ਐਸ.ਏ.ਐਸ ਨਗਰ, 09 ਜੂਨ 2021
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਸਚੁੱਜੀ ਅਗਵਾਈ ਹੇਠ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋ ਡਾ.ਬੀ.ਆਰ.ਅੰਬੇਦਕਰ ਸਟੇਟ ਮੈਡੀਕਲ ਸਾਇੰਸਜ, ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਡਾਕਟਰਾਂ ਲਈ 500 ਪੀ.ਪੀ.ਈ ਕਿੱਟਸ ਅਤੇ 500 N-95 ਮਾਸਕ ਮੁਹੱਈਆ ਕਰਵਾਏ ਗਏ। ਸਿਵਲ ਹਸਪਤਾਲ, ਮੋਹਾਲੀ ਜੋ ਕਿ ਇਸ ਸਮੇਂ ਕੋਵਿਡ ਮਰੀਜਾਂ ਲਈ ਸੈਂਟਰ ਬਣਾਇਆ ਗਿਆ ਹੈ। ਇਸ ਹਸਪਤਾਲ ਵਿੱਚ ਇਸ ਸਮੇਂ ਕੇਵਲ ਕਰੋਨਾਂ ਤੋਂ ਪੀੜਤ ਮਰੀਜ ਨੂੰ ਹੀ ਦਾਖਲ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਦੇਖ-ਭਾਲ ਅਤੇ ਕੋਰਾਨਾਂ ਤੋਂ ਬਚਾਓ ਲਈ ਪੀ.ਪੀ.ਕੀਟਾਂ ਵੀ ਬਹੁਤ ਜਰੂਰੀ ਹਨ। ਇਸ ਸਮੇਂ ਸਿਵਲ ਹਸਪਤਾਲ, ਮੁਹਾਲੀ ਦੇ ਡਾਕਟਰਾਂ ਨੂੰ ਲੋੜੀਂਦੀ ਸਮਾਗਰੀ ਰੈਡ ਕਰਾਸ ਵਲੋਂ ਮੁਹੱਈਆਂ ਕਰਵਾਈ ਜਾ ਰਹੀ ਹੈ। ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਸਕੱਤਰ ਜਿਲਾ ਰੈਡ ਕਰਾਸ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰੈਡ ਕਰਾਸ ਇੱਕ ਰਾਹਤ ਸੰਸਥਾ ਹੈ ਜੋ ਕਿ ਮੁਸਬਿਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ। ਰੈਡ ਕਰਾਸ ਦਾ ਮੁੱਖ ਉਦੇਸਾ ਵਿੱਚ ਸਿਹਤ ਦੀ ਉਨਤੀ ਬਿਮਾਰੀਆਂ ਤੋ ਰੋਕਥਾਮ ਅਤੇ ਮਨੁੱਖੀ ਦੁੱਖ ਨੂੰ ਘੱਟ ਕਰਨਾ ਹੈ। Covid-19ਦੀ ਮਹਾਮਾਰੀ ਦੋਰਾਨ ਜਿਲੇ ਦੇ ਲੋੜਵੰਦ ਵਿਅਕਤੀਆਂ ਨੂੰ ਸਮੇਂ-ਸਮੇਂ ਤੇ ਰਾਸ਼ਣ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਆਪਣੇ ਸਮਾਜ-ਸੇਵਕਾਂ ਰਾਹੀਂ ਇਕੱਠਾ ਕਰਕੇ ਮੁਹੱਈਆਂ ਕਰਵਾਇਆ ਗਿਆ। ਉਨ੍ਹਾਂ ਵੱਲੋ ਦੱਸਿਆ ਗਿਆ ਕਿ ਜਿਲਾ ਰੈਡ ਕਰਾਸ ਸੁਸਾਇਟੀ ਗਰੀਬਾਦੀਮਦਦ ਲਈ ਹਰ ਸਮੇਂ ਤੱਤਪਰ ਰਹਿੰਦੀ ਹੈ, ਮਾਨਯੋਗ ਮੁੱਖ ਮੰਤਰੀ ਜੀ ਵਲੋਂ ਸ਼ੁਰੂ ਕੀਤੇ ਮਿਸਨ ਫਤਿਹ ਨੂੰ ਮੁੱਖ ਰੱਖਦੇ ਹੋਏ ਕੋਵਿਡ 19 ਦੀ ਬਿਮਾਰੀ ਤੋ ਬਚਣ ਲਈ ਸਹਿਰ ਵਿੱਚ ਵੱਖ ਵੱਖ ਥਾਵਾਂ ਤੇ ਮਾਸਕ, ਸੈਨੀਟਾਈਜਰ, ਸਾਬਣ ਆਦਿ ਵੰਡ ਕੇ ਲਗਾਤਾਰ ਲੋਕਾ ਨੂੰ ਜਾਗੂਰਤ ਕੀਤਾ ਜਾ ਰਿਹਾ ਹੈ। ਸਕੱਤਰ, ਰੈਡ ਕਰਾਸ ਵੱਲੋ ਜਿਲੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਰੈਡ ਕਰਾਸ ਦੀਆਂ ਗਤੀ-ਵਿਧੀਆ ਨੂੰ ਚਲਾਉਣ ਲਈ ਜਿਲਾ ਐਸ.ਏ.ਐਸ.ਨਗਰ ਦੇ ਵਾਸੀਆ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਇਸ ਸਮੇਂ ਸਾਨੂੰ ਤਿੰਨ ਗੱਲਾਂ ਦਾ ਧਿਆਨ ਰੱਖਣਾ ਅਤਿ ਜਰੂਰੀ ਹੈ ਕਿ ਦੋ ਗਜ਼ ਦੀ ਦੂਰੀ, ਮਾਸਕ ਪਹਿਨਣਾਂ, ਹੱਥਾਂ ਨੂੰ ਲੋੜ ਅਨੁਸਾਰ ਸਾਫ ਰੱਖਣਾ, ਭੀੜਭਾੜਵਾਲਿਆਂ ਥਾਵਾਂ ਤੇ ਘੱਟ ਤੋਂ ਘੱਟ ਜਾਣਾ। ਸਾਨੂੰ ਸਾਫ ਸਫਾਈ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਵੈ-ਇੱਛਾ ਨਾਲ ਕੀਤੇ ਦਾਨ ਨਾਲ ਹੀ ਰੈਡ ਕਰਾਸ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦਿਆ ਨੂੰ ਪੁਰ ਜੋਰ ਅਪੀਲ ਕੀਤੀ ਜਾਦੀ ਹੈ ਕਿ ਉਹ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਖੁੱਲ ਦਿੱਲੀ ਨਾਲ ਯੋਗਦਾਨ ਪਾਉਣ ਅਤੇ ਆਪਣੇ ਆਪ ਨੂੰ, ਆਪਣੇ ਮਿਤਰਾਂ ਅਤੇ ਸਬੰਧੀਆਂ ਨੂੰ ਰੈਡ ਕਰਾਸ ਦੇ ਸਵੈ-ਇਛਾ ਨਾਲ ਮੈਂਬਰ ਬਣਾਕੇ ਮਾਨਵਤਾ ਦੇ ਭਲਾਈ ਕੰਮਾ ਵਿੱਚ ਆਪਣਾ ਹਿੱਸਾ ਪਾਉਣ। ਜਿਲਾ ਰੈਡ ਕਰਾਸ ਦੀ ਬ੍ਰਾਚ ਨਾਲ ਦਫਤਰੀ ਫੋਨ 0172-2219526 ਤੇ ਸੰਪਰਕ ਕਰ ਸਕਦਾ ਹੈ।