ਡੀ ਐਸ ਪੀਜ਼ ਅਦਾਲਤਾ ਵਿਚ ਚੱਲਦੇ ਕੇਸ ਵੱਧ ਵੱਧ ਨੈਸ਼ਨਲ ਲੋਕ ਅਦਾਲਤਾ ਵਿਚ ਲਗਾਉਣ-ਸਕੱਤਰ

Sorry, this news is not available in your requested language. Please see here.

ਗੁਰਦਾਸਪੁਰ 18 ਅਗਸਤ 2021 ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਅਤੇ ਤਿਵਾਰੀ, ਮਾਨਯੋ ਜੱਜ ,ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਜੀ ਦੀਆ ਹਦਾੲਤਾ ਮੁਤਾਬਿਕ ਮਿਤੀ 11 ਸਤੰਬਰ 2021 ਨੂੰ ਗੁਰਦਾਸਪੁਰ ਜਿਲ੍ਹੇ ਵਿਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸ਼੍ਰੀਮਤੀ ਰਮੇਸ਼ ਕੁਮਾਰੀ, ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਜੀ ਦੀ ਰਹਿਨੁਮਾਈ ਹੇਠ ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ( ਸੀਨੀਅਰ ਡਵੀਜਨ)-ਕਮ-ਸੀ-ਜੇ –ਐਮ, ਸਹਿਤ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਗੁਰਦਾਸਪੁਰ ਜੀ ਦੁਆਰਾ ਮਿਤੀ 18.8.2021 ਨੂੰ ਗੁਰਦਾਸਪੁਰ ਅਤੇ ਬਟਾਲਾ ਦੇ ਸਮੂਹ ਡੀ ਐਸ ਪੀਜ਼ ਨਾਲ ਮੀਟਿੰਗ ਰੱਖੀ ਗਈ । ਇਸ ਮੀਟਿੰਗ ਵਿਚ ਮੈਡਮ ਨਵਦੀਪ ਕੌਰ ਗਿੱਲ ਦੁਆਰਾ ਉਹਨਾ ਨੂੰ ਆਪਣੇ ਅਦਾਲਤਾ ਵਿਚ ਚਲਦੇ ਵੱਧ ਤੋ ਵੱਧ ਕੇਸਾ ਜਿਵੇ Criminal Compoundables, Traffic Challanm and untraced reports ਆਦਿ ਨੂੰ ਲੈਸ਼ਨਲ ਲੋਕ ਅਦਾਲਤਾ ਵਿਚ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕ ਅਦਾਲਤਾ ਰਾਹੀ ਫੈਸਲਾ ਹੋਏ ਕੇਸਾ ਦੇ ਲਾਭਾ ਤੇ ਚਾਨਣਾ ਪਾੳਦੇ ਹੋਏ ਉਹਨਾ ਦਸਿਆ ਕਿ ਲੋਕ ਅਦਾਲਤਾ ਰਾਹੀ ਫੈਸਲਾ ਹੋਏ ਕੇਸਾ ਦੇ ਲਾਭਾ ਤੇ ਚਾਨਣਾ ਪਾਉਦੇ ਹੋਏ ਦਸਿਆ ਕਿ ਲੋਕ ਅਦਾਲਤਾ ਰਾਹੀ ਫੈਸਲੇ ਹੋਏ ਕੇਸਾ ਦੀ ਅੱਗੇ ਕੋਈ ਅਪੀਲ ਨਹੀ ਹੋ ਸਕਦੀ ਕਿਉਕਿ ਲੋਕ ਅਦਾਲਤਾ ਵਿਚ ਫੈਸਲਾ ਧਿਰਾਂ ਦੀ ਆਪਸੀ ਸਹਿਮਤੀ ਰਾਹੀ ਕਰਵਾਇਆ ਜਾਦਾ ਹੈ। ਇਸ ਨਾਲ ਝਗੜਾ ਹਮੇਸ਼ਾ ਲਈ ਖਤਮ ਹੋ ਜਾਦਾ। ਉਹਨਾ ਦਸਿਆ ਕਿ ਲੋਕ ਅਦਾਲਤਾ ਰਾਹੀ ਫੈਸਲਾ ਹੋਏ ਕੇਸ ਵਿਚ ਲਗਾਈ ਗਈ ਕੋਰਟ ਫੀਸ ਵੀ ਵਾਪਸ ਕੀਤੀ ਜਾਦੀ ਹੈ ।
ਕੈਪਸ਼ਨ :- ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਸਕੱਤਰ ਨਵਦੀਪ ਕੌਰ ਗਿੱਲ, ਡੀ ਐਸ ਪੀਜ਼ ਨਾਲ ਮੀਟਿੰਗ ਕਰਦੇ ਹੋਏ

Spread the love