ਪਿੰਡ ਪੀਰ-ਸੋਹਾਣਾ ਵਿਖੇ ਝੌਨੇ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ

Sorry, this news is not available in your requested language. Please see here.

ਐਸ.ਏ.ਐਸ ਨਗਰ, 15 ਜੂਨ 2021
ਸ੍ਰੀ ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ ਕੁਮਾਰ ਰਹੇਜਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਪਿੰਡ ਪੀਰ ਸੋਹਾਣਾ ਬਲਾਕ ਖਰੜ ਵਿਖੇ ਕਿਸਾਨ ਜਗਦੀਪ ਸਿੰਘ ਦੇ ਫਾਰਮ ਤੇ ਝੋਨੇ ਦੀ ਵੱਟਾਂ ਉਤੇ ਬਿਜਾਈ ਆਤਮਾ ਸਕੀਮ ਤਹਿਤ ਪ੍ਰਦਰਸਨੀ ਲਗਵਾਈ ਗਈ । ਆਤਮਾ ਸਕੀਮ ਤਹਿਤ ਕਿਸਾਨ ਫਾਰਮ ਸਕੂਲ ਲਗਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾਂ ਉਤੇ ਬਿਜਾਈ ਲਈ ਪ੍ਰੇਰਿਤ ਕੀਤਾ ਗਿਆ। ਇਸ ਦਾ ਮੁੱਖ ਮੰਤਵ ਜ਼ਮੀਨੀ ਪਾਣੀ ਨੂੰ ਬਚਾਉਣਾ ਸੀ। ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਦੇ ਇੱਕਠ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਸਿੱਧੇ ਤੌਰ ਤੇ 15 ਤੋਂ 20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਸੇ ਤਰ੍ਹਾਂ ਵੱਟਾਂ ਉੱਤੇ ਝੋਨੇ ਨਾਲ ਲਗਭਗ ਚੋਥਾ ਹਿੱਸਾ ਪਾਣੀ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੱਟਾਂ ਉਤੇ ਝੋਨੇ ਦੀ ਬਿਜਾਈ ਨਾਲ ਝੋਨੇ ਦੀ ਬੂਝੇ ਵੀ ਜਿਆਦਾ ਮਜਬੂਤ ਰਹਿੰਦੇ ਹਨ ਜੋ ਕਿ ਹਨੇਰੀ ਝੱਖੜ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ। ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਬੈਡਾਂ ਤੇ ਕੀਤੀ ਗਈ ਬਿਜਾਈ ਖੇਤ ਨੂੰ ਕੱਦੂ ਕੀਤੇ ਬਿਨਾਂ ਤਿਆਰ ਕਰਕੇ ਬਿਜਾਈ ਵੇਲੇ ਸਿਫਾਰਸ ਕੀਤੀਆਂ ਖਾਦਾਂ ਦਾ ਛੱਟਾ ਦੇਣ ਉਪਰੰਤ ਬੈਡ ਪਲਾਂਟਰ ਨਾਲ ਬੈਡ ਤਿਆਰ ਕੀਤਾ ਜਾ ਸਕਦਾ ਹੈ। ਬੈਡਾਂ ਦੀਆਂ ਖਾਲੀਆਂ ਨੂੰ ਪਾਣੀ ਨਾਲ ਭਰ ਕੇ ਤੁਰੰਤ ਬਾਅਦ ਬੈਡਾਂ ਦੀਆਂ ਢਲਾਨਾਂ ਦੇ ਅੱਧ ਵਿਚਕਾਰ 9 ਸੈਟੀਮੀਟਰ ਦੇ ਫਾਸਲੇ ਤੇ ਝੋਨੇ ਦੇ ਬੂਟੇ ਲਗਾਉਣ ਦੀ ਸਿਫਾਰਸ ਕੀਤੀ ਜਾਂਦੀ ਹੈ ਜਿਸ ਨਾਲ 33 ਬੂਟੇ ਵਰਗ ਮੀਟਰ ਔਸਤਨ ਰਹਿ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਤਕਨੀਕੀ ਸਲਾਹ ਦੇਂਦੇ ਹੋਏ ਕਿਹਾ ਕਿ 24 ਘੰਟੇ ਵਿੱਚ ਇੱਕ ਵਾਰ ਪਾਣੀ ਬੈਡਾਂ ਦੇ ਉਤੋਂ ਦੀ ਲੰਘਾ ਦਿਓ ਅਤੇ ਉਸ ਤੋਂ ਬਾਅਦ ਕੇਵਲ ਖਾਲੀਆ ਵਿੱਚ ਹੀ ਪਹਿਲੇ ਪਾਣੀ ਦੇ ਜੀਰਨ ਤੋਂ 2 ਦਿਨ ਬਾਅਦ ਪਾਣੀ ਲਾਓ। ਫਾਰਮ ਸਕੂਲ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਸੰਦੀਪ ਰਿਣਵਾ ਅਤੇ ਡਾ. ਜਗਦੀਪ ਸਿੰਘ ਬਲਾਕ ਟੈਕਨੋਲੋਜੀ ਮਨੈਜਰ ਆਤਮਾ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਨਦੀਨਾਂ ਦੀ ਕੀੜਿਆਂ ਦੀ ਰੋਕਥਾਮ ਲਈ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ, ਕਿਸਾਨ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ , ਰਣਜੀਤ ਸਿੰਘ, ਸ੍ਰੀ ਹਰਚੰਦ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਮਨਪ੍ਰੀਤ ਸਿੰਘ ਅਤੇ ਸ੍ਰੀ ਕੁਲਵਿੰਦਰ ਸਿੰਘ ਏ.ਟੀ.ਐਮ. ਹਾਜਰ ਸਨ।

Spread the love