ਸ੍ਰੀ ਅਨੰਦਪੁਰ ਸਾਹਿਬ 15 ਜੂਨ 2021
ਸਿਵਲ ਸਰਜਨ ਦਵਿੰਦਰ ਕੁਮਾਰ ਢਾਂਡਾ ਅਤੇ ਸੀਨੀਆਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੇ ਦਿਸ਼ਾ ਨਿਰਦੇਸ਼ਾ ਹੇਠ ਪੀ. ਐਚ. ਸੀ ਕੀਰਤਪੁਰ ਸਾਹਿਬ ਅਧੀਨ ਵੈਕਸਿਨਸ਼ਨ ਦਾ ਕੰਮ ਜਾਰੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਆਈ ਬਲਵੰਤ ਰਾਇ ਵਲੋ ਦਸਿਆ ਗਿਆ ਕਿ ਕੀਰਤਪੁਰ ਸਾਹਿਬ ਅਧੀਨ ਰੋਜਾਨਾ ਟੀਕਾਕਰਣ ਕੀਤਾ ਜਾ ਰਿਹਾ ਹੈ ਅਤੇ ਪਿਛਲੇ 4 ਦਿਨਾਂ ਵਿੱਚ ਅਲੱਗ ਅਲਗ ਪਿੰਡਾ ਵਿੱਚ ਕੈਂਪ ਲਗਾ 3848 ਵਿਅਕਤੀਆ ਦਾ ਸੁਰੱਖਿਅਤ ਟੀਕਾਕਰਨ ਕੀਤਾ ਗਿਆ ਹੈ।ਉਣਾ ਕਿਹਾ ਜਿੱਥੇ ਸੰਸਥਾ ਅਧੀਨ ਟੀਕਾਕਰਣ ਜਾਰੀ ਹੈ ਨਾਲ ਹੀ ਸਿਹਤ ਟੀਮਾਂ ਵੱਲੋਂ ਕੋਰੋਣਾ ਦੀ ਸੈਂਪਲ ਵੀ ਲਏ ਜਾ ਰਹੇ ਹਨ।ਅੱਜ ਪੀ. ਐਚ.ਸੀ ਅਧੀਨ 100 ਤੋਂ ਉਪਰ ਸੈਂਪਲ ਲਏ ਗਏ।ਪਿੰਡਾ ਵਿੱਚ ਕੈਂਪ ਲਗਾ ਲੋਕਾਂ ਨੂੰ ਕੋਵਡ ਸੰਬਧੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।