ਜਿੱਥੇ ਵੀ ਹੁਣ ਲਾਲਾ ਲਾਜਪਤ ਰਾਏ ਜੀ ਦੀ ਗੱਲ ਹੋਵੇਗੀ, ਰੂਪਨਗਰ ਦਾ ਨਾਮ ਵੀ ਜੁੜੇਗਾ ਨਾਲ – ਵਿਧਾਇਕ ਦਿਨੇਸ਼ ਚੱਢਾ

MLA Advocate Dinesh Chadha
ਜਿੱਥੇ ਵੀ ਹੁਣ ਲਾਲਾ ਲਾਜਪਤ ਰਾਏ ਜੀ ਦੀ ਗੱਲ ਹੋਵੇਗੀ, ਰੂਪਨਗਰ ਦਾ ਨਾਮ ਵੀ ਜੁੜੇਗਾ ਨਾਲ - ਵਿਧਾਇਕ ਦਿਨੇਸ਼ ਚੱਢਾ

Sorry, this news is not available in your requested language. Please see here.

ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੂਪਨਗਰ ਦਾ ਕੀਤਾ ਨਾਮਕਰਨ, ਹੁਣ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਪ੍ਰਾਇਮਰੀ ਸਕੂਲ ਹੋਵੇਂਗਾ ਨਾਮ
ਰੂਪਨਗਰ, 28 ਜਨਵਰੀ 2024
ਇਤਿਹਾਸ ਦੇ ਜਿਸ ਵੀ ਪੰਨੇ ‘ਤੇ ਹੁਣ ਲਾਲਾ ਲਾਜਪਤ ਰਾਏ ਜੀ ਦੀ ਗੱਲ ਹੋਵੇਗੀ, ਉੱਥੇ ਰੂਪਨਗਰ ਸ਼ਹਿਰ ਦਾ ਜ਼ਿਕਰ ਵੀ ਜ਼ਰੂਰ ਆਵੇਗਾ। ਇਸ ਦੇ ਨਾਲ ਰੂਪਨਗਰ ਵਾਸੀਆਂ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ ਜਿਨ੍ਹਾਂ ਨੂੰ ਕਿ ਗੁਆਚਿਆਂ ਇਤਿਹਾਸ ਵਾਪਿਸ ਮਿਲਿਆ ਹੈ ਕਿ ਲਾਲਾ ਲਾਜਪਤ ਰਾਏ ਜੀ ਨੇ ਰੂਪਨਗਰ ਦੇ ਰਾਜ ਕੀਆ ਮਿਡਲ ਸਕੂਲ ਜਿਸਦਾ ਨਾਮ ਕਿ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੂਪਨਗਰ ਸੀ, ਵਿਖੇ ਸਿੱਖਿਆ ਹਾਸਲ ਕੀਤੀ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਲਾਲਾ ਲਾਜਪਤ ਰਾਏ ਦੇ ਜਨਮ ਦਿਵਸ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਦਾ ਨਾਮਕਰਨ ਪ੍ਰੋਗਰਾਮ ਕਰਦਿਆਂ ਕੀਤਾ। ਇਸ ਸਕੂਲ ਦਾ ਨਾਮ ਹੁਣ ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਕਰ ਦਿੱਤਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ 28 ਜਨਵਰੀ,1865 ਨੂੰ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਲਾਲਾ ਲਾਜਪਤ ਰਾਏ ਜੀ ਦਾ ਵੱਡਾ ਯੋਗਦਾਨ ਹੈ, ਜਿਸ ਕਰਕੇ ਹੀ ਉਨ੍ਹਾਂ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਅਤੇ ਮਸ਼ਹੂਰ ਤਿੱਕੜੀ ਲਾਲ-ਬਾਲ-ਪਾਲ ਵੀ ਉਨ੍ਹਾਂ ਦਾ ਵਿਸ਼ੇਸ਼ ਜ਼ਿਕਰ ਹੈ।
