ਕਰੋ ਯੋਗ–ਰਹੋ ਨਿਰੋਗ’ – ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ 7 ਵਾਂ ਅੰਤਰਰਾਸ਼ਟਰੀ ਯੋਗ
ਅੰਮ੍ਰਿਤਸਰ 21 ਜੂਨ 2021
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 7 ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਆਫ ਆਯੂਰਵੇਦ ਪੰਜਾਬ ਚੰਡੀਗੜ੍ਹ ਡਾ: ਪੂਨਮ ਵਸ਼ਿਸ਼ਟ ਦੇ ਨਿਰਦੇਸ਼ਾਂ ਤਹਿਤ ਆਯੂਰਵੈਦਿਕ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਸਾਹਿਬ ਸ: ਗੁਰਪ੍ਰੀਤ ਸਿੰਘ ਖਹਿਰਾ ਅਤੇ ਜਿਲ੍ਹਾ ਆਯੂਰਵਦਿਕ ਅਤੇ ਯੂਨਾਨੀ ਅਫਸਰ ਡਾ. ਰਣਬੀਰ ਸਿੰਘ ਕੰਗ ਦੀ ਅਗਵਾਈ ਹੇਠ ਯੌਗ ਟੀਮ ਜਿਸ ਵਿਚ ਕਿ ਡਾ. ਅਮਨਪ੍ਰੀਤ ਸਿੰਘ, ਡਾ. ਸੰਦੀਪ ਕੌਰ, ਡਾ. ਵਿਵੇਕ ਸ਼ੌਰੀ ਅਤੇ ਡਾ. ਨੀਤੂ ਗਿੱਲ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਯੋਗਾ ਕਰਵਾਇਆ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਡਿਪਟੀ ਕਮਿਸ਼ਨਰ ਸਾਹਿਬ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਸੱਤਵੇਂ ਅੰਤਰਰਾਸ਼ਟੀ ਯੋਗਾ ਦਿਵਸ ਦੇ ਮੌਕੇ ਤੇ ਸਵੇਰੇ 06:45 ਤੇ ਸ਼ਮਾ ਰੋਸ਼ਨ ਕੀਤਾ ਅਤੇ ਸਵੇਰੇ 07:00 ਵਜੇ ਤੋਂ 07:45 ਤੱਕ ਕਾਮਨ ਯੋਗਾ ਪ੍ਰੋਟੋਕੋਲ ਅਨੁਸਾਰ ਯੋਗ ਕ੍ਰਿਆਵਾਂ ਕੀਤੀਆਂ ਗਈਆਂ । ਸ: ਖਹਿਰਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਯੋਗ ਨੂੰ ਆਪਣਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਯੋਗ ਕਰਕੇ ਹੀ ਵਿਅਕਤੀ ਨਿਰੋਗ ਰਹਿ ਸਕਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਤੇ ਅੰਮ੍ਰਿਤਸਰ ਜਿਲ੍ਹੇ ਤੋਂ ਆਏ ਵੱਖਰੇ-ਵੱਖਰੇ ਅਧਿਕਾਰੀਆਂ ਨੂੰ ਆਯੂਰਵੈਦਿਕ ਅਤੇ ਯੋਗ ਪ੍ਰਣਾਲੀ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸਦੇ ਫਾਇਦਿਆਂ ਸਬੰਧੀ ਜਾਣੂ ਕਰਵਾਇਆ । ਇਸ ਮੌਕੇ ਤੇ ਉਨ੍ਹਾਂ ਵੱਲੋਂ ਆਯੂਰਵੈਦਿਕ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਜਿਨ੍ਹੇ ਵੀ ਵਿਭਾਗ ਹਨ ਉਨ੍ਹਾਂ ਲਈ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਜਿਵੇਂ ਕਿ ਆਯੂਰਵੈਦਿਕ ਸਬੰਧੀ ਸੈਮੀਨਾਰ ਉਲੀਕੇ ਜਾਣ ਤਾਂ ਜੋ ਬਿਮਾਰੀ ਤੋਂ ਬਚਣ ਲਈ ਆਯੂਰਵੈਦਿਕ ਪ੍ਰਣਾਲੀ ਨੂੰ ਜਿਆਦਾ ਤੋਂ ਜਿਆਦਾ ਅਪਣਾਇਆ ਜਾਵੇ ਅਤੇ ਯੋਗਾ ਦੀ ਮਹੱਤਤਾ ਦੱਸਦੇ ਹੋਏ ਉਨ੍ਹਾਂ ਨੇ ਬਿਮਾਰੀਆਂ ਤੋਂ ਬਚਣ ਲਈ ਇਸਦੇ ਕਈ ਫਾਇਦੇ ਦੱਸੇ ਜਿਵੇਂ ਕਿ ਯੋਗਾ ਨਾਲ ਦਿਮਾਗ ਦੀ ਕਸਰਤ ਵੀ ਹੁੰਦੀ ਹੈ ਜਿਸ ਤਰ੍ਹਾਂ ਕਈ ਤਰ੍ਹਾਂ ਦੀਆਂ ਤਨਾਵਾਂ ਤੋਂ ਬਚਿਆ ਜਾ ਸਕਦਾ ਹੈ ।
ਇਸ ਮੌਕੇ ਡਾ. ਰਣਬੀਰ ਸਿੰਘ ਕੰਗ ਨੇ ਵਿਸ਼ੇਸ਼ ਤੌਰ ਤੇ ਯੋਗਾ ਅਪਨਾਉਣ ਬਾਰੇ ਸਾਰਿਆ ਨੂੰ ਪ੍ਰੇਰਿਤ ਕੀਤਾ ਅਤੇ ਚੱਲ ਰਹੇ ਕਰੋਨਾ ਕਾਲ ਵਿੱਚ ਯੋਗ ਅਤੇ ਧਿਆਨ ਰਾਹੀਂ ਆਪਣੇ ਆਪ ਨੰ ਸਿਹਤਯਾਬ ਰੱਖਣ ਲਈ ਜਾਗਰੁਕ ਕੀਤਾ ।ਆਏ ਹੋਏ ਮਹਿਮਾਨਾਂ ਨੂੰ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਅੰਮ੍ਰਿਤਸਰ ਡਾ. ਰਣਬੀਰ ਸਿੰਘ ਕੰਗ ਨੇ ਸਨਮਾਨ ਚਿੰਨ ਦਿੱਤੇ ਅਤੇ ਧੰਨਵਾਦ ਪ੍ਰਗਟ ਕੀਤਾ ।
ਇਸ ਮੌਕੇ ਤੇ ਸ੍ਰੀ ਦਿਨੇਸ਼ ਬੱਸੀ ਚੇਅਰਮੈਨ ਨਗਰ ਸੁਧਾਰ ਟਰਸੱਟ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਸ਼ੂ ਅਗਰਵਾਲ, ਐਸ.ਡੀ.ਐਮ ਅਜਨਾਲਾ ਡਾ. ਦੀਪਕ ਭਾਟੀਆ, ਐਸ.ਡੀ.ਐਮ ਬਾਬਾ ਬਕਾਲਾ ਮੇਜਰ ਡਾ. ਸੁਮਿਤ ਮੁੱਧ, ਐਸ.ਡੀ.ਐਮ ਅੰਮ੍ਰਿਤਸਰ-2 ਸ਼੍ਰੀਮਤੀ ਇਨਾਇਤ, ਏ.ਡੀ.ਸੀ.ਪੀ ਅੰਮ੍ਰਿਤਸਰ-2 ਸ਼੍ਰੀ ਸੰਦੀਪ ਕੁਮਾਰ ਮਲਿਕ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਿਲ ਹੋਏ।
ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਯੋਗਾ ਕਰਦੇ ਹੋਏ।
ਯੋਗਾ ਦੀਆਂ ਵੱਖ ਵੱਖ ਤਸਵੀਰਾਂ
ਸ੍ਰੀ ਦਿਨੇਸ਼ ਬੱਸੀ ਚੇਅਰਮੈਨ ਨੂੰ ਸਨਮਾਨਿਤ ਕਰਦੇ ਹੋਏ।