ਡਿਪਟੀ ਕਮਿਸ਼ਨਰ ਨੇ ਜਪਮੀਤ ਸਿੰਘ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਪ੍ਰਾਪਤ ਹੋਏ ਮੈਡਲ, ਆਈ ਕਾਰਡ, ਪੈੱਨ, ਬੈਚ ਅਤੇ ਇੱਕ ਸਰਟੀਫਿਕੇਟ ਦੇ ਕੇ ਕੀਤੀ ਆਪਣੀ ਖੁਸ਼ੀ ਜਾਹਰ

Sorry, this news is not available in your requested language. Please see here.

ਕਿਹਾ, 2 ਸਾਲ 5 ਮਹੀਨੇ ਦੇ ਬੱਚੇ ਨੇ ਹੌਂਸਲੇ, ਜਜਬੇ ਤੇ ਸਖਤ ਮਿਹਨਤ ਨਾਲ ਕਰਵਾਇਆ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ
ਫਿਰੋਜ਼ਪੁਰ 10 ਸਤੰਬਰ 2021 ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾ ਦੇ ਇੱਕ ਬੱਚੇ ਜਪਮੀਤ ਸਿੰਘ ਨੇ ਆਪਣੀ ਸਖਤ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਕੇ ਇੱਕ ਵਧੀਆ ਮਿਸਾਲ ਪੈਦਾ ਕੀਤੀ ਹੈ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਨੇ ਉਸ ਨੂੰ ਇੰਡੀਆ ਬੁੱਕ ਆਫ ਰਿਕਾਰਡ ਦੇ ਮੈਡਲ, ਆਈ ਕਾਰਡ, ਪੈੱਨ, ਬੈਚ ਅਤੇ ਇੱਕ ਸਰਟੀਫਿਕੇਟ ਦੇ ਆਪਣੀ ਖੁਸ਼ੀ ਜਾਹਰ ਕੀਤੀ।
ਜ਼ਿਕਰਯੋਗ ਹੈ ਕਿ ਜਪਮੀਤ ਸਿੰਘ ਨੂੰ ਇੰਡੀਆ ਬੁੱਕ ਆਫ ਰਿਕਾਰਡ ਵਲੋਂ ਇੱਕ ਸਰਟੀਫਿਕੇਟ, ਮੈਡਲ, ਆਈ ਕਾਰਡ, ਪੈਨ, ਬੈਚ ਭੇਜਿਆ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ 2 ਸਾਲ 5 ਮਹੀਨੇ ਦੇ ਬੱਚੇ ਨੇ ਹੌਂਸਲੇ, ਜਜਬੇ ਤੇ ਸਖਤ ਮਿਹਨਤ ਨਾਲ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਜੋ ਕਿ ਕਾਫੀ ਸਲਾਘਾਯੋਗ ਕਾਰਜ ਹੈ। ਉਸ ਦੇ ਪਿਤਾ ਸ੍ਰ. ਹਰਪ੍ਰੀਤ ਸਿੰਘ ਕੰਬੋਜ ਅਤੇ ਮਾਤਾ ਜਸਬੀਰ ਕੌਰ ਨੇ ਆਪਣੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਦਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

 

Spread the love