ਗਰੀਬ ਪਰਿਵਾਰ ਦੀ ਲੜਕੀ ਨੂੰ ਇਨਸਾਫ ਨਾ ਮਿਲਣ ਤੇ ਮਾਮਲਾ ਪੁਜਾ ਕਮਿਸ਼ਨ ਕੋਲ

Sorry, this news is not available in your requested language. Please see here.

(ਪੀੜਤ ਪਰਿਵਾਰ ਨੂੰ ਹਰ ਹਾਲ ਵਿੱਚ ਮਿਲੇਗਾ ਇਨਸਾਫ ਡਾ.ਥੌਬਾ)
ਅੰਮ੍ਰਿਤਸਰ 15 ਜੂਨ 2021 ਘੱਟ ਗਿਣਤੀ ਕਮਿਸ਼ਨ ਨਾਲ ਸਬੰਧਤ ਮਸੀਹ ਲੜਕੀ ਰਮਨਦੀਪ ਖੋਖਰ ਪੁਤਰੀ ਸ੍ਰੀ ਸੈਮੂਅਲ ਮਸੀਹ ਖੋਖਰ ਵਾਸੀ ਪਿੰਡ ਭੱਖਾ ਤਾਰਾ ਸਿੰਘ ਅਜਨਾਲਾ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਓਹਦੀ ਸ਼ਾਦੀ 24/11/2017 ਗੁਰਪ੍ਰੀਤ ਸਿੰਘ ਉਰਫ ਹੈਰੀ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਹੋਇਆ ਸੀ ਅਤੇ ਮਿਤੀ 03/02/2020 ਨੂੰ ਤਿੰਨ ਸਾਲ ਬਾਅਦ ਮੇਰੇ ਸਹੁਰੇ ਪਰਿਵਾਰ ਵੱਲੋਂ ਮੈਨੂੰ ਘਰ ਤੋਂ ਕੱਢ ਦਿੱਤਾ ਗਿਆ ਵਿਆਹ ਦੇ ਇਸ ਥੋਡੇ ਸਮੇਂ ਬਾਅਦ ਹੀ ਮੇਰੇ ਸਹੁਰੇ ਪਰਿਵਾਰ ਵੱਲੋਂ ਮੇਰੇ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਕਿ ਤੂੰ ਲੜਕੀ ਨੂੰ ਜਨਮ ਦਿੱਤਾ ਹੈ। ਪੀੜਤ ਲੜਕੀ ਨੇ ਦੱਸਿਆ ਹੈ ਕਿ ਓਹਦੀ ਇੱਕ ਲੜਕੀ ਹੈ ਜੋਂ ਕਿ ਸਹੁਰੇ ਪਰਿਵਾਰ ਦੇ ਕੋਲ ਹੀ ਹੈ ਪੀੜਤ ਲੜਕੀ ਨੇ ਦੱਸਿਆ ਕਿ ਮੇਰੇ ਸਹੁਰੇ ਪਰਿਵਾਰ ਨੇ ਸਭ ਤੋਂ ਵੱਡਾ ਧੌਖਾ ਦਿੱਤਾ ਕਿ ਇਹਨਾਂ ਦਾ ਲੜਕਾ ਪਹਿਲਾਂ ਹੀ ਸਾਦੀ ਸ਼ੁਦਾ ਸੀ ਜਿਸਦਾ ਕੋਟ ਕੇਸ ਚੱਲ ਰਿਹਾ ਹੈ ਤੇ ਹੁਣ ਜ਼ਮਾਨਤ ਤੇ ਬਾਹਰ ਹੈ।
ਪੀੜਤ ਲੜਕੀ ਨੇ ਮਾਣਯੋਗ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪ੍ਰੋ:ਇਮਾਨੂੰਏਲ ਨਾਹਰ ਜੀ ਨੂੰ ਬੇਨਤੀ ਕੀਤੀ ਹੈ ਕਿ ਮੈਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਬਰਖਿਲਾਫ਼ 20/01/2021 ਨੂੰ ਮਾਣਯੋਗ ਐਸ.ਐਸ.ਪੀ ਅਮ੍ਰਿੰਤਸਰ ਦਿਹਾਤੀ ਨੂੰ ਮਿਤੀ 20/01/2021 ਨੂੰ ਦਿੱਤੀ ਸੀ। ਐਸ.ਐਸ.ਪੀ ਸਾਬ ਨੇ ਡੀ.ਐਸ.ਪੀ ਅਜਨਾਲਾ ਨੂੰ ਮਾਰਕ ਕੀਤਾ ਅਤੇ ਉਨ੍ਹਾਂ ਨੇ ਇਹ ਕੇਸ ਐਸ.ਆਈ ਰਮਨਦੀਪ ਕੌਰ ਅਜਨਾਲਾ ਨੂੰ ਮਾਰਕ ਕਰ ਦਿੱਤਾ ਪਰ ਪੰਜ ਮਹੀਨੇ ਬੀਤਣ ਦੇ ਬਾਵਜੂਦ ਵੀ ਦੋਸ਼ੀਆ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪੀੜਤ ਲੜਕੀ ਨੇ ਘੱਟ ਗਿਣਤੀ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਮੈਨੂੰ ਮੇਰੀ ਲੜਕੀ ਅਤੇ ਮੇਰੇ ਵਿੱਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟ ਦਵਾਏ ਜਾਣ ਅਤੇ ਮੇਰੇ ਨਾਲ ਜੋ ਮੇਰੇ ਪਤੀ ਅਤੇ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਮਿਲ ਕੇ ਧੋਖਾ ਦਿੱਤਾ ਹੈ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾ ਕੇ ਸਜ਼ਾ ਦਿਵਾਈ ਜਾਵੇ ਅਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ.ਸੁਭਾਸ਼ ਥੌਬਾ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਮਿਸ਼ਨ ਪਰਿਵਾਰ ਨੂੰ ਇਨਸਾਫ ਦਿਵਾਏਗਾ ਅਤੇ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
(ਡਾ.ਸੁਭਾਸ਼ ਥੌਬਾ ਮੈਂਬਰ ਘੱਟ ਗਿਣਤੀ ਕਮਿਸ਼ਨ ਸ਼ਿਕਾਇਤਕਰਤਾ ਧਿਰ ਤੋਂ ਸ਼ਿਕਾਇਤ ਪ੍ਰਾਪਤ ਕਰਦੇ ਹੋਏ)

 

Spread the love