ਦਲਿਤ ਪ੍ਰੀਵਾਰ ਨੇ ਕੀਤੀ ਐਸਸੀ ਕਮਿਸ਼ਨ ਦੇ ਮੈਂਬਰ ਨਾਲ ਮੁਲਾਕਾਤ

Sorry, this news is not available in your requested language. Please see here.

ਅੰਮ੍ਰਿਤਸਰ ਦਿਹਾਤੀ ਪੁਲੀਸ ਖਿਲਾਫ ਸ਼ਿਕਾਇਤ
ਅੰਮ੍ਰਿਤਸਰ,25 ਮਈ 2021  ਪਿੰਡ ਚੋਗਾਂਵਾਂ ਦੇ ਵਸਨੀਕ ਰੌਸ਼ਨ ਸਿੰਘ ਪੁੱਤਰ ਸ੍ਰ ਮੁਖਤਾਰ ਸਿੰਘ ਨੇ ‘ਟਰਾਲੀ’ ਦੀ ਹੋਈ ਖੋਹ ਦੇ ਮਾਮਲੇ ‘ਚ ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਅਣਸੁਣਿਆਂ ਕਰਨ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਕੀਤੀ ਹੈ।
ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਮੌਕੇ ਸ਼ਿਕਾਇਤ ਦੀ ਕਾਪੀ ਸੌਂਪਦਿਆਂ ਦੱਸਿਆ ਕਿ 10/03/2021 ਨੂੰ ਸ਼ਾਂਮ ਦੇ 5.30 ਵਜੇ ਉੱਚ ਜਾਤੀ ਦੇ ਪ੍ਰੀਵਾਰ ਨੇ ਮੇਰੇ ਕਰਿੰਦੇ ਕੋਲੋਂ ‘ਟਰਾਲੀ’ ਖੋਹੀ ਸੀ। ਉਨ੍ਹਾ ਨੇ ਦੱਸਿਆ ਕਿ ਖੋਹੀ ਟਰਾਲੀ ਵਾਪਸ ਲੈਣ ਲਈ ਅਸੀ 10/03/2021 ਨੂੰ ਪੁਲੀਸ ਥਾਣਾ ਘਰਿੰਡਾ ਅਤੇ ਪੁਲੀਸ ਚੌਂਕੀ ਕਾਹਨਗੜ੍ਹ ਵਿਖੇ ਲਿਖਤੀ ਸ਼ਿਕਾਇਤਾ ਦਿੱਤੀ ਸੀ।
ਪਰ ਪੁਲੀਸ ਨੇ ਅਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾ ਨੇ ਦੱਸਿਆ ਕਿ ਜਦੋਂ ਪੁਲੀਸ ਚੌਂਕੀ ਕਾਹਗੜ੍ਹ ਵਿਖੇ ਪੁਲੀਸ ਦੇ ਸੱਦਣ ਤੇ ਪੁਲੀਸ ਕੋਲ ਗਏ ਸੀ ਤਾਂ ਉਥੇ ਮੌਜੂਦ ਸਾਡੀ ਟਰਾਲੀ ਖੋਹਣ ਵਾਲੀ ਧਿਰ ਸਾਡੇ ਗੱਲ ਪੈ ਗਈ। ਹੋਈ ਤਕਰਾਰ ਦੌਰਾਨ ਮੁੱਖ ਦੋਸ਼ੀ ਧਿਰ ਨੇ ਮੇਰੀ ਪੱਗ ਵੀ ਲਾਹ ਦਿੱਤੀ ਅਤੇ ਜਾਤੀ ਤੌਰ ‘ਤੇ ਜ਼ਲੀਲ ਵੀ ਕੀਤਾ।
ਕਮਿਸ਼ਨ ਦੇ ਧਿਆਨ ‘ਚ ਲਿਆਂਉਂਦੇ ਹੋਏ ਸ਼ਿਕਾਇਤ ਕਰਤਾ ਰੌਸ਼ਨ ਸਿੰਘ ਨੇ ਦੱਸਿਆ ਕਿ ਦੂਸਰੀ ਵਾਰ ਪੁਲੀਸ ਅਫਸਰਾਂ ਦੀ ਹਾਜਰੀ ‘ਚ ਹੋਈ ਜ਼ਿਆਦਤੀ ਦੇ ਮਾਮਲੇ ਨੂੰ ਲੈ ਕੇ ਅਸੀ 6/04/2021 ਨੂੰ ਐਸਐਸਪੀ ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮਿਲ ਕੇ ਇਨਸਾਫ ਦੀ ਮੰਗ ਕੀਤੀ ਸੀ,ਪਰ ਪੁਲੀਸ ਨੇ ਅਜੇ ਤੱਕ ਟਰਾਲੀ ਖੋਹਣ ਵਾਲੀ ਧਿਰ ਅਤੇ ਚੌਂਕੀ ‘ਚ ਜ਼ਲੀਲ ਕਰਨ ਵਾਲੀ ਦੋਸ਼ੀ ਧਿਰ ਖਿਲ਼ਾਫ ਕਨੂੰਨੀ ਕਾਰਵਾਈ ਕਰਨ ‘ਚ ਢਿੱਲ੍ਹ ਮੱਠ ਦਿਖਾ ਰਹੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੇਰੀ ਟਰਾਲੀ ਜੋ ਕਿ ਘਰਿੰਡਾ ਪੁਲੀਸ ਨੇ ਬਰਾਮਦ ਕਰ ਲਈ ਹੈ,ਪਰ ਅਜੇ ਤੱਕ ਮੈਨੂੰ ਵਾਪਸ ਨਹੀਂ ਦਿੱਤੀ ਜਾ ਰਹੀ ਹੈ।ਜਦੋਂ ਕਿ ਮੇਰਾ ਸਾਰਾ ਰੋਜੀ ਰੋਟੀ ਦਾ ਕੰਮ ਹੀ ਟਰਾਲੀ ਦੇ ਨਿਰਭਰ ਹੈ।
ਡਾ ਤਰਸੇਮ ਸਿੰਘ ਸਿਆਲਕਾ ਨੇ ਲਿਆ ਗੰਭੀਰ ਨੋਟਿਸ : ਸ਼ਿਕਾਇਤ ਕਰਤਾ ਤੋਂ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਦ ਡਾ ਸਿਆਲਕਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਪੁਲੀਸ ਦੀ ਜ਼ਿਆਦਤੀ ਨਾਲ ਵੀ ਸਬੰਧਤ ਹੈ।ਇਸ ਲਈ ਮੇਰੇ ਵੱਲੋਂ ਉਕਤ ਮਾਮਲੇ ‘ਚ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ ਲਿਖਿਆ ਜਾ ਚੁੱਕਾ ਹੈ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦਾ ਨਿਪਟਾਰਾ ਕਰਕੇ ਟਰਾਲੀ ਮਾਲਕ ਨੂੰ ਵਾਪਸ ਕਰਕੇ ਕੀਤੀਨ ਗਈ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ 10 ਜੂਨ 2021 ਨੂੰ ਮੰਗ ਲਈ ਹੈ।

Spread the love