ਫਿਰੋਜ਼ਪੁਰ 25 ਜੂਨ 2021 ਵਿਸ਼ੇਸ਼ ਪਲਸ ਪੋਲੀਓ ਰਾਊਂਡ(ਮਾਈਗ੍ਰੇਟਰੀ ਪਾਪੂਲੇਸ਼ਨ) ਅਧੀਨ ਜ਼ਿਲੇ ਵਿੱਚ 0 ਤੋਂ 05 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆ ਜਾਣਗੀਆਂ| ਇਹ ਜਾਣਕਾਰੀ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਦੇ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਨੇ ਦਿੱਤੀ| ਮਾਸ ਮੀਡੀਆ ਅਫਸਰ ਨੇ ਕਿਹਾ ਕਿ ਮਿਤੀ 27 ਤੋਂ 29 ਜੂਨ ਤੱਕ ਜ਼ਿਲੇ ਅੰਦਰ ਪ੍ਰਵਾਸੀ ਵੱਸੋਂ ਦੇ ਬੱਚਿਆਂ ਲਈ ਚਲਾਏ ਜਾਣ ਵਾਲੇ ਇਸ ਵਿਸ਼ੇਸ਼ ਪਲਸ ਪੋਲੀਓ ਰਾਊਂਡ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਝੁੱਗੀਆਂ,ਭੱਠਿਆਂ,ਪਥੇਰਾਂ,ਨਿਰਮਾਨ ਅਧੀਨ ਇਮਾਰਤਾਂ,ਫੈਕਟਰੀਆਂ ਅਤੇ ਹੋਰ ਹਾਈ ਰਿਸਕ ਖੇਤਰਾਂ ਦਾ ਦੌਰਾ ਕਰਕੇ ਲਾਭਪਾਤਰੀ ਬੱਚਿਆਂ ਨੂੰ ਪੋਲੀਓ ਵੈਕਸੀਨ ਦੀ ਵਿਸ਼ੇਸ਼ ਖੁਰਾਕ ਦਿੱਤੀ ਜਾਵੇਗੀ|
ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਮੁਤਾਬਿਕ ਇਹ ਪਲਸ ਪੋਲੀਓ ਰਾਂਊਂਡ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ ਪੋਲੀਓ ਤੇ ਜਿੱਤ ਬਰਕਰਾਰ ਰੱਖੀ ਜਾ ਸਕੇ| ਉਨ੍ਹਾਂ ਜਿਲੇ ਅੰਦਰ ਪ੍ਰਵਾਸੀ ਵੱਸੋਂ ਦੇ ਸਮੂਹ 0ਤੋਂ 05 ਸਾਲ ਤੱਕ ਦੇ ਬੱਚਿਆਂ ਨੂੰ ਇਸ ਵਿਸ਼ੇਸ ਪਲਸ ਪੋਲੀਓ ਰਾਊਂਡ ਵਿੱਚ ਪੋਲੀਓ ਰੋਕੂ ਵੈਕਸੀਨ ਪਿਲਾਏ ਜਾਣ ਵਿੱਚ ਸਮੂੰਹ ਜ਼ਿਲਾ ਨਿਵਾਸੀਆਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ|