ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਿਤੀ 01-09-2020 ਨੂੰ ਪੰਕਜ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਡੱਲੇਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਨੇ ਮਨੀਸ਼ ਪੁੱਤਰ ਦਲੀਪ ਸਿੰਘ ਵਾਸੀ ਬੀਕਾਨੇਰ ਰਾਜਸਥਾਨ ਨਾਲ ਮਿਲ ਕੇ ਪੰਜੌਰ ਰਿਆਲਟੀ ਕੰਪਨੀ ਦੇ ਨਾਮ ਤੇ ਬੱਲੀਏਵਾਲ ਜਿਲ੍ਹਾ ਲੁਧਿਆਣਾ ਦੀ ਖੱਡ ਦਾ ਮਾਈਨਿੰਗ ਦਾ ਠੇਕਾ ਲਿਆ ਹੋਇਆ ਹੈ। ਉਸਨੇ ਆਪਣਾ ਦਫਤਰ ਅਵਤਾਰ ਕੌਰ ਵਾਸੀ ਪਦਰਾਣਾ ਦੀ ਕੋਠੀ ਫਰੈਡਜ ਕਲੋਨੀ ਨਵਾਂਸ਼ਹਿਰ ਵਿਖੇ ਖੋਲਿਆ ਹੋਇਆ ਹੈ ਅਤੇ ਮਾਈਨਿੰਗ ਦੇ ਕੰਮ ਲਈ 10 ਵਰਕਰ ਰੱਖੇ ਹੋਏ ਹਨ, ਜੋ ਇਸੇ ਹੀ ਕੋਠੀ ਵਿਚ ਰਹਿੰਦੇ ਹਨ। ਮਾਈਨਿੰਗ ਦੀ ਕੁਲੈਕਸ਼ਨ ਇੱਕਠੀ ਕਰਕੇ ਉਹ ਆਪਣੇ ਕੈਸ਼ੀਅਰ ਲਕਸ਼ਮੀ ਨਰਾਇਣ ਪੁੱਤਰ ਮਾਮਰਾਜ ਵਾਸੀ ਰਤਨਗੜ੍ਹ ਥਾਣਾ ਰਤਨਗੜ੍ਹ ਜਿਲ੍ਹਾ ਚੁਰੂ ਰਾਜਸਥਾਨ ਪਾਸ ਜਮਾ ਕਰਵਾ ਦਿੰਦੇ ਹਨ। ਉਸਨੇ ਪਿਛਲੇ ਕ੍ਰੀਬ ਇਕ ਹਫਤੇ ਤੋਂ ਮਾਈਨਿੰਗ ਦੀ ਰਿਆਲਟੀ ਦੇ ਇਕੱਠੇ ਕੀਤੇ ਕ੍ਰੀਬ 27 ਲੱਖ 50 ਹਜਾਰ ਰੁਪਏ ਕੈਸ਼ੀਅਰ ਲਕਸ਼ਮੀ ਨਰਾਇਣ ਪਾਸ ਜਮਾ ਕਰਵਾਏ ਸਨ, ਜੋ ਮਿਤੀ 31-08-2020ਫ਼01-09-2020 ਦੀ ਦਰਮਿਆਨੀ ਰਾਤ ਨੂੰ ਇਹ ਪੈਸੇ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ ਜਿਸ ਤੇ ਮੁਕੱਦਮਾ ਨੰਬਰ 173 ਮਿਤੀ 01-09-2020 ਜੁਰਮ 457,380 ਭ.ਦ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਗਿਆ ਸੀ।
ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਮੁਕੱਦਮਾ ਦੀ ਆਇੰਦਾ ਤਫਤੀਸ਼ ਸ਼੍ਰੀ ਵਜੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਜੀ ਦੀ ਅਗਵਾਈ ਹੇਠ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਨੂੰ ਸੌਂਪੀ, ਜਿਸ ਤੇ ਸ਼੍ਰੀ ਵਜੀਰ ਸਿੰਘ ਖਹਿਰਾ ਕਪਤਾਨ ਪੁਲਿਸ ਜਾਂਚ, ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਨੀਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਦੀਆਂ ਹਦਾਇਤਾਂ ਮੁਤਾਬਿਕ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਅਤੇ ਐਸ.