ਨਗਰ ਕੌਂਸਲ ਦੀ ਟੀਮ ਨੇ ਦੇਵ ਸਮਾਜ ਕਾਲਜ ਦੇ ਵਿਦਿਆਰਥੀਆ ਨਾਲ ਮਿਲਕੇ ਕਮਰਸ਼ੀਅਲ ਹੇਰੀਏ ਅੰਦਰ ਇਲੈਕਟ੍ਰੋਨਿਕਸ ਵੇਸਟ ਸਬੰਧੀ 200 ਤੋ ਵੱਧ ਦੁਕਾਨਦਾਰਾ ਨੂੰ ਕੀਤਾ ਜਾਗਰੂਕ
ਫਿਰੋਜ਼ਪੁਰ 12 ਅਗਸਤ 2021 ਅੱਜ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਦੇਵ ਸਮਾਜ ਕਾਲਜ ਫਾਰ ਵੂਮੈਨ ਦੇ ਐਨ.ਐਸ.ਐਸ ਵਲੰਟੀਅਰ ਨਾਲ ਮਿਲਕੇ ਈ-ਵੇਸਟ ਕੁਲੇਕਸ਼ਨ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਜੀ ਵੱਲੋਂ ਸਮੂਹ ਐਨ.ਐਸ.ਐਸ ਵਲੰਟੀਅਰ ਨੂੰ ਇਲੈਕਟ੍ਰੋਨਿਕਸ ਵੇਸਟ ਦੀਆਂ ਕਿਸਮਾਂ, ਇਲੈਕਟ੍ਰੋਨਿਕਸ ਵੇਸਟ ਅੰਦਰ ਪਾਏ ਜਾਣ ਵਾਲੇ ਹਾਨੀਕਾਰਕ ਤੱਤਾ, ਇਹਨਾਂ ਹਾਨੀਕਾਰਕ ਤੱਤਾਂ ਤੋ ਹੋਣ ਵਾਲੇ ਨਿਪਟਾਰੇ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਦੇਵ ਸਮਾਜ ਕਾਲਜ ਪ੍ਰੋਫੈਸਰ ਸਪਨਾ ਭਰਦਵਾਰ ਵੱਲੋਂ ਸੋਲਿਡ ਵੇਸਟ ਅਤੇ ਕੋਵਿਡ ਦੀਆਂ ਗਾਈਡਲਾਇਨ ਸਬੰਧੀ ਬੱਚਿਆ ਨੂੰ ਜਾਗਰੂਕ ਕੀਤਾ ਗਿਆ ਅਤੇ ਕਮਰਸ਼ੀਅਲ ਏਰੀਏ ਵਿੱਚ ਜਾਗਰੂਕ ਕਰਨ ਲਈ ਸਿਖਲਾਈ ਵੀ ਦਿੱਤੀ ਗਈ।
ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਰਮਨੀਤਾਂ ਸੈਣੀ ਸ਼ਾਰਧਾ ਜੀ ਵੱਲੋਂ ਐਨ.ਐਸ.ਐਸ ਵਲੰਟੀਅਰ ਵੱਲੋਂ ਅਤੇ ਨਗਰ ਕੌਂਸਲ ਦੀ ਟੀਮ ਵੱਲੋਂ ਹਰੀ ਝੰਡੀ ਦੇ ਕੇ ਸ਼ਹਿਰ ਅੰਦਰ ਜਾਗਰੂਕਤਾ ਰੈਲੀ ਲਈ ਰਵਾਨਾ ਕੀਤਾ ਗਿਆ। ਇਹਨਾ ਐਨ.ਐਸ.ਐਸ ਵਲੰਟੀਅਰ ਅਤੇ ਨਗਰ ਕੌਂਸਲ ਦੇ ਪ੍ਰੋਗਰਾਮ ਕੁਆਡੀਨੇਟਰ ਅਤੇ ਮੋਟੀਵੇਟਰਾ ਦੇ 5 ਗਰੁੱਪਾ ਵੱਲੋਂ ਮੇਨ ਬਜਾਰ ਦਿੱਲੀ ਗੇਟ, ਮੱਲਵਾਲ ਰੋਡ ਮਾਰਕਿਟ, ਸ਼ਹੀਦ ਉਧਮ ਸਿੰਘ ਚੌਂਕ ਮਾਰਕਿਟ, ਸਰਕੂਲਰ ਰੋਡ, ਜ਼ੀਰਾ ਰੋਡ, ਮੱਖੂ ਗੇਟ, ਬਾਂਸੀ ਗੇਟ ਅਤੇ ਅੰਮ੍ਰਿਤਸਰੀ ਗੇਟ ਤੱਕ ਲਗਭਗ 200 ਦੁਕਾਨਦਾਰਾਂ ਨੂੰ ਇਲੈਕਟ੍ਰੋਨਿਕਸ ਵੇਸਟ ਨੂੰ ਅੱਲਗ-ਅੱਲਗ ਰੱਖਣ ਅਤੇ ਨਗਰ ਕੌਂਸਲ ਦੇ ਸਬੰਧਿਤ ਵੇਸਟ ਕੁਲੇਕਟਰ ਨੂੰ ਦੇਣ ਲਈ ਜਾਗਰੂਕ ਕੀਤਾ ਗਿਆ ਅਤੇ ਲਗਭਗ 180 ਕਿਲੋਗ੍ਰਾਮ ਈ-ਵੇਸਟ ਨੂੰ ਨਗਰ ਕੌਂਸਲ ਵੱਲੋਂ ਕੁਲੇਕਟ ਕੀਤਾ ਗਿਆ।
ਇਸ ਮੋਕੇ ਤੇ ਦੇਵ ਸਮਾਜ ਕਾਲਜ ਦੇ ਪ੍ਰਿੰਸੀਪਲ ਰਮਨੀਤਾ ਮੈਣੀ ਸ਼ਾਰਧਾ, ਪ੍ਰੋਫੈਸਰ ਸਪਨਾ ਭਰਦਵਾਰ, ਮੈਡਮ ਸੰਗੀਤਾ, ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ, ਪ੍ਰੋਗਰਾਮ ਕੁਆਡੀਨੇਟਰ ਸ਼੍ਰੀ ਸਿਮਰਨਜੀਤ ਸਿੰਘ, ਸ਼੍ਰੀ ਅਮਨਦੀਪ, ਗਰੁੱਪ ਲੀਡਰ ਸਾਰਵੀ, ਸ਼ਰਨ, ਯੋਗਤਾ, ਇਸ਼ਾਨੀ, ਸੁਨੀਧੀ ਤੋ ਇਲਾਵਾ ਨਗਰ ਕੌਂਸਲ ਦੇ ਮੋਟੀਵੇਟਰ ਵੀ ਮੋਜੂਦ ਸਨ।