ਨਵ-ਗਠਿਤ 4 ਮੈਂਬਰੀ ਬਾਲ ਭਲਾਈ ਕਮੇਟੀ ਵੱਲੋ ਸੰਭਾਲਿਆ ਗਿਆ ਕਾਰਜ਼ਭਾਰ

Sorry, this news is not available in your requested language. Please see here.

ਚੇਅਰਮੈਨ ਗੁਰਜੀਤ ਸਿੰਘ ਰਿਟਾਇਰਡ ਪੀ.ਪੀ.ਐਸ ਵੱਲੋ ਬੱਚਿਆ ਨਾਲ ਸਬੰਧਤ ਮਸਲੇ ਟੀਮ ਸਹਿਯੋਗ ਨਾਲ ਹੱਲ ਕਰਨ ਦਾ ਦਿੱਤਾ ਸੁਨੇਹਾ
ਲੁਧਿਆਣਾ, 11 ਅਗਸਤ 2021 ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਬਾਲ ਭਲਾਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਤਹਿਤ ਲੁਧਿਆਣਾ ਜਿਲ੍ਹੇ ਲਈ ਵੀ 4 ਮੈਂਬਰੀ ਬਾਲ ਭਲਾਈ ਕਮੇਟੀ ਗਠਿਤ ਕੀਤੀ ਗਈ ਹੈ।
ਇਸ ਕਮੇਟੀ ਦੇ ਚੇਅਰਮੈਨ ਸ: ਗੁਰਜੀਤ ਸਿੰਘ (ਰਿਟਾਇਰਡ ਪੀ.ਪੀ.ਐਸ) ਹਨ ਅਤੇ ਸ਼੍ਰੀਮਤੀ ਗੁਨਜੀਤ ਰੂਚੀ ਬਾਵਾ, ਸ਼੍ਰੀਮਤੀ ਮਹਿਕ ਬਾਂਸਲ, ਸ਼੍ਰੀਮਤੀ ਸੰਗੀਤਾ ਮੈਂਬਰ ਹਨ। ਉਕਤ ਕਮੇਟੀ ਜੇ.ਜੇ. ਐਕਟ, 2015 ਦੇ ਉਪਬੰਦਾ ਤਹਿਤ ਗਠਿਤ ਕੀਤੀ ਗਈ ਹੈ ਅਤੇ ਇਸਦੀ ਅਵਧੀ 3 ਸਾਲ ਦੀ ਹੋਵੇਗੀ। ਬਾਲ ਭਲਾਈ ਕਮੇਟੀ ਦਾ ਕੰਮ ਬਹੁਤ ਹੀ ਅਹਿਮ ਅਤੇ ਮਹੱਤਵਪੂਰਨ ਹੈ। ਲੁਧਿਆਣਾ ਜਿਲ੍ਹੇ ਅੰਦਰ ਬੱਚਿਆਂ ਨਾਲ ਸਬੰਧਤ ਕੇਸਾਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਹੈ ਜਿਵੇਂ ਕਿ ਬਾਲ ਵਿਆਹ, ਬਾਲ ਮਜ਼ਦੂਰੀ, ਬੱਚਿਆਂ ਦਾ ਜਿਸਮਾਨੀ ਸੋਸ਼ਣ, ਬਾਲ ਭਿਖਿਆ ਆਦਿ। ਇਸ ਤੋਂ ਇਲਾਵਾ ਬੱਚਿਆਂ ਨਾਲ ਸਬੰਧਤ ਗੈਰ-ਕਾਨੂੰਨੀ ਤਸਕਰੀ ਦੇ ਕੇਸ ਵੀ ਰਿਪੋਰਟ ਹੁੰਦੇ ਹਨ, ਜਿੰਨਾ ਸਬੰਧੀ ਬਾਲ ਭਲਾਈ ਕਮੇਟੀ ਅਹਿਮ ਫੈਸਲੇ ਲੈਂਦੀ ਹੈ ।
ਨਵ ਨਿਯੁਕਤ ਚੇਅਰਮੈਨ ਸ: ਗੁਰਜੀਤ ਸਿੰਘ (ਰਿਟਾਇਰਡ ਪੀ.ਪੀ.ਐਸ) ਜ਼ੋ ਕਿ ਪੁਲਿਸ ਵਿਭਾਗ ਵਿੱਚ ਬਤੌਰ ਐਸ.ਪੀ. ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਸੇਵਾ ਨਿਭਾ ਚੁੱਕੇ ਹਨ, ਨੇ ਆਸਵਾਸ਼ਨ ਦਿੱਤਾ ਹੈ ਕਿ ਉਹਨਾਂ ਦੀ ਪੂਰੀ ਕੌਸ਼ਿਸ਼ ਹੋਵੇਗੀ ਕਿ ਉਹ ਜੇ.ਜੇ. ਐਕਟ ਦੇ ਉਪਬੰਦਾ ਅਨੁਸਾਰ ਟੀਮ ਦੇ ਤੌਰ ‘ਤੇ ਕੰਮ ਕਰਨਗੇ ।
ਇਸ ਮੌਕੇ ਤੇ ਕਮੇਟੀ ਦੇ ਮੈਂਬਰ ਸ਼੍ਰੀਮਤੀ ਗੁਨਜੀਤ ਰੂਚੀ ਬਾਵਾ ਅਤੇ ਸ਼੍ਰੀਮਤੀ ਮਹਿਕ ਬਾਂਸਲ ਵੀ ਮੌਜੂਦ ਸਨ। ਮੌਕੇ ‘ਤੇ ਹਾਜ਼ਰ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਲਬਹਾਰ ਸਿੰਘ ਛਪਾਰ ਨੇ ਚੇਅਰਮੈਨ ਅਤੇ ਮੈਂਬਰਾਂ ਨੂੰ ਜੁਆਇੰਨ ਕਰਨ ਵੇਲੇ ਜੀ ਆਇਆ ਕਿਹਾ ਅਤੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ । ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋ ਕਮੇਟੀ ਨੂੰ ਸੰਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ। ਪੂਰਵ ਚੇਅਰਮੈਨ ਸ:ਜਤਿੰਦਰਪਾਲ ਸਿੰਘ ਵੀ ਇਸ ਸ਼ੁਭ ਮੌਕੇ ਤੇ ਹਾਜ਼ਰ ਸਨ।

Spread the love