰ ਜਾਂਦਾ ਹੈ।

Spread the love