ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਕੀਤੀ ਮੀਟਿੰਗ
ਐਸ.ਏ.ਐਸ ਨਗਰ, 08 ਜੂਨ 2021
ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸਰਮਾ ਟਿੰਕੂ ਨੇ ਅੱਜ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਗੱਲਬਾਤ ਕੀਤੀ । ਇਸ ਮੌਕੇ ਬੋਲਦਿਆਂ ਚੇਅਰਮੈਨ ਸ੍ਰੀ ਵਿਜੈ ਸਰਮਾ ਟਿੰਕੂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਵਚਨਬੱਧ ਹੈ । ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ ਤੇ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਵਿਧਾਨ ਹਲਕਾ ਖਰੜ ਦੇ ਲਈ ਕਰੋੜਾਂ ਰੁਪਏ ਦੇ ਫੰਡਜ਼ ਵਿਕਾਸ ਕਾਰਜਾਂ ਲਈ ਮੁਹੱਈਆਂ ਕਰਵਾਏ ਜਾ ਰਹੇ ਹਨ । ਉਹਨਾਂ ਕਿਹਾ ਕਿ ਨੋਜਵਾਨ ਪੀੜੀ ਨੂੰ ਨਸਿਆਂ ਤੋਂ ਦੂਰ ਰੱਖਣ ਅਤੇ ਕਰੋਨਾ ਬਿਮਾਰੀ ਦੀ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾਂ ਕਰਨਾ ਯਕੀਨੀ ਬਣਾਇਆਂ ਜਾਵੇ, ਅਤੇ ਵੈਕਸੀਨੇਸ਼ਨ/ਟੀਕਾਂ ਕਰਨ ਨੂੰ ਪਹਿਲ ਦੇਣ ਲਈ ਕਿਹਾ, ਚੇਅਰਮੈਨ ਸ੍ਰੀ ਟਿੰਕੂ ਨੇ ਕਿ ਕਿਹਾ ਕਿ ਜਲਦੀ ਹੀ ਪਿੰਡਾਂ ਦੇ ਯੂਥ ਕਲੱਬਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨਾਲ ਮਿਲਕੇ ਉਹਨਾਂ ਨੂੰ ਖੇਡਾਂ ਦਾ ਸਮਾਨ ਮਹੁੱਈਆ ਕਰਵਾਇਆਂ ਜਾ ਰਿਹਾ ਹੈ, ਜਿਸ ਰਾਹੀਂ ਨੋਜਵਾਨ ਪੀੜੀ ਨੂੰ ਖੇਡਾ ਵੱਲ ਉਤਸਾਹਿਤ ਕਰਨ ਲਈ ਮੋਕਾ ਮਿਲੇਗਾ ।
ਸ੍ਰੀ ਮਨਜੇਸ਼ ਸਰਮਾ ਡਿਪਟੀ ਜਿਲ੍ਹਾ ਰੋਜਗਾਰ ਅਧਿਕਾਰੀ ਨੇ ਰੋਜਗਾਰ ਸਬੰਧੀ ਵਿਸ਼ਥਾਰ ਨਾਲ ਦੱਸਿਆ । ਇਸ ਮੀਟਿੰਗ ਵਿੱਚ ਗ੍ਰਾਮ ਪੰਚਾਇਤ ਅਕਾਲਗੜ੍ਹ ਦੇ ਸਰਪੰਚ ਜਗੀਰ ਸਿੰਘ ਨੇ ਆਪਣੇ ਪਿੰਡ ਦੀਆਂ ਗਲੀਆਂ ਨਾਲੀਆਂ, ਸਮਸ਼ਾਨਘਾਟ ਅਤੇ ਪਿੰਡ ਕੱਚੇ ਰਸਤਿਆਂ ਨੂੰ ਪੱਕਾਂ ਕਰਨ ਲਈ ਗ੍ਰਾਟਾਂ ਦੀ ਮੰਗ ਕੀਤੀ ਹੋਰਨਾਂ ਤੋਂ ਇਲਾਂਵਾ ਰਤਨਪਾਲ ਸਿੰਘ ਖਰੜ ਨੇ ਇੱਕ ਕਲੋਨਾਈਜ਼ਰ ਵੱਲੋ ਪਲਾਂਟ ਦੇ ਮਸਲੇ ਸਬੰਧੀ ਪ੍ਰੇਸਾਨ ਕਰਨ ਬਾਰੇ ਦੱਸਿਆ, ਸ੍ਰੀ ਅਜੀਤ ਸਿੰਘ ਖਰੜ ਅਤੇ ਅਭਿਸੇਕ ਕੁਮਾਰ ਨੇ ਰੋਜ਼ਗਾਰ ਸਬੰਧੀ ਬੇਨਤੀ ਕੀਤੀ, ਇਸ ਮੌਕੇ ਰਣਜੀਤ ਸਿੰਘ ਨੰਗਲੀਆਂ ਸੀਨੀਅਰ ਕਾਗਰਸੀ ਆਗੂ, ਸ੍ਰੀ ਸੁਖਦੀਪ ਸਿੰਘ ਸਾਬਕਾ ਆਬਕਾਰੀ ਕਮਿਸ਼ਨਰ ਮੋਹਾਲੀ, ਮਨੀਰਾਮ ਸਰਮਾ ਅਕਾਲਗੜ੍ਹ, ਤਰੁਣ ਗੁਪਤਾ, ਅਜੈ ਕੁਮਾਰ ਮੋਹਾਲੀ, ਸੁਖਵਿੰਦਰ ਸਿੰਘ ਚੋਹਲਟਾ ਖੁਰਦ, ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਐਸ.ਏ.ਐਸ ਨਗਰ ਆਦਿ ਹਾਜ਼ਰ ਸਨ ।
ਸ੍ਰੀ ਵਿਜੈ ਸ਼ਰਮਾ ਟਿੰਕੂ ਵਿਧਾਨ ਸਭਾ ਹਲਕਾਂ ਖਰੜ ਦੀਆਂ ਪੰਚਾਇਤਾਂ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ।