ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨਾ ਆਉਣ ਵਾਲੇ ਪਿੰਡ ਪਿੱਪਲ ਮਾਜਰਾ ਤੇ ਪਿੰਡ ਅਮਰਾਲੀ ਵਿਖੇ ਕਿਸਾਨਾਂ ਨਾਲ ਵਿਸ਼ੇਸ ਮੁਲਾਕਾਤ ਕੀਤੀ

Shri Chamkaur Sahib
ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨਾ ਆਉਣ ਵਾਲੇ ਪਿੰਡ ਪਿੱਪਲ ਮਾਜਰਾ ਤੇ ਪਿੰਡ ਅਮਰਾਲੀ ਵਿਖੇ ਕਿਸਾਨਾਂ ਨਾਲ ਵਿਸ਼ੇਸ ਮੁਲਾਕਾਤ ਕੀਤੀ

Sorry, this news is not available in your requested language. Please see here.

ਸ਼੍ਰੀ ਚਮਕੌਰ ਸਾਹਿਬ/ਮੋਰਿੰਡਾ, 8 ਜਨਵਰੀ 2024
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨਾ ਆਉਣ ਵਾਲੇ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਅਤੇ ਮੋਰਿੰਡਾ ਦੇ ਪਿੰਡ ਅਮਰਾਲੀ ਵਿਖੇ ਕਿਸਾਨਾਂ ਨਾਲ ਵਿਸ਼ੇਸ ਮੁਲਾਕਾਤ ਕੀਤੀ। ਇਸ ਮੌਕੇ ਪਿੰਡ ਦੇ ਕਿਸਾਨਾਂ ਨਾਲ ਖੇਤੀਬਾੜੀ ਸੰਬਧੀ, ਮੁਸ਼ਕਿਲਾਂ ਅਤੇ ਸਬਸਿਡੀ ਸੰਬਧੀ ਗੱਲਬਾਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਵਿਭਾਗ ਵੱਲੋਂ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆ। ਉਨ੍ਹਾਂ ਕਿਸਾਨਾਂ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪੇਸ਼ ਆਉਂਦੀਆ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਅਨੁਭਵ ਜਾਣੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿ ਸੀਜਨ ਵਿਚ ਪਰਾਲੀ ਨੂੰ ਲੈ ਕੇ ਆਈਆਂ ਦਿੱਕਤਾਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸਰਕਾਰ ਦੇ ਅਗਾਂਹਵਧੂ ਪ੍ਰਬੰਧਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਲਗਾਏ ਗਏ ਕਿਸਾਨ ਜਾਗਰੂਕ ਕੈਂਪਾਂ ਅਤੇ ਸਮੇਂ ਸਿਰ ਪਰਾਲੀ ਪ੍ਰਬੰਧਨ ਲਈ ਮੁਹੱਈਆ ਕਰਵਾਈਆਂ ਗਈਆਂ ਮਸ਼ੀਨਾਂ ਸਦਕਾ ਪਿੰਡ ਦੇ ਕਿਸਾਨਾਂ ਵੱਲੋਂ ਕੋਈ ਵੀ ਅੱਗ ਨਹੀਂ ਲਗਾਈ ਗਈ।
ਇਸ ਮੌਕੇ ਛੋਟੇ ਜਿਮੀਦਾਰਾਂ ਵਲੋਂ ਰੌਟਾਵੇਟਰ ਤੇ ਸਬਸਿਡੀ ਦੇਣ ਬਾਰੇ ਕਿਹਾ ਗਿਆ। ਖਾਦ ਦੀ ਸਪਲਾਈ ਬਾਰੇ ਵੀ ਲੋਕਾਂ ਤੋਂ ਸੁਝਾਵ ਲਏ ਗਏ ਜਿਸ ਵਿੱਚ ਬਹੁਤ ਸਤਿਕਾਰਯੋਗ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਵੱਲੋਂ ਸਮੂਹਲਿਅਤ ਕੀਤੀ ਗਈ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਉਪਰੰਤ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਭਰੋਸਾ ਦਿਵਾਇਆ ਕਿ ਉਹ ਇਸੇ ਤਰ੍ਹਾਂ ਭਵਿੱਖ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਆਪਣੀ ਭੂਮੀਕਾ ਨਿਭਾਉਣਗੇ ਅਤੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੁੰ ਵੀ ਇਸ ਪ੍ਰਤੀ ਜਾਗਰੂਕਤ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ। ਕਿਸਾਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਉਚੇਚੇ ਪ੍ਰਬੰਧਾਂ ਲਈ ਮਾਨਯੋਗ ਡਿਪਟੀ ਕਮਿਸ਼ਨਰ ਜੀ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਮੋਰਿੰਡਾ ਸ੍ਰੀ ਦੀਪਾਂਕਰ ਗਰਗ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ਼੍ਰੀ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ, ਏ.ਆਰ. ਸ੍ਰੀ ਚਮਕੌਰ ਸਾਹਿਬ, ਏ.ਡੀ.ਓ. ਮੋਰਿੰਡਾ, ਇੰਸਪੈਕਟਰ, ਪਿੰਡ ਦੇ ਸੁਸਾਇਟੀ ਦੇ ਮੈਂਬਰ ਸ. ਅਮਰੀਕ ਸਿੰਘ, ਸ. ਮੋਹਨ ਸਿੰਘ, ਸ. ਸੁਖਵਿੰਦਰ  ਸਿੰਘ, ਸ. ਚਰਨਜੀਤ ਸਿੰਘ, ਸ. ਗੁਰਮੀਤ ਸਿੰਘ, ਸ. ਗਗਨਪ੍ਰੀਤ ਸਿੰਘ, ਸ. ਇਕਬਾਲ ਸਿੰਘ, ਸ. ਸੁਖਵੀਰ ਸਿੰਘ, ਸ. ਰਣਜੀਤ ਸਿੰਘ, ਸ. ਭੁਪਿੰਦਰ ਸਿੰਘ, ਸ਼੍ਰੀ ਦਲਬੀਰ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਵੱਖ ਵੱਖ ਮੈਬਰਾਂ ਅਤੇ ਕਿਸਾਨ ਭਰਾ ਹਾਜ਼ਰ ਸਨ।