ਜ਼ਿਲ੍ਹਾ ਪੱਧਰ ‘ਤੇ ਮਹਿਲਾਵਾਂ ਅਤੇ ਲੜਕੀਆਂ ਨੂੰ ਵੰਡੇ ਗਏ ਮੁਫ਼ਤ ਸੈਨੇਟਰੀ ਪੈਡ
ਤਰਨ ਤਾਰਨ, 28 ਮਈ 2021
ਕੌਮਾਂਤਰੀ ਮਾਸਿਕ-ਧਰਮ ਸਵੱਛਤਾ ਦਿਵਸ ਮੌਕੇ ‘ਤੇ ਮੁੱਖ ਮੰਤਰੀ ਕਪੈਟਨ ਅਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਪ੍ਰੋਜੈਕਟ “ਉਡਾਨ” ਦੀ ਰਾਜ-ਵਿਆਪੀ ਸ਼ੁਰੂਆਤ ਕੀਤੀ ਗਈ।
ਪ੍ਰੋਕੈਜਟ “ਉਡਾਨ”, ਮਾਸਿਕ-ਧਰਮ ਸਵੱਛਤਾ ਦੀ ਅਹਿਮੀਅਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਰਕਾਰ ਦੀ ਪਹਿਲਕਦਮੀ ਹੈ, ਜਿਸ ਤਹਿਤ ਜਿਲ੍ਹਾ ਪੱਧਰ ‘ਤੇ ਡਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਵੱਲੋਂ ਮਹਿਲਾਵਾਂ ਅਤੇ ਲੜਕੀਆਂ ਨੂੰ ਸੈਨੇਟਰੀ ਪੈਡ ਵੰਡੇ ਗਏ।
ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੌਰਾਨ ਜ਼ਿਲ੍ਹੇ ਵਿੱਚ ਹਰ ਇੱਕ ਆਂਗਨਵਾੜੀ ਕੇਂਦਰ ‘ਤੇ 50 ਲਾਭਪਾਤਰੀਆਂ ਨੂੰ ਇਸ ਸਕੀਮ ਤਹਿਤ ਮੁਫਤ ਸੈਨੇਟਰੀ ਪੈਡ ਹਰ ਮਹੀਨੇ ਦਿੱਤੇ ਜਾਣਗੇ, ਜਿਸ ਨਾਲ ਮਹਿਲਾ ਵਿਚ ਮਾਹਾਵਾਰੀ ਦੌਰਾਨ ਆਉਣ ਵਾਲੀਆਂ ਔਕੜਾ ਤੋਂ ਛੁਟਕਾਰਾ ਮਿਲੇਗਾ ਅਤੇ ਉਨ੍ਹਾਂ ਵਿਚ ਮਾਹਾਵਾਰੀ ਦੌਰਾਨ ਸਿਹਤ ਅਤੇ ਸਫਾਈ ਪ੍ਰਤੀ ਜਾਗਰੂਕਤਾ ਆਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ 60 ਥਾਵਾਂ ‘ਤੇ ਪ੍ਰੋਜੈਕਟ “ਉਡਾਨ” ਦਾ ਡਿਜ਼ੀਟਲ ਆਗਾਜ਼ ਕੀਤਾ ਗਿਆ ਹੈ, ਜਿਸ ਵਿੱਚ ਹਰ ਲੋਕੇਸ਼ਨ ‘ਤੇ 10 ਲਾਭਪਾਤਰੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਅਤੇ ਜਿਲ੍ਹੇ ਵਿੱਚ 12,000 ਸੈਨੇਟਰੀ ਪੈਡ ਵੰਡੇ ਗਏ ਹਨ।
ਉਹਨਾਂ ਦੱਸਿਆ ਕਿ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਸੈਨੇਟਰੀ ਪੈਡਜ਼ ਤੋਂ ਇਲਾਵਾ “ਬੇਟੀ ਬਚਾਓ, ਬੇਟੀ ਪੜ੍ਹਾਓ” ਸਕੀਮ ਅਧੀਨ ਵੀ ਮਹਿਲਾਵਾਂ ਅਤੇ ਸਕੂਲ ਜਾਣ ਵਾਲੀਆਂ ਅਤੇ ਪਿੰਡਾ ਵਿੱਚ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹਇਆ ਕਰਵਾਏ ਜਾ ਰਹੇ ਹਨ।
ਜਿਲ੍ਹਾ ਪੱਧਰੀ ਅਤੇ ਪਿੰਡ ਪੱਧਰ ‘ਤੇ ਅੱਜ ਕਰਵਾਏ ਗਏ ਇਸ ਸਮਾਗਮ ਵਿੱਚ ਸਕੂਲ ਜਾਣ ਵਾਲੀਆਂ ਲੜਕੀਆਂ ਨੂੰ “ਬੇਟੀ ਬਚਾਓ, ਬੇਟੀ ਪੜ੍ਹਾਓ” ਸਕੀਮ ਅਧੀਨ ਸਕੂਲ ਬੈਗ, ਵਾਟਰ ਬੋਟਲ ਵੀ ਵੰਡੇ ਗਏ।
ਡਿਪਟੀ ਕਮਿਸ਼ਨਰ ਤਰਨਤਾਰਨ ਅਪੀਲ ਕੀਤੀ ਗਈ ਕਿ ਜਿਵੇ ਬੱਚਿਆਂ ਲਈ ਸਿੱਖਿਆ ਜ਼ਰੂਰੀ ਹੈ, ਉਸੇ ਤਰ੍ਹਾਂ ਇਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਮਾਹਾਵਾਰੀ ਦੌਰਾਨ ਕੱਪੜੇ ਦੀ ਵਰਤੋਂ ਨਾ ਕਰਕੇ ਸੈਨੇਟਰੀ ਪੈਡ ਦੀ ਵਰਤੋ ਕੀਤੀ ਜਾਵੇ। ਇਸ ਮੌਕੇ “ਬੇਟੀ ਬਚਾਓ, ਬੇਟੀ ਪੜ੍ਹਾਓ” ਸਕੀਮ ਅਧੀਨ ਨਵ-ਜਨਮੀਆ ਬੇਟੀਆਂ ਦੀ ਮਾਵਾਂ ਅਤੇ ਦਾਦੀਆਂ ਨੂੰ ਧੀ ਵਧਾਈ ਸਵਰਨ ਪੱਤਰ, ਬੇਬੀ ਸੂਟ ਅਤੇ ਹਿਮਾਲਿਆ ਦੀ ਬੇਬੀ ਕਿੱਟ ਨਾਲ ਸਨਮਾਨਿਤ ਕੀਤਾ ਗਿਆ।
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਘਰ ਵਿੱਚ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਿਆ ਹੈ ਅਤੇ ਕੋਵਿਡ ਮਹਾਂਮਾਰੀ ਕਰਕੇ ਜੋ ਬੱਚੇ ਅਨਾਥ ਹੋ ਗਏ ਹਨ, ਉਨ੍ਹਾ ਦੀ ਸਹਾਇਤਾ ਲਈ ਬਾਲ ਹੈਲਪ ਲਾਈਨ ਨੰਬਰ 1098 ਅਤੇ 01852-228698 ‘ਤੇ ਤਰੰਤ ਸੂਚਨਾ ਦਿੱਤੀ ਜਾਵੇ ਤਾਂ ਜੋ ਉਨ੍ਹਾ ਦੀ ਸੁਰੱਖਿਆ ਅਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।