*ਯੋਗ ਉਮੀਦਵਾਰ 30 ਅਪਰੈਲ ਤੱਕ ਰੋਜ਼ਗਾਰ ਬਿਓਰੋ ਕਰ ਸਕਦੇ ਹਨ ਸੰਪਰਕ
ਬਰਨਾਲਾ, 28 ਅਪਰੈਲ
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਲੜਕੀਆਂ ਲਈ 3 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।
ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਹਰੇਕ ਪ੍ਰਾਰਥੀ ਨੂੰ 18000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਜਿਸ ਵਿੱਚ ਘੱਟੋਂ ਘੱਟ ਯੋਗਤਾ ਬਾਰਵੀਂ ਪਾਸ, ਉਮਰ 18 ਤੋਂ 26 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਦੇ ਕ੍ਰਮਵਾਰ ਪੰਜ ਸਾਇਕੋ ਫਿਜੀਕਲ ਟੈਸਟ ਜਿਨਾਂ ਵਿੱਚ ਫਿੰਗਰ ਨਿਪੁੰਨਤਾ ਟੈਸਟ, ਮੈਮਰੀ ਟੈਸਟ, ਹੱਥ ਸਥਿਰਤਾ ਟੈਸਟ, ਪ੍ਰਤੀਕਰਮ ਟਾਈਮ ਟੈਸਟ, ਅੱਖ ਅਤੇ ਹੱਥ ਕੋਆਰਡੀਨੇਸ਼ਨ ਟੈਸਟ ਲਏ ਜਾਣਗੇ। ਇਨਾਂ ਟੈਸਟਾਂ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਟ੍ਰੇਨਿੰਗ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਮਿਤੀ 30.04.2021 ਤੱਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਮੀਦਵਾਰ ਕੋਲ ਪੈਨ ਕਾਰਡ ਹੋਣਾ ਜ਼ਰੂਰੀ ਹੈ। ਜੇਕਰ ਪੈਨ ਕਾਰਡ ਨਹੀਂ ਹੈ ਤਾਂ ਤੁਰੰਤ ਅਪਲਾਈ ਕਰਕੇ ਰਸੀਦ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ।