ਦਿਵਿਆਂਗਜਨਾਂ ਨੂੰ ਬਣਾਉਟੀ ਅੰਗਾਂ ਦੀ ਵੰਡ ਸਬੰਧੀ ਕੈਂਪ 31 ਜਨਵਰੀ ਨੂੰ

Sorry, this news is not available in your requested language. Please see here.

ਲੁਧਿਆਣਾ, 24 ਜਨਵਰੀ 2024

ਦਿਵਿਆਂਗਜਨਾਂ ਨੂੰ ਬਣਾਉਟੀ ਅੰਗਾਂ ਦੀ ਵੰਡ ਸਬੰਧੀ ਕੈਂਪ 31 ਜਨਵਰੀ (ਦਿਨ ਬੁੱਧਵਾਰ) ਨੂੰ ਸਥਾਨਕ ਦਫ਼ਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਿਖੇ ਲਗੇਗਾ।ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਗੌਤਮ ਜੈਨ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੀ 18 ਜਨਵਰੀ ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਅਧੀਨ ਆਉਂਦੀ ਸੰਸਥਾ ਅਲਿਮਕੋ ਵੱਲੋ ਦਿਵਿਆਗਜਨਾਂ ਲਈ ‘ਇੱਕ ਰੋਜਾ ਅਸੈਸਮੈਂਟ ਕੈਂਪ’ ਲਗਾਇਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਜਿਹੜੇ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਗਈ ਸੀ, ਉਨ੍ਹਾਂ ਦਿਵਿਆਗਜਨਾ ਨੂੰ ਅਸੈਸਮੈਂਟ ਅਨੁਸਾਰ ਬਣਾਉਟੀ ਅੰਗਾਂ ਅਤੇ ਉਪਕਰਨਾ ਦੀ ਵੰਡ ਕੀਤੀ ਜਾਣੀ ਹੈ।ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜੈਨ ਨੇ ਦੱਸਿਆ ਕਿ ਅਲਿਮਕੋ ਸੰਸਥਾ ਦਿਵਿਆਂਗਜਨਾ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਰੀਰਕ ਅੜਚਣਾ ਨੂੰ ਦੂਰ ਕਰਨ ਦੇ ਸੰਦਰਭ ਵਿੱਚ ਉਹਨਾ ਨੂੰ ਆਮ ਲੋਕਾ ਵਾਂਗ ਜੀਵਨ ਜਿਊਣ ਦੇ ਸਮਰੱਥ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 18 ਜਨਵਰੀ ਨੂੰ ਜਿਹੜੇ ਦਿਵਿਆਗਜਨਾ ਦੇ ਕੇਸ ਮੰਨਜੂਰ ਹੋਏ ਸਨ, ਉਹਨਾ ਨੂੰ ਹੀ ਇਹਨਾ ਬਣਾਉਟੀ ਅੰਗਾ ਦੀ ਵੰਡ ਕੀਤੀ ਜਾਣੀ ਹੈ। ਇਹ ਕੈਂਪ ਆਗਾਮੀ 31 ਜਨਵਰੀ ਦਿਨ ਬੁੱਧਵਾਰ ਨੂੰ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸਮਾਜ ਭਲਾਈ ਕੰਪਲੈਕਸ ਨੇੜੇ ਗਿੱਲ ਕਨਾਲ, ਸ਼ਿਮਲਾਪੁਰੀ, ਲੁਧਿਆਣਾ ਵਿਖੇ ਲਗਾਇਆ ਜਾਵੇਗਾ।

ਬਣਾਉਟੀ ਅੰਗਾ ਦੀ ਵੰਡ ਸਬੰਧੀ ਸਬੰਧਤ ਦਿਵਿਆਗਜਨਾਂ ਨਾਲ ਫੋਨ ਰਾਹੀ ਸੰਪਰਕ ਕਰਦੇ ਹੋਏ ਕੈਂਪ ਵਿੱਚ ਆਪਣੇ-ਆਪਣੇ ਬਣਾਉਟੀ ਅੰਗਾ ਅਤੇ ਉਪਕਰਨਾ ਨੂੰ ਪ੍ਰਾਪਤ ਕਰਨ ਲਈ ਹਾਜਰ ਹੋਣ ਲਈ ਰਾਬਤਾ ਕਾਇਮ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਦਿਵਿਆਗਜਨਾ ਦੀ ਭਲਾਈ ਲਈ ਇਸ ਤਰ੍ਹਾ ਦੇ ਕੈਂਪ ਜਾਰੀ ਰਹਿਣਗੇ।

Spread the love