ਗਣਤੰਤਤਰ ਦਿਵਸ ਮੌਕੇ ਖੇਡ ਵਿਭਾਗ ਵਲੋਂ ਰਿਲੇਅ ਰੇਸ ਕਰਵਾਈ ਗਈ 

Preeti Yadav(2)
Deputy Commissioner, Rupnagar, Dr. Preeti Yadav

Sorry, this news is not available in your requested language. Please see here.

ਰੂਪਨਗਰ, 26 ਜਨਵਰੀ 2024
75ਵੇਂ ਗਣਤੰਤਰ ਦਿਵਸ ਮੌਕੇ ਖੇਡ ਵਿਭਾਗ ਵਲੋਂ ਨਹਿਰੂ ਸਟੇਡੀਅਮ ਵਿਖੇ ਰਿਲੇਅ ਰੇਸ ਕਰਵਾਈ ਗਈ। ਇਸ ਖੇਡ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਗਣਤੰਤਰ ਦਿਵਸ ਸਮਾਰੋਹ ਦੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਕੀਤੀ ਗਈ।
ਇਸ ਰਿਲੇਅ ਰੇਸ ਵਿਚ ਮੈਨ-ਵੁਮੈਨ ਦੀਆਂ 4 ਟੀਮਾਂ ਦੇ 16 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਮਨਜੀਤ ਸਿੰਘ, ਅਰਮਾਨ ਸਿੰਘ, ਨਵਦੀਪ ਕੌਰ, ਏਕਮਜੋਤ ਸਿੰਘ ਅਤੇ ਮਨਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜਾ ਸਥਾਨ ਅਵਤਾਰ ਸਿੰਘ, ਮਨਿੰਦਰ ਸਿੰਘ, ਗੁਰਿੰਦਰ ਸਿੰਘ ਅਤੇ ਅਮਨਦੀਪ ਕੌਰ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਤੀਜਾ ਸਥਾਨ ਅਭਿਨਵ, ਗੁਰਬਾਜ਼ ਸਿੰਘ, ਜਨਕ ਲਾਲ ਗੁਪਤਾ ਅਤੇ ਪ੍ਰਭਸਿਮਰਨ ਕੌਰ ਦੀ ਟੀਮ ਨੇ ਹਾਸਲ ਕੀਤਾ।
ਇਸ ਤੋਂ ਇਲਾਵਾ ਨਹਿਰੂ ਸਟੇਡੀਅਮ ਦੇ ਬਾਸਕਿਟਬਾਲ ਕੋਰਟ ਵਿੱਚ ਬਾਸਕਿਟਬਾਲ ਦਾ ਨੁਮਾਇਸ਼ੀ ਮੈਚ ਵੀ ਕਰਵਾਇਆ ਗਿਆ। ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਜੀ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖੇਡ ਵਿਭਾਗ ਦੇ ਅਧਿਕਾਰੀ, ਕੋਚ ਸਾਹਿਬਾਨ ਵੀ ਹਾਜ਼ਰ ਸਨ।
Spread the love