ਫਾਰਮ ਭਰਨ ਦੀ ਆਖਰੀ ਮਿਤੀ 30 ਅਕਤੂਬਰ
ਤਪਾ, 9 ਅਕਤੂਬਰ 2024
ਪੀ ਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ (ਬਰਨਾਲਾ) ਵਿਖੇ ਗਿਆਰਵੀਂ ਜਮਾਤ (ਸੈਸ਼ਨ 2025-26) ਵਿੱਚ ਦਾਖਲਾ ਲੈਣ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ।
ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਜੋ ਜ਼ਿਲ੍ਹਾ ਬਰਨਾਲਾ ਦਾ/ਦੀ ਪੱਕਾ ਵਸਨੀਕ ਹੈ ਅਤੇ ਇਸ ਸਮੇਂ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਦਸਵੀਂ ਜਮਾਤ (2024-25) ਵਿੱਚ ਪੜ੍ਹ ਰਿਹਾ/ਰਹੀ ਹੈ ਅਤੇ ਉਮਰ ਦੀ ਹੱਦ ਮਿਤੀ 01.06.2008 ਤੋਂ 31.07.2010 ਤੱਕ ਹੈ, ਉਹ ਫਾਰਮ ਭਰ ਸਕਦਾ/ਸਕਦੀ ਹੈ। ਗਿਆਰਵੀਂ ਜਮਾਤ ਸੈਸ਼ਨ 2025-26 ਵਿੱਚ ਦਾਖਲਾ ਲੈਣ ਲਈ ਪ੍ਰੀਖਿਆ ਮਿਤੀ 08.02.2025 (ਸ਼ਨੀਵਾਰ) ਨੂੰ ਹੋਵੇਗੀ। ਵਿਭਾਗ ਦੀ ਵੈਬਸਾਈਟ www.navodaya.gov.in ਜਾਂ https://cbseitms.nic.in/2024/