ਫਾਜ਼ਿਲਕਾ 06 ਸਤੰਬਰ 2021
ਸਿਵਲ ਸਰਜਨ ਸ੍ਰੀ ਦਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਐਸ.ਐਮ.ਓ ਡਾ. ਕਰਮਜੀਤ ਸਿੰਘ ਦੀ ਯੋਗ ਅਗਵਈ ਹੇਠ ਜ਼ਿਲ੍ਹਾ ਐਪੀਡਮਾਲੋਜਿਸਟ ਸ੍ਰੀ ਅਮਿਤ ਗੁਗਲਾਨੀ ਦੀਆਂ ਹਦਾਇਤਾਂ ਅਨੁਸਾਰ ਸੀਐਚਸੀ ਡੱਬਵਾਲਾ ਕਲਾਂ ਵਿੱਚ ਕਰੋਨਾ ਦੀ ਸੈਪਲਿੰਗ ਕਰਵਾਉਣ ਆਏ ਵਿਅਕਤੀਆਂ ਨੂੰ ਬਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਘਰਾਂ ਵਿੱਚ ਸਾਫ ਪਾਣੀ ਦੇ ਸੋਮਿਆ ਨੂੰ ਹਫਤੇ ਵਿੱਚ ਇੱਕ ਵਾਰ ਸੁੱਕਾ ਦੇ ਧੁੱਪ ਲਵਾਓ ਤਾਂ ਕਿ ਡੇਂਗੂ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾਵੇ ਅਤੇ ਡੇਂਗੂ ਬੁਖਾਰ ਤੋਂ ਬੱਚਿਆ ਜਾਵੇ।
ਉਨ੍ਹਾਂ ਦੱਸਿਆ ਨੇ ਦੱਸਿਆ ਕਿ ਘਰਾਂ ਦੇ ਆਲੇ ਦੁਆਲੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਅਤੇ ਜੇਕਰ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤਾਂ ਕਾਲਾ ਤੇਲ ਪਾਇਆ ਜਾਵੇ ਤਾਂ ਕਿ ਅਸੀ ਮਲੇਰੀਆ ਬੁਖਾਰ ਤੋਂ ਬੱਚ ਸਕੀਏ ਨਾਲ ਹੀ ਕਰੋਨਾ ਸਬੰਧੀ ਦੱਸਿਆ ਕਿ ਜੇਕਰ ਕਿਸੇ ਬੰਦੇ ਨੂੰ ਖੰਘ ਜੁਕਾਮ ਬੁਖਾਰ ਨੱਕ ਵਗਨ ਲਗਾਤਾਰ ਛਿੱਕਾ ਆਉਣ ਦੀ ਸਮੱਸਿਆ ਹੋਏ ਤਾਂ ਸੀਐਚਸੀ ਡੱਬਵਾਲਾ ਕਲਾਂ ਵਿੱਚ ਆ ਕੇ ਸੈਂਪਲ ਜਰੂਰ ਕਰਵਾਓ।
ਇਸ ਸਮੇਂ ਸ੍ਰੀ ਵਰਿੰਦਰ ਸਿੰਘ ਐਮਪੀਡਬਲਊ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ।