ਦੇਵ ਸਮਾਜ ਕਾਲਜ ਫਾਰ ਵੂਮੈਨ ਅਤੇ ਸ਼ਹੀਦ ਭਗਤ ਸਿੰਘ ਕਾਲਜ ਫਿਰੋਜ਼ਪੁਰ ਵਿਖੇ ਮਨਾਇਆ ਗਿਆ ਵਿਸ਼ਵ ਤਕਨਾਲੋਜੀ ਦਿਵਸ

EKTA UPAL
ਦੇਵ ਸਮਾਜ ਕਾਲਜ ਫਾਰ ਵੂਮੈਨ ਅਤੇ ਸ਼ਹੀਦ ਭਗਤ ਸਿੰਘ ਕਾਲਜ ਫਿਰੋਜ਼ਪੁਰ ਵਿਖੇ ਮਨਾਇਆ ਗਿਆ ਵਿਸ਼ਵ ਤਕਨਾਲੋਜੀ ਦਿਵਸ

Sorry, this news is not available in your requested language. Please see here.

ਫਿਰੋਜ਼ਪੁਰ 15 ਸਤੰਬਰ 2021 

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਦੇਵ ਸਮਾਜ ਕਾਲਜ ਫਾਰ ਵੂਮੈਨ ਅਤੇ ਸ਼ਹੀਦ ਭਗਤ ਸਿੰਘ ਕਾਲਜ ਫਿਰੋਜ਼ਪੁਰ ਵਿਖੇ ਵਿਸ਼ਵ ਤਕਨਾਲੋਜੀ ਦਿਵਸ ਮਨਾਇਆ।

ਹੋਰ ਪੜ੍ਹੋ :-ਨਗਰ ਕੌਂਸਲ,ਫਿਰੋਜ਼ਪੁਰ ਨੇ ਦੇਵ ਸਮਾਜ ਕਾਲਜ ਦੇ ਐਨ.ਐਸ.ਐਸ ਦੇ ਵਲੰਟੀਅਰ ਨਾਲ ਮਿਲਕੇ ਇਲੈਕਟ੍ਰੋਨਿਕਸ ਵੇਸਟ ਤੇ ਕੀਤੀ ਜਾਗਰੂਕਤਾ ਰੈਲੀ

ਉਨ੍ਹਾਂ ਸੈਮੀਨਾਰ  ਦੌਰਾਨ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਸ਼ਵ ਤਕਨਾਲੋਜੀ ਦਿਵਸ ਦੀ ਮਹਾਨਤਾ ਦੱਸਦੇ ਹੋਏ ਕਿਹਾ ਕਿ ਅੱਜ ਪੂਰੇ ਬ੍ਰਹਿਮੰਡ ਵਿੱਚ ਤਕਨਾਲੋਜੀ ਦਾ ਪਸਾਰਾ ਹੈ । ਮਨੁੱਖ ਨੇ ਧਰਤੀ ਤੋਂ ਬਾਹਰਲੇ ਗ੍ਰਹਿਆਂ ਵਿੱਚ ਵੀ ਪਹੁੰਚ ਕਰ ਲਈ ਹੈ । ਇਸ ਇੰਨੇ ਵੱਡੇ ਵਿਸ਼ੇ ਵਿੱਚ ਡੂੰਘੀ ਝਾਤ ਮਾਰੀਏ ਤਾਂ ਸਾਡੀ ਰੋਜ਼ਾਨਾ ਦੀ ਜਿੰਦਗੀ ਵਿੱਚ ਵੀ ਤਕਨਾਲੋਜੀ ਦਾ ਬਹੁਤ ਵੱਡਾ ਯੋਗਦਾਨ ਹੈ । ਜਿਸ ਤਰ੍ਹਾਂ ਸਵੇਰੇ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਨੀਂਦ ਆਉਣ ਤੱਕ ਅਸੀਂ ਹਰ ਤਰ੍ਹਾਂ ਦੇ ਵੱਖ ਵੱਖ ਕੰਮਾਂ ਵਿੱਚ ਤਕਨਾਲੋਜੀ ਦੇ ਅਵਿਸ਼ਕਾਰ ਵਰਤਦੇ ਹਾਂ । ਜਿਵੇਂ ਖਾਣਾ ਬਣਾਉਣ ਆਵਾਜਾਈ ਸੂਚਨਾ ਦੇ ਆਦਾਨ ਪ੍ਰਦਾਨ, ਟੈਲੀਫੋਨ ਤੇ ਬਿਨ੍ਹਾਂ ਕਿਸੇ ਤਾਰ ਤੋਂ ਮੀਲਾਂ ਦੂਰ ਬੈਠੇ ਵਿਅਕਤੀਆਂ ਦੀ ਗੱਲ ਸੁਨਣ ਅਤੇ ਕਹਿਣ ਵਿੱਚ ਕਿੰਨੀ ਤੇਜੀ ਆਈ ਹੈ । ਹਜ਼ਾਰਾਂ ਇਨਸਾਨ ਹਵਾਈ ਜਹਾਜ ਵਿੱਚ ਸਫਰ ਕਰਕੇ ਸਵੇਰੇ ਦਾ ਨਾਸ਼ਤਾ ਪੰਜਾਬ ਅਤੇ ਰਾਤ ਦਾ ਖਾਣਾ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਰਦੇ ਹਨ ਇਸੇ ਤਰ੍ਹਾਂ ਅੱਜ ਦਾ ਇਹ ਦਿਵਸ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਮਨਾਇਆ ਗਿਆ । ਦੋਵਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਤਰੀਕੇ ਨਾਲ ਇਹ ਸੈਮੀਨਾਰ ਮਨਾਏ ਗਏ । ਇਨ੍ਹਾਂ ਸੈਮੀਨਾਰਾਂ ਨੂੰ ਦੇਵ ਸਮਾਜ ਕਾਲਜ ਲਈ ਸ਼੍ਰੀ ਹਰਵਿੰਦਰ ਸਿੰਘ ਪ੍ਰੋਫੈਸਰ ਅਤੇ ਸ਼ਹੀਦ ਭਗਤ ਸਿੰਘ ਕਾਲਜ ਲਈ ਸ਼੍ਰੀ ਤੇਜੀਤ ਸਿੰਘ ਪ੍ਰੋਫੈਸਰ ਜੀਆਂ ਵੱਲੋਂ ਕਰਵਾਏ ਗਏ ਸਨ । ਅੰਤ ਵਿੱਚ ਦੋਵਾਂ ਹੀ ਕਾਲਜਾਂ ਅਨੁਸਾਰ ਜੱਜ ਸਾਹਿਬ ਨੂੰ ਬਹੁਤ ਹੀ ਮਾਨ ਸਨਮਾਨ ਨਾਲ ਵਿਦਾ ਕੀਤਾ ਗਿਆ ।

Spread the love