ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਵਾਹੁਣ ਨਾਲ ਕਣਕ ਦੇ ਝਾੜ ਵਿਚ ਕਾਫੀ ਵਾਧਾ ਹੁੰਦਾ ਹੈ: ਸਫਲਤ ਕਿਸਾਨ ਸੁਰਿੰਦਰ ਸਿੰਘ

Farmer Surinder Singh
ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਵਾਹੁਣ ਨਾਲ ਕਣਕ ਦੇ ਝਾੜ ਵਿਚ ਕਾਫੀ ਵਾਧਾ ਹੁੰਦਾ ਹੈ: ਸਫਲਤ ਕਿਸਾਨ ਸੁਰਿੰਦਰ ਸਿੰਘ

Sorry, this news is not available in your requested language. Please see here.

ਗੁਰਕਿਰਪਾ ਸੈਲਫ ਹੈਲਪ ਗਰੁੱਪ ਬਹਿਰਾਮਪੁਰ ਜਿਮੀਂਦਾਰਾ ਨੇ ਪਿਛਲੇ ਸਾਲ 150 ਏਕੜ ਜਮੀਨ ਤੇ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ
ਪਰਾਲੀ ਨਾ ਸਾੜਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਬਹਿਰਾਮਪੁਰ ਜਿਮੀਂਦਾਰਾ ਦਾ ਦੌਰਾ
ਰੂਪਨਗਰ, 15 ਸਤੰਬਰ 2021 ਪੰਜਾਬ ਸਰਕਾਰ ਵਲੋਂ ਝੌਨੇ ਦੀ ਪਰਾਲੀ ਨੂੰ ਸਾੜਨ ਕਾਰਨ ਹੁੰਦੇ ਪ੍ਰਦੂਸ਼ਨ ਨੂੰ ਰੋਕਣ ਲਈ ਕਈ ਸਾਲਾ ਤੋਂ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਦੇ ਤਹਿਤ ਲਕਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰਰਿਤ ਕੀਤਾ ਜਾ ਰਿਹਾ ਹੈ, ਬਹੁਤ ਸਾਰੀਆਂ ਨਵੀਆਂ ਤਕਨੀਕਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਕਿਸ ਤਰਾਂ ਉਹ ਬਿਨਾਂ ਸਾੜੇ ਪਰਾਲੀ ਦੀ ਸਾਂਭ ਸੰਬਾਲ ਅਤੇ ਵਰਤੋ ਕਰ ਸਕਦੇ ਹਨ।ਜਿਸ ਦੇ ਨਤੀਜੇ ਵਜੋਂ ਸੂਬੇ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਸਾੜਨੀ ਬੰਦ ਕਰਕੇ ਇਸ ਨੂੰ ਖਾਦ ਵਜੋਂ ਵੀ ਵਰਤਾਣਾ ਸ਼ੁਰੂ ਕਰ ਦਿੱਤਾ ਹੈ।
ਅਜਿਹਾ ਹੀ ਰੂਪਨਗਰ ਜ਼ਿਲ੍ਹਾ ਦੇ ਪਿੰਡ ਬਹਿਰਾਮਪੁਰ ਜਿਮੀਦਾਰਾ ਅਗਾਂਹ ਵਧੂ ਕਿਸਾਨ ਹੈ ਸੁਰਿੰਦਰ ਸਿੰਘ ਜਿਸ ਨੇ ਪਰਾਲੀ ਨੂੰ ਸਾੜਨ ਦੀ ਬਜਾਏ ਸਰਕਾਰੀ ਸਕੀਮਾਂ ਦਾ ਲਾਭ ਉਠਾ ਕੇ ਪਰਾਲੀ ਬਿਨਾਂ ਸਾੜੇ ਹੀ ਕਣਕ ਦੀ ਬਿਜਾਈ ਪਿਛਲੇ ਕਈ ਸਾਲਾਂ ਤੋਂ ਸ਼ੁਰੂ ਕੀਤੀ ਹੈ।