ਆਈ. ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਨੇ ਮੁਕੱਦਮਾ ਦੀ ਤਫਤੀਸ਼ ਤੱਥਾਂ ਦੇ ਅਧਾਰ ਤੇ ਡੂੰਘਾਈ ਨਾਲ ਅਮਲ ਵਿਚ ਲਿਆਂਦੀ।
ਇਸ ਸਬੰਧ ਵਿਚ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼.ਭ.ਸ.ਨਗਰ ਜੀ ਵੱਲੋਂ ਜਾਰੀ ਪ੍ਰੈਸ ਨੋਟ ਬਾਰੇ ਸ਼੍ਰੀ ਵਜੀਰ ਸਿੰਘ ਖਹਿਰਾ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਦੱਈ ਮੁਕੱਦਮਾ ਨੇ ਆਪਣੀ ਕਿਰਾਏ ਦੀ ਕੋਠੀ ਫਰੈਂਡਜ ਕਲੋਨੀ ਨਵਾਂਸ਼ਹਿਰ ਵਿਖੇ ਮਾਈਨਿੰਗ ਦੇ ਕੰਮਕਾਰ ਲਈ ਜੋ ਵਰਕਰ ਰੱਖੇ ਹੋਏ ਹਨ ਇਹਨਾਂ ਵਰਕਰਾਂ ਦਾ ਖਾਣਾ ਬਣਾਉਣ ਲਈ ਉਸਨੇ ਸੈਲਿੰਦਰ ਗੰਗਵਾਰ ਪੁੱਤਰ ਨੱਥੂ ਲਾਲ ਅਤੇ ਕਮਲ ਕੁਮਾਰ ਪੁੱਤਰ ਬੁੱਧ ਸੈਨ ਵਾਸੀਆਨ ਪਚਪੇੜਾ ਥਾਣਾ ਬਹੇੜੀ ਜਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਨੂੰ ਲਾਂਗਰੀ ਦੇ ਤੌਰ ਤੇ ਰੱਖਿਆ ਹੋਇਆ ਹੈ, ਜੋ ਸ਼ੈਲਿੰਦਰ ਗੰਗਵਾਰ ਅਤੇ ਕਮਲ ਕੁਮਾਰ ਨੇ ਆਪਸ ਵਿਚ ਹਮਸਲਾਹ ਹੋ ਕੇ ਮਾਈਨਿੰਗ ਦੀ ਕੁਲੈਕਸ਼ਨ ਦੇ ਜੋ 27 ਲੱਖ 50 ਹਜਾਰ ਰੁਪਏ ਮੁਦੱਈ ਮੁਕੱਦਮਾ ਦੇ ਕਿਰਾਏ ਦੀ ਕੋਠੀ ਫਰੈਂਡਜ ਕਲੋਨੀ ਨਵਾਂਸ਼ਹਿਰ ਵਿਖੇ ਅਲਮਾਰੀ ਵਿਚ ਰੱਖੇ ਹੋਏ ਸਨ ਆਪਣੇ ਸਾਥੀ ਲਾਖਨ ਸਿੰਘ ਪੁੱਤਰ ਮੰਗਲ ਸੈਨ ਵਾਸੀ ਖੁਟੀਆ ਥਾਣਾ ਬਹੇੜੀ ਜਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਨੂੰ ਉਸਦੇ ਪਿੰਡ ਖੁਟੀਆ ਜਿਲ੍ਹਾ ਬਰੇਲੀ ਤੋਂ ਬੁਲਾ ਕੇ ਮਿਤੀ 31-08-2020ਫ਼01-09-2020 ਦੀ ਦਰਮਿਆਨੀ ਰਾਤ ਨੂੰ ਕਮਰੇ ਦੇ ਦਰਵਾਜੇ ਦਾ ਕੁੰਡਾ ਪੁੱਟ ਕੇ ਤੇ ਅਲਮਾਰੀ ਲੋਹਾ ਤੋੜ ਕੇ 27 ਲੱਖ 50 ਹਜਾਰ ਰੁਪਏ ਚੋਰੀ ਕੀਤੇ ਹਨ, ਜਿਸ ਤੇ ਸ਼ੈਲਿੰਦਰ ਗੰਗਵਾਰ, ਕਮਲ ਕੁਮਾਰ ਅਤੇ ਲਾਖਨ ਸਿੰਘ ਨੂੰ ਮੁਕੱਦਮਾ ਵਿਚ ਦੋਸੀ ਨਾਮਜਦ ਕੀਤਾ ਗਿਆ।
