ਨਗਰ ਨਿਗਮ ਮੋਹਾਲੀ ਵੱਲੋਂ ਸਾਈਕਲ ਰੈਲੀ

Sorry, this news is not available in your requested language. Please see here.

ਐਸ.ਏ.ਐਸ. ਨਗਰ, 8 ਅਗਸਤ 2021
ਨਗਰ ਨਿਗਮ ਮੋਹਾਲੀ ਵੱਲੋ ਸਵੱਛਤਾ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਫੇਜ਼ 3ਬੀ1 ਦੇ ਰੋਜ਼ ਗਾਰਡਨ ਤੋਂ ਸਵੱਛ ਭਾਰਤ ਮਿਸ਼ਨ ਜਾਗਰੂਕਤਾ ਦੇ ਸਬੰਧ ਵਿੱਚ ਸਾਈਕਲ ਰੈਲੀ ਕੱਢੀ ਗਈ। ਇਸ ਸਾਈਕਲ ਰੈਲੀ ਨੂੰ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਡਾ.ਕਮਲ ਕੁਮਾਰ ਗਰਗ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਸਾਈਕਲ ਰੈਲੀ ਵਿੱਚ ‘ਦਿਲ ਸੇ’ ਸਾਈਕਲ ਗਰੁੱਪ ਦੇ ਸੰਚਾਲਕ ਬ੍ਰਿਗੇਡੀਅਰ ਐਚ.ਪੀ.ਐਸ ਬੇਦੀ ਦੀ ਅਗਵਾਈ ਵਿੱਚ ਡਾਕਟਰ, ਸੀਨੀਅਰ ਵਕੀਲ, ਅਧਿਆਪਕ, ਸਕੂਲੀ ਵਿਦਿਆਰਥੀ, ਸ਼ਹਿਰ ਦੇ ਕੌਂਸਲਰ ਅਤੇ ਪਤਵੰਤੇ ਵਿਅਕਤੀਆਂ ਨੇ ਹਿੱਸਾ ਲਿਆ।
ਇਹ ਸਾਈਕਲ ਰੈਲੀ ਸੈਕਟਰ 68 ਦੇ ਸਿਟੀ ਪਾਰਕ ਵਿੱਚ ਸਮਾਪਤ ਹੋਈ।
ਇਸ ਉਪਰੰਤ ਸਿਟੀ ਪਾਰਕ ਦੇ ਓਪਨ-ਏਅਰ ਥੀਏਟਰ ਵਿੱਚ “ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ” ਦੇ ਤਹਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਸਭ ਤੋਂ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਡਾ.ਕਮਲ ਕੁਮਾਰ ਗਰਗ ਨੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਮੇਅਰ ਅਮਰਜੀਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਸ.ਅਮਰੀਕ ਸਿੰਘ ਸੋਮਲ, ਕੌਂਸਲਰ ਸਹਿਬਾਨ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖਿਆ। ਇਸ ਮਗਰੋਂ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੀ ਥਾਂ ਜੂਟ, ਪੇਪਰ ਬੈਗ ਅਤੇ ਸੂਤੀ ਕੱਪੜੇ ਦੇ ਥੈਲਿਆਂ ਦੀ ਵਰਤੋਂ ਕੀਤੀ ਜਾਵੇ।
ਇਸ ਮਗਰੋਂ ਨਿਗਮ ਦੇ ਸਕੱਤਰ ਜਸਵਿੰਦਰ ਸਿੰਘ ਨੇ ਸਵੱਛਤਾ ਸੰਬੰਧੀ ਇਕ ਗੀਤ ‘ਜਾਗੋ’ ਪੇਸ਼ ਕੀਤਾ। ਸ੍ਰੀਮਤੀ ਇੰਦਰਜੀਤ ਕੌਰ ਨੇ ਗਿੱਲੇ ਕੂੜੇ, ਸੁੱਕੇ ਕੂੜੇ ਅਤੇ ਹਾਨੀਕਾਰਕ ਕੂੜੇ ਨੂੰ ਵੱਖ-ਵੱਖ ਕਰਨ ਬਾਰੇ ਜਾਗਰੂਕ ਕੀਤਾ। ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਪਾਣੀ ਦੀ ਮਹੱਤਤਾ ਬਾਰੇ ਅਤੇ ਪਾਣੀ ਦੀ ਦੁਰਵਰਤੋਂ ਨਾ ਕਰਨ ਸੰਬੰਧੀ ਜਾਗਰੂਕ ਕੀਤਾ।
ਇਸ ਮਗਰੋਂ ਸਰਘੀ ਕਲਾ ਕੇਂਦਰ ਦੇ ਸੰਚਾਲਕ ਸ੍ਰੀ ਸੰਜੀਵਨ ਸਿੰਘ ਨੇ ਸਵੱਛਤਾ ਸੰਬੰਧੀ ਸਕਿੱਟ ਪੇਸ਼ ਕੀਤੀ। ਅੰਤ ਵਿੱਚ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਦਾ ਸਹਿਯੋਗ ਕੀਤਾ ਜਾਵੇ।
ਪ੍ਰੋਗਰਾਮ ਦੇ ਅਖੀਰ ਵਿੱਚ ਇੰਟਰਨੈਸ਼ਨਲ ਭੰਗੜਾ ਕੋਚ ਪੀਟਰ ਸੋਢੀ ਵੱਲੋਂ ਤਿਆਰ ਕਰਵਾਇਆ ਗਿਆ ਭੰਗੜਾ ਕਾਫ਼ੀ ਸਰਾਹਿਆ ਗਿਆ।
ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਨਗਰ ਨਿਗਮ ਦੀ ਹੈਲਥ ਸ਼ਾਖਾ ਅਤੇ ਬਰਾਂਚ ਹੈੱਡ ਡਾ.ਤਮੰਨਾ ਦਾ ਭਰਪੂਰ ਸਹਿਯੋਗ ਰਿਹਾ।
ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਦੇ ਐਸ.ਈ. ਸੰਜੇ ਕੁਮਾਰ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਹਰਬੰਤ ਸਿੰਘ, ਆਰ.ਪੀ ਸਿੰਘ, ਸ਼ਾਮ ਲਾਲ, ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ, ਸੁਰਿੰਦਰ ਸਿੰਘ, ਸੈਨੇਟਰੀ ਸੁਪਰਵਾਈਜ਼ਰ ਅਤੇ ਕਮਿਊਨਿਟੀ ਫੇਸੀਲੀਟੇਟਰਜ਼ ਨੇ ਹਿੱਸਾ ਲਿਆ।

Spread the love