ਵਿਧਾਇਕ ਚੱਢਾ ਨੇ ਦੱਸਿਆ ਕਿ ਰੂਪਨਗਰ ਵਾਸੀਆਂ ਲਈ ਅੱਜ ਵੱਡਾ ਦਿਨ ਹੈ, ਕਿਉਂਕਿ ਇਸ ਗੁਆਚੇ ਇਤਿਹਾਸ ਬਾਰੇ ਪਹਿਲਾ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ, ਜਿਸ ਕਰਕੇ ਸਾਡੇ ਵੱਲੋਂ ਇਸ ਮਾਮਲੇ ਦੀ ਇਤਹਾਸਕ ਢੰਗ ਨਾਲ ਤਕਨੀਕੀ ਖੋਜ ਕੀਤੀ ਗਈ ਅਤੇ ਸਰਕਾਰੀ ਰਿਕਾਰਡਾਂ ਦੀ ਪੜਤਾਲ ਕਰਨ ਉਪਰੰਤ ਲਾਲਾ ਲਾਜਪਤ ਰਾਏ ਜੀ ਦਾ ਰੋਪੜ੍ਹ ਨਾਲ ਗਹਿਰਾ ਸਬੰਧ ਹੈ ਹੋਰ ਵੀ ਕਈ ਪਾਸਿਆਂ ਤੋਂ ਇਸ ਵਿਸ਼ਿਆਂ ਤੇ ਤੱਥਾਂ ਅਧਿਕਾਰਿਤ ਕੰਮ ਕੀਤਾ ਗਿਆ ਹੈ ਜਿਸ ਦੌਰਾਨ ਡਾ.ਬੀ.ਆਰ ਅੰਬੇਡਕਰ ਚੌਂਕ ਵਿੱਚ ਖੋਜ ਕਰਨ ਉਪਰੰਤ ਇੱਕ ਪੁਸਤਕ ਸਾਹਮਣੇ ਆਈ ‘ਭਾਰਤ ਕੇ ਅਮਰ ਕ੍ਰਾਂਤੀਕਾਰੀ ਲਾਲਾ ਲਾਜਪਤ ਰਾਏ’ ਜੋ ਕਿ ਡਾ. ਭਵਾਨ ਸਿੰਘ ਰਾਣਾ ਦੀ ਲਿਖੀ ਹੋਈ ਹੈ।
ਵਿਧਾਇਕ ਨੇ ਦੱਸਿਆ ਕਿ ਇਸ ਕਿਤਾਬ ਦੇ ਮੁਤਾਬਕ ਲਾਲਾ ਲਾਜਪਤ ਰਾਏ ਦੇ ਪਿਤਾ ਮੁਨਸ਼ੀ ਸ਼੍ਰੀ ਰਾਧਾ ਕ੍ਰਿਸ਼ਨ ਜੀ ਪੇਸ਼ੇ ਵਜੋਂ ਇੱਕ ਅਧਿਆਪਕ ਸਨ ਜੋ ਕਿ ਰਾਜ ਕੀਆ ਮਿਡਲ ਸਕੂਲ ਰੋਪੜ ਵਿੱਚ 8 ਸਾਲ ਦੇ ਕਰੀਬ ਬਤੌਰ ਅਧਿਆਪਕ ਸੇਵਾ ਨਿਭਾਈ। ਜਿਸ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋਪੜ ਦਾ ਪੁਰਾਣਾ ਨਾਮ ਹੀ ਰਾਜ ਕੀਆ ਮਿਡਲ ਸਕੂਲ ਸੀ। ਇਸੇ ਸਕੂਲ ਚ 13 ਸਾਲ ਦੀ ਉਮਰ 6ਵੀ ਕਲਾਸ ਤੱਕ ਲਾਲਾ ਲਾਜਪਤ ਰਾਏ ਜੀ ਨੇ ਪੜਾਈ ਹਾਸਿਲ ਕੀਤੀ। ਇਸ ਉਪਰੰਤ ਲਾਲਾ ਜੀ ਦੇ ਪਿਤਾ ਜੀ ਦੀ ਬਦਲੀ ਸ਼ਿਮਲਾ ਵਿਖੇ ਹੋ ਗਈ ਸੀ।
ਇਸ ਮੌਕੇ ਵਿਧਾਇਕ ਚੱਢਾ ਨੇ ਇਸ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੂਪਨਗਰ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਰੱਖਣ ਦੀ ਪ੍ਰਵਾਨਗੀ ਦੇਣ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਵੱਲੋਂ ਸਿੱਖਿਆ ਵਿਭਾਗ ਨੂੰ ਇਸ ਸਕੂਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਵਰਿੰਦਰ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ, ਲੋਕੇਸ਼ ਮੋਹਨ ਸ਼ਰਮਾ ਸਾਬਕਾ ਪ੍ਰਿੰਸੀਪਲ, ਰੰਜਨਾ ਕਟਿਆਲ ਉਪ ਜ਼ਿਲ੍ਹਾ ਸਿੱਖਿਆ ਅਫਸਰ, ਕਮਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਭਾਗ ਸਿੰਘ ਮਦਾਨ, ਸ਼ਿਵ ਕੁਮਾਰ ਲਾਲਪੁਰ, ਇੰਦਰਪਾਲ ਸਿੰਘ ਰਾਜੂ ਸਤਿਆਲ, ਸੁਰਜਨ ਸਿੰਘ, ਸੁਦੀਪ ਵਿੱਜ, ਚੇਤਨ ਕਾਲੀਆ, ਵਿਕਰਾਂਤ ਚੌਧਰੀ, ਗੌਰਵ ਕਪੂਰ, ਨਵਪ੍ਰੀਤ ਸ਼ਰਮਾ,ਸੰਦੀਪ ਜੋਸ਼ੀ, ਸ਼ਿਵ ਕੁਮਾਰ ਸੈਣੀ, ਸਤਨਾਮ ਸਿੰਘ ਗਿੱਲ,  ਸਵਤੰਤਰ ਕੌਸ਼ਲ, ਸੂਰਜ ਕੌਸ਼ਲ, ਵਿਕਰਮ ਗਰਗ, ਨਵੀਨ ਦਰਦੀ, ਸੰਤੋਖ਼ ਸਿੰਘ ਵਾਲੀਆ, ਵਰਿੰਦਰ ਨੰਨੂ ਅਤੇ ਯੋਗੇਸ਼ ਕੱਕੜ ਵੀ ਹਾਜ਼ਰ ਸਨ।
Spread the love