ਮੋਗਾ , ਮਿਤੀ 19/05/2021
18 ਤੋਂ 44 ਸਾਲ ਉਮਰ ਦੇ ਸਹਿ ਰੋਗੀਆਂ, ਹੈਲਥ ਕੇਅਰ ਵਰਕਰਾਂ, ਉਸਾਰੀ ਕਿਰਤੀ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਟੀਕਾਕਰਨ ਹੇਠ ਲਿਖੇ ਸਥਾਨਾਂ ਉੱਤੇ ਹੋ ਰਿਹਾ ਹੈ।
ਮੋਗਾ – ਡੀ. ਐੱਮ. ਕਾਲਜ, ਗੁਰੂ ਨਾਨਕ ਕਾਲਜ ਅਤੇ ਐੱਸ. ਡੀ. ਕਾਲਜ ਫ਼ਾਰ ਵਿਮੈਨ
ਬਾਘਾਪੁਰਾਣਾ – ਗੁਰੂ ਨਾਨਕ ਗਰਲਜ਼ ਕਾਲਜ, ਮੁੱਦਕੀ ਰੋਡ
ਕੋਟ ਈਸੇ ਖਾਨ – ਬੀ. ਡੀ. ਪੀ. ਓ. ਦਫ਼ਤਰ
ਸਹਿ-ਰੋਗਾਂ ਦੀ ਸੂਚੀ
ਪਿਛਲੇ ਇਕ ਸਾਲ ਦੌਰਾਨ ਦਿਲ ਦੀ ਧੜਕਣ ਬੰਦ ਹੋਣ ਕਾਰਨ ਹਸਪਤਾਲ ਦਾਖਲ ਰਹਿ ਚੁੱਕੇ, ਦਿਲ ਟਰਾਂਸਪਲਾਂਟ, ਹਾਈਪਰਟੈਨਸ਼ਨ ਦੇ ਮਰੀਜ਼, ਜਮਾਂਦਰੂ ਦਿਲ ਦੀ ਬਿਮਾਰੀ, ਬਲੱਡ ਕੈਂਸਰ, ਸਾਹ ਦੀ ਗੰਭੀਰ ਬਿਮਾਰੀ, ਜਿਗਰ ਅਤੇ ਗੁਰਦੇ ਦੀ ਟਰਾਂਸਪਲਾਂਟ, ਸ਼ੂਗਰ, ਬਲੱਡ ਪਰੈਸ਼ਰ, ਏਡਜ਼, ਤੇਜ਼ਾਬੀ ਹਮਲਾ ਪੀੜ੍ਹਤ, ਬੋਲ੍ਹੇ ਅਤੇ ਅੰਨ੍ਹੇ, ਥੈਲੇਸੀਮੀਆ, ਬੋਨਮੈਰੋ ਦਾ ਕੰਮ ਨਾ ਕਰਨਾ, ਗੁਰਦੇ ਦੀ ਬਿਮਾਰੀ, ਦਿਮਾਗ ਦੀਆਂ ਨਾੜੀਆਂ ਦਾ ਜੰਮਣਾ, ਰਸੌਲੀਆਂ ਵਾਲੇ ਮਰੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ।
ਨੋਟ – ਬਿਮਾਰੀ ਨਾਲ ਸਬੰਧਤ ਆਪਣਾ ਕਾਰਡ ਨਾਲ ਲਿਆਉਣਾ ਲਾਜ਼ਮੀ ਹੈ।
Covaxin ਦੀ ਦੂਜੀ ਡੋਜ਼ ਹਰੇਕ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲੱਗਦੀ ਹੈ।
Coveshield ਦੀ ਦੂਜੀ ਡੋਜ਼ 15 ਜੂਨ ਤੱਕ ਉਪਲਬਧ ਨਹੀਂ ਹੈ।
Coveshield ਦੀ ਪਹਿਲੀ ਡੋਜ਼ ਉਪਲਬਧ ਹੋ ਗਈ ਹੈ। ਜਿਹੜੀ ਕਿ ਮੋਗਾ, ਕੋਟ ਇਸੇ ਖਾਨ, ਬੱਧਣੀ, ਨਿਹਾਲ ਸਿੰਘ ਵਾਲਾ, ਡਰੋਲੀ, ਬਾਘਾਪੁਰਾਣਾ, ਢੁੱਡੀਕੇ ਦੇ ਬਲਾਕ ਹਸਪਤਾਲਾਂ ਵਿੱਚ ਲੱਗੇਗੀ।
ਵੱਲੋਂ
ਡਿਪਟੀ ਕਮਿਸ਼ਨਰ, ਮੋਗਾ।