ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਬਲਦੇਵ ਸਿੰਘ ਜੋਧਾਂ ਵੱਲੋਂ ਲਿਆ ਗਿਆ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ  ਦਾ  ਜਾਇਜ਼ਾ

ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਉਦੀਆਂ ਹਨ – ਸ੍ਰੀ ਮਨੋਜ ਕੁਮਾਰ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਬਲਦੇਵ ਸਿੰਘ ਜੋਧਾਂ ਜ਼ਿਲ੍ਹਾਂ ਸਿੱਖਿਆ ਅਫ਼ਸਰ ਅਤੇ  ਮਨੋਜ ਕੁਮਾਰ ਉਪ ਜ਼ਿਲ੍ਹਾਂ ਸਿੱਖਿਆ ਅਫ਼ਸਰ ਦੀ ਅਗਵਾਈ ‘ਚ ਜ਼ਿਲ੍ਹਾਂ ਪੱਧਰੀ ਪ੍ਰਾਇਮਰੀ ਖੇਡਾਂ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਸਾਹਨੇਵਾਲ ਦੇ ਖੇਡ ਸਟੇਡੀਅਮ ‘ਚ ਮਿਤੀ 07 ਨਵੰਬਰ ਤੋਂ 10 ਨਵੰਬਰ 2023 ਤੱਕ ਹੋ ਰਹੀਆਂ ਹਨ |  ਜੋਧਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਪੜ੍ਹਾਈ ਅਤੇ ਖੇਡਾਂ ਲਈ ਬਹੁਤ ਗੰਭੀਰ ਹੈ | ਖੇਡਾਂ ਨਾਲ਼ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਦੀ ਭਾਵਾਨਾ ਪੈਦਾ ਹੁੰਦੀ ਹੈ |ਜ਼ਿਲ੍ਹਾਂ ਖ਼ੇਡ ਕਮੇਟੀ ਵੱਲੋਂ ਖੇਡਾਂ ਨੂੰ ਸਫ਼ਲਤਾਂ ਪੂਰਵਕ ਨੇਪਰੇ ਚਾੜ੍ਹਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਬੀ ਪੀ ਈ ਓਜ਼ ਨੂੰ ਅਲੱਗ -ਅਲੱਗ ਖੇਡਾਂ ਦੇ ਕਨਵੀਨਰ ਬਣਾ ਕੇ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ |   ਜੋਧਾਂ ਵੱਲੋਂ ਸਾਰੇ ਪ੍ਰਬੰਧਾਂ ਦਾ ਨਿੱਜੀ ਤੌਰ ਤੇ ਜ਼ਾਇਜਾ ਲਿਆ ਗਿਆ ਤਾਂ ਜੋ ਖੇਡਾਂ ਦੌਰਾਨ ਕੋਈ ਵੀ ਦਿੱਕਤ ਪੇਸ਼ ਨਾ ਆਵੇ |  ਜ਼ਿਲ੍ਹਾ ਪੱਧਰੀ ਖੇਡਾਂ ਲਈ  ਵਿਦਿਆਰਥੀ ਅਤੇ ਅਧਿਆਪਕਾਂ ‘ਚ ਪੂਰਾ ਉਤਸ਼ਾਹ ਹੈ |ਮੀਟਿੰਗ ਚ   ਪਰਮਜੀਤ ਸਿੰਘ,ਰਮਨਜੀਤ ਸਿੰਘ,ਗੁਰਪ੍ਰੀਤ ਸਿੰਘ,ਇਤਬਾਰ ਸਿੰਘ, ਹਰਦੇਵ ਸਿੰਘ, ਇੰਦੂ ਸੂਦ,ਮਨਜੀਤ ਸਿੰਘ,ਹਰਪ੍ਰੀਤ ਕੌਰ, ਸੁਰਿੰਦਰ ਸ਼ਰਮਾ, (ਸਾਰੇ ਬੀ. ਪੀ. ਈ ਓਜ਼ ), ਜਗਜੀਤ ਸਿੰਘ ਝਾਂਡੇ, ਹਰਦੇਵ ਸਿੰਘ ਮੁੱਲਾਂਪੁਰ, ਡਾ ਅਮਨਦੀਪ ਕੌਰ, ਰਵਿੰਦਰ ਸਿੰਘ (ਸਾਰੇ ਜ਼ਿਲ੍ਹਾ ਖ਼ੇਡ ਕਮੇਟੀ ਮੈਂਬਰ ) ਕੁਲਵੀਰ ਸਿੰਘ,ਗੌਰਵ ਆਦਿ ਹਾਜ਼ਰ ਸਨ |