ਤਫਤੀਸ਼ ਦੌਰਾਨ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਅਗਵਾਈ ਹੇਠ ਮੁਕੱਦਮਾ ਦੇ ਨਾਮਜਦ ਦੋਸ਼ੀ ਲਾਖਨ ਸਿੰਘ ਨੂੰ ਉਸਦੇ ਪਿੰਡ ਖੁਟੀਆ ਥਾਣਾ ਬਹੇੜੀ ਜਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਤੋਂ ਕੱਲ ਮਿਤੀ 11-09-2020 ਨੂੰ ਗ੍ਰਿਫਤਾਰ ਕਰਕੇ ਚੋਰੀਸ਼ੁਦਾ ਰਕਮ ਵਿਚੋਂ 10 ਲੱਖ ਰੁਪਏ ਬ੍ਰਾਮਦ ਕੀਤੇ ਗਏ। ਅੱਜ ਮਿਤੀ 12-09-2020 ਨੂੰ ਸ਼ੈਲਿੰਦਰ ਗੰਗਵਾਰ ਅਤੇ ਕਮਲ ਕੁਮਾਰ ਨੂੰ ਬਾਹੱਦ ਪੁੱਲ ਨਹਿਰ ਛੋਕਰਾਂ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਤੇ ਚੋਰੀਸ਼ੁਦਾ ਰਕਮ ਦੇ ਕ੍ਰਮਵਾਰ 7 ਲੱਖ 45 ਹਜਾਰ 400 ਰੁਪਏ ਅਤੇ 08 ਲੱਖ ਰੁਪਏ ਕੁੱਲ 25 ਲੱਖ 45 ਹਜਾਰ 400 ਰੁਪਏ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਤਫਤੀਸ਼ ਦੌਰਾਨ ਅੱਜ ਮਿਤੀ 12-09-2020 ਨੂੰ ਪੁੱਛਗਿਛ ਦੌਰਾਨ ਦੋਸ਼ੀ ਲਾਖਨ ਸਿੰਘ ਨੇ ਇਕ ਦੇਸੀ ਕੱਟਾ 12 ਬੋਰ ਸਮੇਤ 05 ਰੌਂਦ ਜਿੰਦਾ 12 ਬੋਰ ਆਪਣੀ ਨਿਸ਼ਾਨਦੇਹੀ ਤੇ ਬਾਹੱਦ ਫਰੈਂਡਜ ਕਲੋਨੀ ਨਵਾਂਸ਼ਹਿਰ ਤੋਂ ਬ੍ਰਾਮਦ ਕਰਵਾਏ ਹਨ, ਜਿਸਦੇ ਖਿਲਾਫ ਵੱਖ ਕਾਰਵਾਈ ਕਰਦੇ ਹੋਏ ਮੁਕਦਮਾ ਨੰ: 182 ਮਿਤੀ 12-09-2020 ਜੁਰਮ 25-54-1959 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਢੁਕਵਾਂ ਰਿਮਾਂਡ ਹਾਸਲ ਕਰਕੇ ਚੋਰੀ ਸ਼ੁਦਾ ਰਕਮ ਵਿਚੋਂ ਬਕਾਇਆ ਰਕਮ ਬ੍ਰਾਮਦ ਕਰਨ ਲਈ ਹੋਰ ਡੂੰਘਾਈ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ। ਗ੍ਰਿਫਤਾਰ ਕੀਤੇ ਦੋਸ਼ੀਆ ਵਿਚੋਂ ਦੋਸ਼ੀ ਲਾਖਨ ਸਿੰਘ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰ: 343ਫ਼13 ਜੁਰਮ 392,411 ਭ.ਦ ਥਾਣਾ ਥਾਣਾ ਬਹੇੜੀ ਜਿਲ੍ਹਾ ਬਰੇਲੀ ਉਤਰ ਪ੍ਰਦੇਸ਼ ਦਰਜ ਰਜਿਸਟਰ ਹੈ।
ਚੋਰੀਸ਼ੁਦਾ ਰਕਮ 25 ਲੱਖ 45 ਹਜਾਰ 400 ਰੁਪਏ ਅਤੇ ਇਕ ਦੇਸੀ ਕੱਟਾ 12 ਬੋਰ ਤੇ 5 ਜਿੰਦਾ ਰੌਂਦ 12 ਬੋਰ ਸਮੇਤ 03 ਦੋਸ਼ੀ ਕਾਬੂ
ਨਵਾਂਸ਼ਹਿਰ, 12 ਸਤੰਬਰ :