ਅੱਜ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਬਹਿਰਾਮਪੁਰ ਜਿਮੀਂਦਾਰਾ ਦੇ ਇਸ ਅਗਾਂਹ ਵਧੂ ਕਿਸਾਨ ਦੇ ਫਾਰਮ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਕਿਸਾਨ ਸੁਰਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2020 ਵਿੱਚ ਗੁਰਕਿਰਪਾ ਸੈਲਫ ਹੈਲਪ ਗਰੁੱਪ ਬਹਿਰਾਮਪੁਰ ਜਿਮੀਦਾਰਾ ਦਾ ਸੰਗਠਨ ਕੀਤਾ। ਜਿਸ ਦੇ ਤਹਿਤ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤਂੋ ਪਰਾਲੀ ਨੂੰ ਨੱਜਿਠਣ ਵਾਲੇ ਸੰਦ ਸਬਸਿਡੀ `ਤੇ ਲਏ।ਇੰਨਾਂ ਸੰਦਾਂ ਦੀ ਸਹਾਇਤਾ ਨਾਲ ਉਹਨਾਂ ਨੇ ਸਾਲ 2020 ਦੀ ਤਕਰੀਬਨ 150 ਏਕੜ ਜਮੀਨ ਤੇ ਬਿਨ੍ਹਾਂ ਅੱਗ ਲਗਾਏ ਕਣਕ ਦੀ ਸੂਪਰ ਸੀਡਰ ਨਾਲ ਬਿਜਾਈ ਕੀਤੀ।
ਇਸ ਦੇ ਨਾਲ ਹੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਉਹ ਪਿੱਛਲੇ ਕਈ ਸਾਲਾਂ ਤੋਂ ਰਿਵਾਇਤੀ ਸੰਦਾ ਦੇ ਰਾਹੀਂ ਤਜਰਬੇ ਕਰਦਾ ਆ ਰਿਹਾ ਹੈ।ਪਹਿਲਾਂ ਉਹ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਤਵੀਆਂ ਅਤੇ ਰੋਟਾਵੇਟਰ ਦੀ ਮਦਦ ਨਾਲ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਦਾ ਆ ਰਿਹਾ ਸੀ।
ਫਿਰ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਰੂਪਨਗਰ ਦੇ ਕਿਸਾਨ ਮੇਲੇ/ ਸਿੱਖਲਾਈ ਕੈਂਪ/ ਪ੍ਰਦਰਸ਼ਨੀਆਂ ਤੋਂ ਉਸ ਨੂੰ ਮਸ਼ੀਨਾਂ ਖਰੀਦਣ ਲਈ ਉਤਸ਼ਾਹ ਮਿਲਿਆ ਜਿਸ ਉਪਰੰਤ ਉਨ੍ਹਾਂ ਨੇ ਸੈਲਫ ਗਰੁੱਪ ਰਾਹੀਂ ਕਸਟਮ ਹਾਈਰਿੰਗ ਸੈੱਟਰ ਹੋਂਦ ਵਿੱਚ ਲਿਆਦਾ। ਇਸ ਰਾਹੀਂ ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ 3 ਸੂਪਰ ਸੀਡਰ,2 ਚੋਪਰ, 1 ਉਲਟਾਵਾਂ ਹੱਲ ਅਤੇ ਐਸ.ਐਮ.ਐਸ. ਵਾਲੀ ਕੰਬਾਇਨ ਦੀ ਖਰੀਦ ਕੀਤੀ।ਸੁਰਿੰਦਰ ਨੇ ਦੱਸਿਆ ਕਿ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਉਹ ਚੌਪਰ ਮਸ਼ੀਨ ਦੀ ਮਦਦ ਨਾਲ ਪਰਾਲੀ ਨੂੰ ਕੁਤਰਾ ਕਰਕੇ ਖੇਤ ਵਿਚ ਵਿਛਾ ਦਿੰਦੇ ਹਨ। ਉਸ ਤੋਂ ਬਾਅਦ ਉਹ ਇਕ ਵਾਰ ਰੋਟਾਵੇਟਰ ਨਾਲ ਪਰਾਲੀ ਨੂੰ ਮਿਟੀ ਵਿਚ ਮਿਲਾ ਕੇ ਪਾਣੀ ਲਗਾ ਦਿੰਦਾ ਹੈ। ਇਸ ਤੋਂ ਬਾਅਦ ਤਵੀਆਂ, ਇਕ ਕਲਟੀਵੇਟਰ ਅਤੇ ਸੁਹਾਗਾ ਮਾਰਨ ਤੋਂ ਬਾਅਦ ਕਣਕ ਨੂੰ ਡਰਿੱਲ ਮਸ਼ੀਨ ਨਾਲ ਬੀਜ ਦਿੰਦਾ ਹੈ। ਇਸ ਤਰੀਕੇ ਨਾਲ ਉਹ ਪਰਾਲੀ ਦੀ ਸੰਭਾਲ ਕਰਦਾ ਹੈ।
