ਡੇਂਗੂ ਦੀ ਰੋਕਥਾਮ ਲਈ ਜਨ ਜਾਗਰੂਕਤਾ ਫੈਲਾਈ ਜਾਵੇ: ਕਮਿਸ਼ਨਰ ਨਗਰ ਨਿਗਮ ਅਬੋਹਰ

Sorry, this news is not available in your requested language. Please see here.

ਐਸ.ਐਮ.ਓ. ਨੇ ਕੀਤੀ ਬੈਠਕ
ਅਬੋਹਰ/ਫਾਜ਼ਿਲਕਾ, 8 ਸਤੰਬਰ 2021
ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਸ੍ਰੀ ਅਭਿਜੀਤ ਕਪਿਲਿਸ਼ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਡੇਂਗੂ ਤੋਂ ਬਚਾਓ ਪ੍ਰਤੀ ਜਨ ਜਾਗਰੂਕਤਾ ਪੈਦਾ ਕਰਨ ਲਈ ਸਥਾਨਿਕ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਗਗਨਦੀਪ ਸਿੰਘ ਬਰਾੜ ਨੇ ਅੱਜ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਸਟਾਫ ਨਾਲ ਬੈਠਕ ਕੀਤੀ ਹੈ।
ਇਸ ਸਬੰਧ ਵਿੱਚ ਸ੍ਰੀ ਅਭਿਜੀਤ ਕਪਿਲਿਸ਼ ਆਈ.ਏ.ਐਸ. ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਨਾਗਰਿਕ ਡੇਂਗੂ ਪ੍ਰਤੀ ਸੂਚੇਤ ਹੋਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਾਡੇ ਆਲੇ-ਦੁਆਲੇ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ। ਉਨ੍ਹਾਂ ਵੱਲੋਂ ਨਗਰ ਨਿਗਮ ਸਟਾਫ ਨੂੰ ਇਸ ਸਬੰਧੀ ਸਿਹਤ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਸਾਰੇ ਸੰਭਵ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਐਸ.ਐਮ.ਓ. ਡਾ. ਗਗਨਦੀਪ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪਲਦਾ ਹੈ ਇਸ ਲਈ ਸਾਰੇ ਲੋਕ ਇਹ ਯਕੀਨੀ ਬਣਾਉਣ ਕਿ ਕੂਲਰਾਂ, ਫਰਿੱਜ਼ਾਂ ਦੀਆਂ ਟ੍ਰੇਆਂ, ਚਿੜੀਆਂ ਆਦਿ ਨੂੰ ਪਾਣੀ ਦੇਣ ਲੲ ਰੱਖੇ ਭਾਂਡਿਆਂ ਅਤੇ ਪਸ਼ੂਆਂ ਦੇ ਪਾਣੀ ਪੀਣ ਲਈ ਬਣਾਈਆਂ ਖੇਲਾਂ ਨੂੰ ਹਫ਼ਤੇ ਵਿੱਚ ਘਟੋ-ਘੱਟ ਇਕ ਵਾਰ ਖਾਲੀ ਕਰਕੇ ਸੁਕਾ ਲਿਆ ਜਾਵੇ ਕਿਉਂਕਿ ਇਸ ਪਾਣੀ ਵਿਚ ਡੇਂਗੂ ਦਾ ਲਾਰਵਾ ਸਭ ਤੋਂ ਵੱਧ ਫੈਲਦਾ ਹੈ।ਇਸ ਤੋਂ ਬਿਨਾਂ ਗਮਲਿਆਂ, ਛੱਤਾਂ ਆਦਿ ਤੇ ਪਏ ਕਬਾੜ, ਪੁਰਾਣੇ ਟਾਇਰਾਂ ਆਦਿ ਨੂੰ ਵੀ ਚੈਕ ਕਰਦੇ ਰਹਿਣ ਕਿਉਂਕਿ ਇਨ੍ਹਾਂ ਵਿੱਚ ਜਮ੍ਹਾ ਪਾਣੀ ਵਿੱਚ ਵੀ ਡੇਂਗੂ ਦਾ ਲਾਰਵਾ ਪਲਦਾ ਹੈ। ਉਨ੍ਹਾਂ ਕਿਹਾ ਕਿ ਇਹ ਰੁੱਤ ਡੇਂਗੂ ਦੇ ਫੈਲਣ ਲਈ ਬਹੁਤ ਢੁਕਵੀਂ ਹੁੰਦੀ ਹੈ ਇਸ ਲਈ ਬਹੁਤ ਜ਼ਿਆਦਾ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ।
ਡਾ. ਗਗਨਦੀਪ ਸਿੰਘ ਨੇ ਡੇਂਗੂ ਦੇ ਲੱਛਣ ਦੱਸਦਿਆਂ ਕਿਹਾ ਕਿ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛੇ ਦਰਦ, ਜੋੜਾਂ ਅਤੇ ਪੱਠਿਆਂ ਵਿੱਚ ਦਰਦ ਆਦਿ ਇਸ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਹੁੰਦਾ ਹੈ ਅਤੇ ਜੇਕਰ ਕਿਸੇ ਨੂੰ ਵੀ ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਿਵਲ ਹਸਪਤਾਲ ਅਬੋਹਰ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਬੈਠਕ ਵਿੱਚ ਨਗਰ ਨਿਗਮ ਅਬੋਹਰ ਦੇ ਸੈਨੇਟਰੀ ਇੰਸਪੈਕਟ ਕਰਤਾਰ ਸਿੰਘ ਵੀ ਹਾਜ਼ਰ ਸਨ।

Spread the love