ਗੁਰਦਾਸਪੁਰ 2 ਜੁਲਾਈ 2021 ਸਿਵਲ ਸਰਜਨ ਗੁਰਦਾਸਪੁਰ ਡਾ: ਹਰਭਜਨ ਰਾਮ ਮਾਂਡੀ ਜੀ ਦੀ ਅਗਵਾਈ ਹੇਠ ਐਟੀ ਡੇਗੂ ਮੰਥ ਸਬੰਧੀ ਜਿਲ੍ਹਾ ਪੱਧਰੀ ਐਡਵੋਕੇਸੀ ਵਰਕਸਾਪ ਕੀਤੀ ਗਈ , ਜਿਸ ਵਿੱਚ ਅਸੀਸਟੈਟ ਮਲੇਰੀਆ ਅਫਸਰ ਅਤੇ ਵੱਖ ਵੱਖ ਬਲਾਕਾਂ ਤੇ ਆਏ ਹੋਏ ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ ਅਤੇ ਜਿਲ੍ਹੇ ਲੈਬ ਟੈਕਨੀਸ਼ੀਅਨਾਂ ਨੇ ਸਮੂਲੀਅਤ ਕੀਤੀ । ਇਸ ਮੌਕੇ ਤੇ ਸਿਵਲ ਸਰਜਨ ਗੁਰਦਾਸਪੁਰ ਵੱਲੋ ਡੇਗੂ ਮੰਥ ਦਾ ਪੋਸਟਰ ਵੀ ਜਾਰੀ ਕੀਤਾ ਗਿਆ । ਪੋਸਟਰ ਜਾਰੀ ਕਰਨ ਤੇ ਜਿਲ੍ਹਾਂ ਪਰਿਵਾਰ ਭਲਾਈ ਅਫਸਰ ਡਾ ਵਿਜੇ ਕੁਮਾਰ, ਜਿਲ੍ਹਾ ਟੀਕਾਕਰਨ ਅਫਸਰ ਡਾ: ਅਰਵਿੰਦ ਮਨਚੰਦਾ , ਜਿਲ੍ਹਾ ਸਿਹਤ ਅਫਸਰ ਡਾ: ਸੰਜੀਵ ਐਪੀਡਿਮਾਲੋਸਿਟ ਐਨ। ਵੀ. ਬੀ.ਡੀ. ਸੀ ਪੀ . ਡਾ; ਪ੍ਰਭਜੋਤ ਕੌਰ ਕਲਸੀ ਅਪੀਡਿਮਾਲੋਜਿਸਟ ਆਈ.ਡੀ ਐਸ ਪੀ ਡਾ: ਵੰਦਨਾ, ਮੈਡੀਕਲ ਅਫਸਰ , ਡਾ: ਮਮਤਾ ਅਤੇ ਏ.ਐਮ ਓ ਸ੍ਰੀ ਕੰਵਲਜੀਤ ਸਿੰਘ ਹਾਜਰ ਸਨ ।
ਜਿਲ੍ਹਾ ਐਪੀਡਿਮਾਲੋਜਿਸਟ ਡਾ: ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡੇਗੂ ਅਤੇ ਚਿਕੁਨਗੁਨੀਆ ਏਡੀਜ਼ ਨਾ ਮੱਛਰ ਦੇ ਕੱਟਣ ਨਾਲ ਫੈਲਦੀ ਹੈ । ਇਸ ਮੱਛਰ ਸਾਫ ਖੜੇ ਪਾਣੀ ਦੇ ਸੋਮਿਆ ਵਿੱਚ ਪੈਦਾ ਹੁੰਦਾ ਹੈ ਅਤੇ ਸਿਰਫ ਦਿਨ ਵੇਲੇ ਕੱਟਦਾ ਹੈ । ਡੇਗੂ ਬਿਮਾਰੀ ਦੇ ਲੱਛਣ ਜਿਵੇ ਕਿ ਤੇਜ ਬੁਖਾਰ , ਸਿਰ ਦਰਦ , ਮਾਸਪੇਛੀਆਂ ਵਿੱਚ ਦਰਦ , ਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦ , ਮਸੂੜਾ ਤੇ ਨੱਕ ਵਿੱਚ ਖੂਨ ਦਾ ਵੱਗਣਾ ਆਦਿ ਹੋਵੇ ਜਾਂ ਚਿਕੁਨਗੁਨੀਆ ਦੇਲੱਛਣ ਵਿਜੇ ਕਿ ਤੇਜ ਬੁਖਾਰ ਸਿਰ ਦਰਦ , ਜੋੜਾ ਵਿੱਚ ਦਰਦ ਅਤੇ ਸੋਜ ਅਤੇ ਦਰਦ ਹੋਵੇ ਤਾਂ ਨੇੜੇ ਦੇ ਸਿਹਤ ਕੇਦਰ ਵਿੱਚ ਜਾ ਕੇ ਅਪਣੀ ਜਾਂਚ ਕਰਵਾਈ ਜਾਵੇ । ਲੋੜ ਪੈਣ ਤੇ ਸਿਵਲ ਹਸਪਤਾਲ ਗੁਰਦਾਸਪੁਰ ਜਾਂ ਸਿਵਲ ਹਸਪਤਾਲ ਬਟਾਲਾ ਤੋ ਡੇਗੂ ਅਤੇ ਚਿਕੁਨਗੁਨੀਆ ਦਾ ਟੈਸਅ ਕਰਵਾਇਆ ਜਾਵੇਗਾ । ਬੁਖਾਰ ਹੋਣ ਦੀ ਸੂਰਤ ਵਿੱਚ ਵਿੱਚ ਨੇੜੇ ਦੇ ਸਰਕਾਰੀ ਸਿਹਤ ਕੇਦਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤਾ ਜੋ ਸਮੇ ਸਿਰ ਖੂਨ ਦੀ ਜਾਂਚ ਕਰਕੇ ਡੈਗੂ ਸਬੰਧ ਪਤਾ ਲਗਾਇਆ ਜਾ ਸਕੇ । ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਬੱਬਰੀ , ਸਿਵਲ ਹਸਪਤਾਲ ਬਟਾਲਾ ਵਿਖੇ ਡੇਗੂ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ । ਉਨ੍ਹਾ ਨੇ ਕਿਹਾ ਕਿ ਆਪਣੇ ਆਪ ਮੱਛਰਾਂ ਦੇ ਕੱਟਣ ਤੋ ਬਚਾਉਣ ਵਾਸਤੇ ਕਪੜੇ ਅਜਿਹੇ ਪਾਉਣੇ ਚਾਹੀਦੇ ਹਨ , ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ । ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋ ਕੀਤੀ ਜਾਵੇ । ਸਭ ਤੋ ਜਰੂਰੀ ਇਹ ਹੈ ਕਿ ਪਾਣੀ ਨੂੰ ਕਿਤੇ ਵੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਕਿ ਮੱਛਰ ਦੀ ਬ੍ਰੀਡਿੰਗ ਹੀ ਨਾ ਹੋ ਸਕੇ ।
ਸਿਵਲ ਸਰਜਨ ਗੁਰਦਾਸਪਰ ਨੇ ਸਾਰੇ ਸਿਹਤ ਕਰਮਚਾਰੀਆਂ ਨੂੰ ਡੇਗੂ ਅਤੇ ਚਿਕੁਨਗੁਨੀਆਂ ਬੁਖਾਰ ਤੇ ਲੋਕਾਂ ਨੂੰ ਬਚਾਓ ਵਾਸਤੇ ਬਲਾਕ ਸਬ ਸੈਟਰ ਅਤੇ ਪਿੰਡ ਪੱਧਰ ਤੇ ਲੋਕਾਂ ਨੂੰ ਬਿਮਾਰੀ ਦੇ ਲੱਛਣ ਅਤੇ ਇਲਾਜ ਅਤੇ ਬਚਾਓ ਵਾਸਤੇ ਸੈਮੀਨਾਰ ਲਗਾਉਣ ਲਈ ਹਦਾਇਤ ਕੀਤੀ । ਲੋਕਾਂ ਨੂੰ ਹਰ ਸੁਕਰਵਾਰ ਡਰਾਈ ਡੇ ਮਨਾਉਣ ਅਤੇ ਇਸ ਦਿਨ ਘਰ ਦਫਤਰ ਦੇ ਕੂਲਰ , ਗਮਲੇ ਫਰਿੰਜਾਂ ਦੀਆਂ ਟਰੇਆਂ ਅਤੇ ਹੋਰ ਭਾਡਿਆਂ ਸਾਫ ਕਰਕੇ ਸੁਕਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ । ਜਿਲ੍ਹਾ ਗੁਰਦਾਸਪੁਰ ਵਿੱਚ ਸਿਵਲ ਹਸਪਤਾਲ ਬੱਬਰੀ , ਬਟਾਲਾ ਅਤੇ ਸਾਰੇ ਸੀ. ਐਚ . ਸੀ ਵਿੱਚ ਡੈਗੂ ਵਾਰਡ ਬਣਾਏ ਗਏ ਹਨ । ਜਿਥੇ ਡੇਗੂ ਦਾ ਇਲਾਜ ਮੁਫਤ ਕੀਤਾ ਜਾਵੇਗਾ ।
ਇਸ ਮੌਕੇ ਤੇ ਮਲੇਰੀਆ ਟੈਕਨੀਕਲ ਸਾਖਾ ਵੱਲੋ ਏ . ਐਮ. ਓ ਸ੍ਰੀ ਸ਼ਿਵਚਰਨ ਅਤੇ ਰਛਪਾਲ ਸਿੰਘ ਮ. ਪ.ਹ.ਵ. ( ਮੇਲ) ਸ੍ਰੀ ਸੁੱਖ ਦਿਆਲ , ਸ੍ਰੀ ਹਰਪ੍ਰੀਤ ਸਿੰਘ , ਸੀ ਪ੍ਰਬੋਧ ਚੰਦਰ , ਸ੍ਰੀ ਹਰਚਰਨ ਸਿੰਘ , ਸ੍ਰੀ ਹਰਵੰਤ ਸਿੰਘ ਅਤੇ ਜਿਲ੍ਹਾ ਮਲੇਰੀਆ ਲੈਬ ਤੋ ਸ੍ਰੀ ਜਸਬੀਰ ਸਿੰਘ ਹਾਜਰ ਸਨ ।