ਆਲੂਆਂ ਅਤੇ ਗੰਨੇ ਦੀ ਬਿਜਾਈ ਲਈ ਉਹ ਝੋਨੇ ਦੀ ਪਰਾਲੀ ਨੂੰ ਉਲਟਾਵੇਂ ਹੱਲ ਨਾਲ ਖੇਤ ਵਿਚ ਮਿਲਾ ਦਿੰਦਾ ਹੈ।ਪਰਾਲੀ ਨੂੰ ਖੇਤ ਵਿਚ ਰਲਾਉਣ ਤੋਂ ਇਲਾਵਾ ਉਸ ਨੇ ਸੂਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕੀਤੀ ਹੈ।ਆਪਣੇ ਤਜਰਬਿਆ ਨੂੰ ਸਾਂਝੇ ਕਰਦੇ ਹੋਏ, ਸੁਰਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਉਨ੍ਹਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਧੀ ਹੈ। ਜਿਸ ਕਰਕੇ ਖਾਦ ਦੀ ਬੱਚਤ ਹੁੰਦੀ ਹੈ।ਸੁਰਿੰਦਰ ਸਿੰਘ ਕਣਕ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਅਤੇ ਆਲੂਆ ਦਾ 125 ਤੋਂ ਲੈ ਕੇ 150 ਕੁਇੰਟਲ ਪ੍ਰਤੀ ਏਕੜ ਝਾੜ ਲੈਂਦਾ ਹੈ।ਉਸ ਨੇ ਨਾਲ ਇਹ ਵੀ ਦੱਸਿਆ ਕਿ ਭਾਵੇਂ ਆਧੁਨਿਕ ਮਸ਼ੀਨਾ ਨਾਲ ਝੋਨੇ ਦੀ ਪਰਾਲੀ ਵਿਚ ਵਾਹੁਣ ਨਾਲ ਖੇਤੀ ਲਾਗਤ ਥੋੜੀ ਵੱਧ ਜਾਂਦੀ ਹੈ।ਪਰ ਇਨ੍ਹਾਂ ਤਕਨੀਕਾ ਤੋਂ ਮਿਲਣ ਵਾਲੇ ਫਾਇਦਿਆਂ ਜਿਵੇਂ ਕਿ ਮਿਟੀ ਸਿਹਤ ਵਿਚ ਸੁੱਧਾਰ ਖਾਦਾਂ ਦੀ ਘੱਟ ਵਰਤੋਂ ਅਤੇ ਝਾੜ ਵਿਚ ਵਾਧਾ ਹੋਣ ਤੋਂ ਵੀ ਮੁੱਖ ਨਹੀ ਮੋੜਿਆ ਜਾ ਸਕਦਾ।
ਓਧਰ ਜ਼ਿਲ੍ਹਾ ਖੇਤੀਬਾੜੀ ਅਫਸਰ ਸ੍ਰੀ ਅਵਤਾਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਇਸ ਸਾਲ ਵੀ ਕਿਸਾਨਾਂ ਨੂੰ ਖੋਨੇ ਦੀ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਵਿਸੇਸ਼ ਉਪਰਾਲੇ ਅਰੰਭੇ ਗਏ ਹਨ।ਇੰਨਾਂ ਦੇ ਤਹਿਤ ਉਹ ਵੱਖ ਵੱਖ ਪਿੰਡਾਂ ਵਿਚ ਕੈਂਪ ਲਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਦੇ ਫਾਇਦਿਆਂ ਬਾਰੇ ਜਾਣਕਾਰੀ ਸਾਂਝੀ ਕਰਨਗੇ।ਇਸ ਦੇ ਨਾਲ ਉਨ੍ਹਾਂ ਵਲੋਂ ਕਿਸਾਨਾਂ ਨੂੰ ਸਰਕਾਰ ਵਲੋਂ ਪਰਾਲੀ ਸੰਭਾਲਣ ਲਈ ਵੱਖ ਵੱਖ ਸਕੀਮਾਂ ਤਹਿਤ ਦਿੱਤੀ ਜਾ ਰਹੀ ਸਬਸਿਡੀ/ਵਿੱਤੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
Spread the love