ਗੁਰਦਾਸਪੁਰ ਪੁਲੀਸ ਨੇ ਖੋਹ ਕਰਨ ਵਾਲੇ 2 ਦੋਸ਼ੀ ਕੀਤੇ ਕਾਬੂ

Sorry, this news is not available in your requested language. Please see here.

ਗੁਰਦਾਸਪੁਰ  29 ਜੂਨ 2021 ਡਾ ਨਾਨਕ ਸਿੰਘ ਆਈ ਪੀ ਅਸ ਸੀਨੀਅਰ ਕਪਤਾਨ ਪੁਲੀਸ ਗੁਰਦਾਸਪੁਰ ਨੇ ਪਰਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਮਿਤੀ 21/6/2021 ਨੂੰ ਸ਼ਾਮ ਕਰੀਬ 4-30 ਵਜੇ ਕਰੀਬ ਮੋਟਬਰ ਸਾੲਕਲ ਪਰ ਸਵਾਰ 2 ਅਣਪਣਾਤੇ ਵਿਆਕਤੀਆ ਵਲੋ ਪਿੰਡ ਨੀਵਾਂ ਧਕਾਲਾਂ ਤੋ ਥੋੜਾ ਅੱਗੇ ਗਾਹਲੀ ਰੋਡ ਪਰ ਕਸ਼ਮੀਰ ਸਿੰਘ ਪੁੱਤਰ ਗਹਿਣਾ ਸਿੰਘ ਵਾਸੀ ਪਿੰਡ ਬੈਸ ਥਾਣਾ ਦੋਰਾਗਲਾਂ ਪਾਸ ਖੋਹ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਇਹਨਾ ਵਿਆਕਤੀਆਂ ਨੇ ਝਪਟ ਮਾਰ ਕੇ ਮੁਦੱਈ ਪਾਸੋ ਇੱਕ ਲਿਫਾਫੇ ਵਿਚ 1 ਲੱਖ 70,000/-ਰੁਪਏ ਅਤੇ ਅਧਾਰ ਕਾਰਡ ਸਮੇਤ ਹੋਰ ਕਾਗਜਾਤ ਖੋਹ ਕੀਤੇ ਹਨ । ਇਸ ਘਟਨਾਂ ਦੀ ਇਤਲਾਹ ਮਿਲਣ ਤੇ ਤੁਰੰਤ ਬਾਦ ਪੁਲੀਸ ਮੋਕਾ ਛ ਪਰ ਪਹੁੰਚ ਕੇ ਖੋਹ ਕਰਨ ਵਾਲੇ ਮੋਟਰ ਸਵਾਰ ਵਿਆਕਤੀਆ ਦੀ ਭਾਲ ਸੁਰੂ ਕਰ ਦਿੱਤੀ। ਇਸ ਘਟਨਾ ਸਬੰਧੀ ਕਸ਼ਮੀਰ ਸਿੰਘ ਪੁੱਤਰ ਗਹਿਣਾ ਵਾਸੀ ਬੈਸ ਥਾਣਾ ਦੋਰਗਲਾ ਦੇ ਬਿਆਨ ਪਰ ਮੁਕੱਦਮਾ ਮਿਤੀ 21/6/2021 ਜੁਰਮ 379-ਬੀ, 34 ਆੲ. ਭੀ ਸੀ ਥਾਣਾ ਬਹਿਰਾਮਪੁਰ ਦਰਜ ਕੀਤਾ ਗਿਆ ਸੀ । ਐਸ ਐਸ ਪੀ ਨੇ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈਦੇ ਹੋਏ ਇਸ ਮੁਕਦੱਮੇ ਦੇ ਦੋਸ਼ੀਆ ਦਾ ਤੁਰੰਤ ਸੁਰਾਗ ਲਗਾਉਣ ਅਤੇ ਗਿਫਤਾਰ ਕਰਨ ਲਈ ਸ੍ਰੀ ਹਰਵਿੰਦਰ ਸਿੰਘ ਸੰਧੂ ਪੀ ਪੀ ਐਸ ਕਪਤਾਨ ਪੁਲੀਸ ਇਨਵੈਸ਼ਟੀਗੇਸ਼ਨ ਗੁਰਦਾਸਪੁਰ ਦੀ ਨਿਗਰਾਨੀ ਹੇਠ ਸ੍ਰੀ ਮਹੇਸ ਸੈਣੀ ਡੀ ਐਸ ਪੀ ਦੀਨਾਨਗਰ , ਸ੍ਰੀ ਰਜੇਸ਼ ਕੱਕੜ ਪੀ ਪੀ ਐਸ ਉਪ ਕਪਤਾਨ ਪੁਲਸ ਇਨਵੈਸ਼ਟੀਗੇਸ਼ਨ ਗੁਰਦਾਸਪੁਰ , ਇਸਪੈਕਟਰ ਵਿਸ਼ਵ ਨਾਥ , ਇੰਚਾਰਜ ਸੀ ਆਈ ਏ ਸਟਾਫ ਗੁਰਦਾਸਪੁਰ ਅ ਸਬ –ਇਸਪੈਕਟਰ ਮਨਦੀਪ ਸਲਗੋਤਰਾ ਮੁੱਖ ਅਫਸਰ ਥਾਣਾ ਬਹਿਰਾਮਪੁਰ ਦੀ ਵੱਖ ਵੱਖ ਟੀਮਾਂ ਦਾ ਗਠਿਤ ਕੀਤਆ। ਜਿਹਨਾ ਨੇ ਬੜੀ ਮਿਹਨਤ ਨਾਲ ਵੱਖ ਵੱਖ ਪਹਿਲੂਆਂ ਤੋ ਜਾਂਚ ਕਰਕੇ ਇਸ ਘਟਨਾ ਨੂੰ ਟਰੇਸ ਕਰਨ ਲਈ. ਕੰਮ ਕੀਤਾ ।
ਜੋ ਘਟਨਾ ਵਾਪਰਨ ਤੋ ਬਹੁਤ ਘੱਟ ਸਮੇ ਦੇ ਅੰਦਰ – ਅੰਦਰ ਹੀ ਥਾਣਾ ਬਹਿਰਾਮਪੁਰ ਦੇ ਕਰਮਚਾਰੀਆ ਵਲੋ ਮਿਤੀ 29-6-2021 ਨੂੰ ਮੁਕੱਦਮਾ ਹਜਾ ਦੇ ਦੋਨਾ ਦੋਸ਼ੀਅਨ ਮਿੰਟੂ ਪੁੱਤਰ ਤਰਸੇਮ ਮਸੀਹ ਵਾਸੀ ਰਣੀਕੇ ਧਾਰੀਵਾਲ ਅਤੇ ਰਾਜ ਮਸੀਹ ਪੁੱਤਰ ਬੋਧਾ ਮਸੀਹ ਮਾਡਲ ਟਾਉਨ ਪੁਰਾਣਾ ਧਾਰੀਵਾਲ ਨੂੰ ਹਸਬ- ਜਬਤਾ ਗਿਫਤਾਰ ਕੀਤਾ ਅਤੇ ਵਾਰਦਾਤ ਸਮੇ ਵਰਤਿਆ ਮੋਟਰ ਸਾਈਕਲ ਹੀਰੋ ਪੈਸ਼ਨ ਪਰੋ 100 ਮਿਲੀਅਨ ਐਡੀਸ਼ਨ ਰੰਗ ਲਾਲ ਚਿੱਟਾ ਬਿਨਾ ਨੰਬਰੀ ਖੋਹ ਕਰਨ ਵਾਲੇ ਵਿਆਕਤੀਆ ਪਾਸੋ ਬਰਾਮਦ ਕੀਤਾ ਅਤੇ ਮੁਦੱਈ ਪਾਸੋ ਖੋਹ ਕੀਤੇ ਪੈਸਿਆ ਵਿਚੋ 90,000/- ਰੁਪਏ ਸਮੇਤ ਅਧਾਰ ਕਾਰਡ ਅਤੇ ਹੋਰ ਕਾਗਜਾਤ ਵੀ ਬਰਾਮਦ ਕੀਤੇ । ਉਕਤ ਦੋਸ਼ਿਆ ਦੇ ਖਿਲਾਫ ਮੁਕੱਦਮਾ ਨੰਬਰ 60 ਮਿਤੀ 16-11-2017 ਜੁਰਮ 379-ਬੀ, 411 ਭਦ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਅਤੇ ਮੁਕੱਦਮਾ ਨੰਬਰ 44, ਮਿਤੀ 29-3-2018 ਜੁਰਮ 379, 411 ਭਦ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਦਰਜ ਹਨ , ਜੋ ਜੇਰੇ ਸਮਾਇਤ ਅਦਾਲਤ ਹਨ ।

Spread the love