ਨਸ਼ੇ ਛੱਡ ਕੇ ਖੇਡਾਂ ਨਾਲ ਜੋੜਣ ਲਈ ਅਬੋਹਰ ਸ਼ਹਿਰ ਦੇ ਸਟੇਡੀਅਮ ਵਿਖੇ 31-01-2024 ਤੋ 01-02-2024 ਤੱਕ ” ਓਪਨ ਇੰਨਵੀਟੇਸ਼ਨ ਟੂਰਨਾਮੈਂਟ ” ਦਾ ਆਯੋਜਨ

DGP Punjab, Shri Gorav Yadav
ਨਸ਼ੇ ਛੱਡ ਕੇ ਖੇਡਾਂ ਨਾਲ ਜੋੜਣ ਲਈ ਅਬੋਹਰ ਸ਼ਹਿਰ ਦੇ ਸਟੇਡੀਅਮ ਵਿਖੇ 31-01-2024 ਤੋ 01-02-2024 ਤੱਕ " ਓਪਨ ਇੰਨਵੀਟੇਸ਼ਨ ਟੂਰਨਾਮੈਂਟ " ਦਾ ਆਯੋਜਨ

Sorry, this news is not available in your requested language. Please see here.

ਅਬੋਹਰ 29 ਜਨਵਰੀ 2024

ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਸ੍ਰੀ ਗੋਰਵ ਯਾਦਵ ਵੱਲੋ ਨੌਜਵਾਨਾ ਨੂੰ ਨਸ਼ੇ ਛੱਡ ਕੇ ਖੇਡਾਂ ਨਾਲ ਜੋੜਣ ਲਈ ਅਬੋਹਰ ਸ਼ਹਿਰ ਦੇ ਸਟੇਡੀਅਮ ਵਿਖੇ ਸ੍ਰੀ ਮਨਜੀਤ ਸਿੰਘ ਢੇਸੀ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲੀਸ ਫਾਜਿਲਕਾ ਦੀ ਅਗਵਾਈ ਹੇਠ ਮਿਤੀ 31-01-2024 ਤੋ 01-02-2024 ਤੱਕ ਰੱਸਾਕਸੀ ਅਤੇ ਕਬੱਡੀ (ਲੜਕੀਆਂ) ਦੇ ਸ਼ੋਅ ਮੈਚ ਅਤੇ ਵਾਲੀਵਾਲ (ਸ਼ੂਟਿੰਗ), ਕੁਸ਼ਤੀ ਅਤੇ ਕ੍ਰਿਕੇਟ ਖੇਡਾਂ ਦਾ ” ਓਪਨ ਇੰਨਵੀਟੇਸ਼ਨ ਟੂਰਨਾਮੈਂਟ ” ਦਾ ਆਯੋਜਨ ਕਰਾਇਆ ਜਾ ਰਿਹਾ ਹੈ।

ਇਹ ਟੂਰਨਾਮੈਂਟ ਪੰਜਾਬ ਪੁਲਿਸ ਵੱਲੋ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਕਰਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਬੈਂਡ ਅੰਬੈਸਡਰ ਸਿਮਰਨਜੀਤ ਕੌਰ ਏਸ਼ੀਅਨ ਬਰਾਊਨ ਮੈਡਲਿਸਟ ਸਾਲ 2023 ਦੀ ਵਿਜੇਤਾ ਨੂੰ ਬਣਾਇਆ ਗਿਆ ਹੈ। ਇਸ ਟੂਰਨਾਮੈਂਟ ਦੀ ਸੁਰੂਆਤ ਮਿਤੀ 31-01-2024 ਨੂੰ ਕੀਤੀ ਜਾਵੇਗੀ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੋਰ ਤੇ ਸ੍ਰੀ ਅਰੁਣ ਨਾਰੰਗ, ਸਾਬਕਾ ਐਮ.ਐਲ.ਏ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਬੋਹਰ ਅਤੇ ਡਾ. ਸੇਨੂ ਦੁੱਗਲ, ਮਾਨਯੋਗ ਡਿਪਟੀ ਕਮਿਸ਼ਨਰ ਫਾਜਿਲਕਾ, ਗੈਸਟ ਆਫ ਆਨਰ ਵੱਲੋ ਕੀਤਾ ਜਾਵੇਗਾ। ਮਿਤੀ 01-02-2024 ਨੂੰ ਟੂਰਨਾਮੈਂਟ ਦੇ ਇਨਾਮਾਂ ਦੀ ਵੰਡ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਐਮ.ਐਲ.ਏ ਹਲਕਾ ਬੱਲੂਆਣਾ ਵੱਲੋ ਕੀਤੀ ਜਾਵੇਗੀ। ਇਸ ਲਈ ਹਲਕਾ ਨਿਵਾਸੀਆਂ ਅਤੇ ਨੋਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਟੂਰਨਾਮੈਂਟ ਵਿੱਚ ਵੱਧ ਤੋ ਵੱਧ ਲੋਕ ਸ਼ਾਮਲ ਹੋਣ ਅਤੇ ਟੂਰਨਾਮੈਂਟ ਦੋਰਾਨ ਹੋ ਰਹੀਆਂ ਖੇਡਾਂ ਵਿੱਚ ਇਲਾਕੇ ਦੇ ਵੱਧ ਤੋਂ ਵੱਧ ਨੋਜਵਾਨ ਵਧ ਚੜ ਕੇ ਹਿੱਸਾ ਲੈਣ ਤਾਂ ਜੋ ਇੱਕ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ ਅਤੇ ਨੋਜਵਾਨਾ ਨੂੰ ਨਸ਼ੇ ਛੱਡ ਕੇ ਖੇਡਾਂ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ ਯੋਗ ਇਨਾਮ ਦਿੱਤੇ ਜਾਣਗੇ।

Spread the love