ਚਾਰ ਸਕਿੱਲ ਸੈਂਟਰਾਂ ਵਿੱਚ ਪਹਿਲਾ ਰਾਜ ਪੱਧਰੀ ਹੁਨਰ ਮੁਕਾਬਲਾ ਕਰਵਾਇਆ

Sorry, this news is not available in your requested language. Please see here.

ਐਸ.ਏ.ਐਸ. ਨਗਰ, 13 ਅਗਸਤ 2021
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚਾਰ ਸਕਿੱਲ ਸੈਂਟਰਾਂ ਵਿੱਚ ਰਾਜ ਪੱਧਰ ਉਤੇ ਹੁਨਰ ਮੁਕਾਬਲਾ ਕਰਵਾਇਆ ਗਿਆ।
ਇਸ ਦੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਹੁਨਰ ਮੁਕਾਬਲੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਝੰਜੇੜੀ, ਐਨ.ਐਫ.ਸੀ.ਆਈ. ਹੋਟਲ ਮੈਨੇਜਮੈਂਟ ਇੰਸਟੀਟਿਊਟ ਮੋਹਾਲੀ ਅਤੇ ਨੌਰਦਰਨ ਇੰਡੀਆ ਇੰਸਟੀਟਿਊਟ ਆਫ ਫੈਸ਼ਨ ਤਕਨਾਲੋਜੀ ਮੋਹਾਲੀ ਵਿਖੇ ਵੱਖ-ਵੱਖ 11 ਟਰੇਡ ਵਿੱਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਬੱਚਿਆਂ ਵੱਲੋਂ ਸਬੰਧਤ ਟਰੇਡ ਵਿੱਚ ਮੁਹਾਰਤ ਦਿਖਾਈ ਗਈ ਅਤੇ ਜਿਊਰੀ ਮੈਂਬਰ ਵੱਲੋਂ ਹਰੇਕ ਟਰੇਡ ਅਧੀਨ ਤਿੰਨ ਬੱਚਿਆਂ ਦੀ ਸੂਚੀ ਇਸ ਦਫ਼ਤਰ ਨੂੰ ਅਗਲੇਰੇ ਮੁਕਾਬਲਿਆਂ ਲਈ ਸੌਂਪੀ ਗਈ। ਇਸ ਮੌਕੇ ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੇ ਸਕਿੱਲ ਸੈਂਟਰਾਂ ਵਿੱਚ ਕਿੱਤਾਮੁਖੀ ਟਰੇਨਿੰਗ ਲੈ ਕੇ ਆਪਣੇ ਆਪ ਸਕਿੱਲਡ ਕਰਨ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਨੌਜਵਾਨ ਸਿਖਲਾਈ ਮੁਕੰਮਲ ਕਰਨ ਮਗਰੋਂ ਰੋਜ਼ਗਾਰ ਜਾਂ ਫਿਰ ਸਵੈ-ਰੋਜ਼ਗਾਰ ਦੇ ਕਾਬਲ ਹੋ ਸਕਣ।
ਇਸ ਮੌਕੇ ਡਿਪਟੀ ਸੀ.ਈ.ਓ. ਡੀਬੀਈਈ ਸ੍ਰੀ ਮਨਜੇਸ਼ ਸ਼ਰਮਾ ਅਤੇ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਵੀ ਨੌਜਵਾਨਾਂ ਨੂੰ ਡੀ.ਬੀ.ਈ.ਈ. ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਅਤੇ ਨੌਜਵਾਨਾਂ ਨੂੰ ਅਗਲੇ ਪੱਧਰ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ।

Spread the love