ਦਸਵੰਧ ਫਾਊਂਡੇਸ਼ਨ (ਆਸਟਰੇਲੀਆ) ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਗਭਗ 10 ਲੱਖ ਦੀ ਕੀਮਤ ਦੇ ਆਕਸੀਜਨ ਕੰਸਨਟਰੇਟਰ ਸੌਂਪੇ

Sorry, this news is not available in your requested language. Please see here.

ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਇਹ ਕੰਸਨਟਰੇਟਰ ਵਰਦਾਨ ਸਾਬਤ ਹੋਣਗੇ
ਫਿਰੋਜ਼ਪੁਰ 24 ਮਈ 2021,2021
ਦਸਵੰਧ ਫਾਊਂਡੇਸ਼ਨ (ਆਸਟਰੇਲੀਆ) ਦੇ ਜ਼ਿਲ੍ਹਾ ਮੋਗਾ ਵਿੱਚ ਰਹਿੰਦੇ ਮੈਂਬਰ ਸ੍ਰੀ. ਰਮਨੀਕ ਸੂਦ (ਸੋਨੂੰ) ਅਤੇ ਬਲਜਿੰਦਰ ਸਿੰਘ ਬਾਵਾ (ਬੀ.ਕੇ) ਵੱਲੋਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ. ਗੁਰਪਾਲ ਸਿੰਘ ਚਾਹਲ ਨੂੰ ਲਗਭਗ 10 ਲੱਖ ਰੁਪਏ ਦੀ ਕੀਮਤ ਦੇ 10 ਆਕਸੀਜਨ ਕੰਸਨਟਰੇਟਰ ਸੌਂਪੇ ਗਏ। ਇਹ ਆਕਸੀਜਨ ਕੰਸਨਟਰੇਟਰ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ।
ਗੌਰਤਲਬ ਹੈ ਕਿ ਦਸਵੰਧ ਫਾਊਂਡੇਸ਼ਨ ਰਾਜਵਿੰਦਰ ਸਿੰਘ ਬਾਵਾ ਪਰਥ ਸ਼ਹਿਰ ਪੱਛਮੀ ਆਸਟ੍ਰੇਲੀਆ ਦੀ ਅਗਵਾਈ ਹੇਠ ਚੱਲ ਰਹੀ ਹੈ ਜੋ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਆਈ ਹੈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਇਸ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਚੱਲ ਰਹੇ ਇਸ ਪ੍ਰਕੋਪ ਵਿੱਚ ਇਸ ਫਾਊਂਡੇਸ਼ਨ ਵੱਲੋਂ ਜੋ ਇਹ ਲੋਕਾਂ ਦੀ ਭਲਾਈ ਲਈ ਸੇਵਾ ਨਿਭਾਈ ਗਈ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਕੰਮਾਂ ਲਈ ਹੋਰਨਾ ਸਮਾਜ ਸੇਵੀ ਸੰਸਥਾਵਾਂ ਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

Spread the love