ਕੰਨਿਆ ਸਕੂਲ ਵਿਖੇ ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ

_Mr. Samsher Singh
ਕੰਨਿਆ ਸਕੂਲ ਵਿਖੇ ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ

Sorry, this news is not available in your requested language. Please see here.

ਬਰਨਾਲਾ, 6 ਜਨਵਰੀ 2024

ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਮਸ਼ੇਰ ਸਿੰਘ ਰਹਿਨੁਮਾਈ ਹੇਠ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ  ਦੀ ਅਗਵਾਈ ਹੇਠ ਸਥਾਨਕ ਕੰਨਿਆ ਸਕੂਲ ਵਿਖੇ ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ।

ਮੇਲੇ ਵਿੱਚ ਸਮਜਿਕ ਵਿਗਿਆਨ ਨਾਲ ਸਬੰਧਿਤ ਭਾਰਤ ਅਤੇ ਪੰਜਾਬ ਨਾਲ ਸੰਬੰਧਿਤ ਵਰਕਿੰਗ,ਗਲੋਬ, ਸੂਰਜ ਪਰਿਵਾਰ ਦਾ ਰੋਲ ਪਲੇਅ, ਸੰਸਦ ਨਾਲ ਸੰਬਧਿਤ ਰੋਲ ਪਲੇਅ ਕਰਵਾਏ ਗਏ। ਅੰਗਰੇਜੀ ਵਿਸ਼ੇ ਟੈਨਸਸ ਨਾਲ ਸੰਬਧੀ ਰੋਲ ਪਲੇਅ, ਵੱਖ ਵੱਖ ਪਾਠਾਂ ਨਾਲ ਸੰਬਧਿਤ ਚਾਰਟ, ਵਰਕਿੰਗ ਐਕਟੀਵਿਟੀ, ਕਵਿਤਾ ਉਚਾਰਣ ਐਕਟੀਵਿਟੀ, ਸਪਿਨ ਐਂਡ ਸਪੀਕ ਐਕਟੀਵਿਟੀ ਕਾਰਵਾਈ ਗਈ।ਇਹਨਾਂ ਮੇਲਿਆਂ ਨਾਲ ਵਿਦਿਅਰਥੀਆਂ ਵਿੱਚ ਸਮਜਿਕ ਅਤੇ ਅੰਗਰੇਜੀ ਵਿਸ਼ੇ ਪ੍ਰਤੀ ਦਿਲਚਸਪੀ ਦੇਖਣ ਨੂੰ ਮਿਲੀ। ਸਕੂਲ ਵਿਖੇ ਸਾਇੰਸ ਅਤੇ ਮੈਥ ਮੇਲੇ ਵੀ ਕਰਵਾਏ ਗਏ। ਸਾਇੰਸ ਅਤੇ ਮੈਥ ਦੇ ਮੇਲਿਆਂ ਵਿੱਚ ਬੱਚਿਆ ਨੇ ਵੱਖ ਵੱਖ ਪ੍ਰਯੋਗ ਕੀਤੇ ਅਤੇ ਅਧਿਆਪਕਾਂ ਨੇ ਓਹਨਾ ਨੂੰ ਇਹਨਾਂ ਪਿੱਛੇ ਦੇ ਤਰਕ ਸਮਜਾਏ। ਇਸ ਸਮੇਂ ਸਕੂਲ ਦੇ ਸਾਰੇ ਸਮਜਿਕ, ਸਾਇੰਸ, ਅੰਗਰੇਜੀ, ਅਤੇ ਮੈਥ ਦੇ ਸਾਰੇ ਅਧਿਆਪਕ ਪਲਵਿਕਾ, ਆਸ਼ਾ ਰਾਣੀ, ਮਾਧਵੀ, ਅਨੁਪਮਾ, ਨੀਰਜ, ਜਸਪ੍ਰੀਤ, ਅਪ੍ਰਜਿਤ, ਨੇਹਾ, ਰਚਨਾ, ਕਮਲਦੀਪ, ਨੀਨਾ, ਇੰਦਰਜੀਤ, ਪ੍ਰਿਆ,ਰੁਪਿੰਦਰਜੀਤ, ਪੰਕਜ ਗੋਇਲ ਹਾਜਰ ਸਨ।

Spread the love