ਨਗਰ ਕੌਂਸਲ ਰੂਪਨਗਰ ਵਲੋਂ ਅਜ਼ਾਦੀ ਦਿਹਾੜੇ ਮੌਕੇ ਲਾਈ ਗਈ ਜੈਵਿਕ ਖਾਦਾਂ ਦੀ ਸਟਾਲ

Sorry, this news is not available in your requested language. Please see here.

ਰੂਪਨਗਰ 16 ਅਗਸਤ 2021
15 ਅਗਸਤ 2021 ਨੂੰ 75ਵੇਂ ਸਵਤੰਤਰਾ ਦਿਵਸ ਮੋਕੇ ਨਗਰ ਕੋਂਸਲ ਰੂਪਨਗਰ ਵਲੋਂ ਆਪਣੇ ਦਫਤਰ ਵਿਖੇ ਜੈਵਿਕ ਖਾਦ ਦੀ ਸਟਾਲ ਲਗਾਈ ਗਈ।ਇਸ ਸਟਾਲ ਦਾ ਉਦਘਾਟਨ ਨਗਰ ਕੋਂਸਲ ਦੇ ਪ੍ਰਧਾਨ ਸ਼੍ਰੀ ਸੰਜੇ ਵਰਮਾ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਭਜਨ ਚੰਦ ਵਲੋਂ ਕੀਤਾ ਗਿਆ ਅਤੇ ਪਬਲਿਕ ਨੂੰ 200 ਕਿਲੋ ਦੇ ਲਗਭੱਗ ਜੈਵਿਕ ਖਾਦ ਵੰਡੀ ਗਈ।ਇਸ ਸਬੰਧੀ ਨਗਰ ਕੋਂਸਲ ਦੇ ਸੈਨਟਰੀ ਇੰਸਪੈਕਟਰ ਪੰਕਜ ਕੁਮਾਰ ਵਲੋਂ ਦੱਸਿਆ ਗਿਆ ਕਿ ਉਨ੍ਹਾ ਵਲੋਂ ਸਰਕਾਰ ਦੇ ਆਦੇਸ਼ਾਂ ਅਨੁਸਾਰ ਨਗਰ ਕੋਂਸਲ ਦੀਆਂ ਪਿੱਟਸ ਵਿੱਚ ਗਿੱਲੇ ਕੂੜੇ ਤੋ ਜ਼ੋ ਜੈਵਿਕ ਖਾਦ ਤਿਆਰ ਹੁੰਦੀ ਹੈ,ਦੀ ਸਟਾਲ ਲਗਵਾਈ ਗਈ ਹੈ ਅਤੇ ਇਸ ਸਟਾਲ ਦਾ ਮੰਤਵ ਲੋਕਾਂ ਨੂੰ ਜੈਵਿਕ ਦੀ ਖਾਦ ਵਰਤੋਂ ਅਤੇ ਹੋਮ ਕੰਪੋਸਟਿੰਗ ਲਈ ਪ੍ਰੇਰਿਤ ਕਰਨਾ ਹੈ।ਇਸ ਤੋਂ ਇਲਾਵਾ ਸ਼ਾਮ ਨੂੰ “ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ” ਮੁਹਿੰਮ ਤਹਿਤ ਨਹਿਰੂ ਨਗਰ ਵਿਖੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਕਰਕੇ , ਗਿੱਲੇ ਕੂੜੇ ਤੋਂ ਖਾਦ ਕਿਵੇਂ ਤਿਆਰ ਕੀਤੀ ਜਾਣੀ ਹੈ ਅਤੇ ਮੇਰਾ ਕੂੜਾ ਮੇਰੀ ਜਿੰਮੇਵਾਰੀ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਵਾਇਆ ਗਿਆ।ਇਸ ਮੋਕੇ ਨਗਰ ਕੋਂਸਲ ਦੇ ਸੀ.ਐਫ ਸੁਖਰਾਜ ਗਿੱਲ ਅਤੇ ਹਰਜੀਤ ਅਟਵਾਲ ਵਲੋਂ ਲੋਕਾਂ ਨੂੰ ਆਪਣੇ ਘਰਾਂ ਅੰਦਰ ਜੈਵਿਕ ਖਾਦ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਵੱਖ ਵੱਖ ਵਾਰਡਾਂ ਦੇ ਵਾਰਡ ਮੈਂਬਰ ਅਤੇ ਨਗਰ ਕੋਂਸਲ ਕਰਮਚਾਰੀ ਨਵਤੇਜ਼ ਸਿੰਘ,ਲਵਲੀ,ਦੀਪਕ ਕੁਮਾਰ ਆਦਿ ਵੀ ਹਾਜਰ ਸਨ।

Spread the love