ਪਿੰਡ ਪੱਟੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ

Blood donation Camp

Sorry, this news is not available in your requested language. Please see here.

ਹੁਸ਼ਿਆਰਪੁਰ, 27 ਸਤੰਬਰ : 
ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਲਾਨਾ ਖੂਨਦਾਨ ਕੈਂਪ ਪਿੰਡ ਪੱਟੀ ਵਿਖੇ ਸ਼ਹੀਦ ਭਗਤ ਸਿੰਘ ਐਨ.ਆਰ.ਆਈ. ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ।
ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਪਿੰਡ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੇ ਵੱਧ ਚੜ• ਕੇ ਹਿੱਸਾ ਲਿਆ। ਉਨ•ਾਂ ਦੱਸਿਆ ਕਿ ਖੂਨ ਇਕੱਤਰ ਕਰਨ ਲਈ ਭਾਈ ਘਨ•ੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਨੇ ਸ਼ਮੂਲੀਅਤ ਕੀਤੀ। ਉਨ•ਾਂ ਦੱਸਿਆ ਕਿ ਇਸ ਕੈਂਪ ਵਿੱਚ  35 ਦੇ ਕਰੀਬ ਯੂਨਿਟ ਖੂਨ ਇਕੱਠਾ ਕੀਤਾ ਗਿਆ। ਉਨ•ਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਮਹੰਤ ਪਵਨ ਕੁਮਾਰ ਦਾਸ, ਕੈਪਟਨ (ਰਿਟਾ:) ਸ਼੍ਰੀ ਸੋਹਣ ਲਾਲ ਸਹੋਤਾ, ਪੰਚ ਸੋਹਣ ਸਿੰਘ, ਪੰਚ ਨਰਿੰਦਰ ਸਿੰਘ, ਅਮਰਜੀਤ ਜੀਤੀ, ਨਹਿਰੂ ਯੂਵਾ ਕੇਂਦਰ ਤੋਂ ਸ਼੍ਰੀ ਵਿਜੇ ਰਾਣਾ, ਦਵਿੰਦਰ ਸਿੰਘ ਜੱਟਪੁਰੀ, ਚੌਧਰੀ ਗੁਰਮੀਤ, ਬਲਵਿੰਦਰ ਸਿੰਘ, ਪ੍ਰਮੋਦ ਸਹੋਤਾ, ਦੀਪਕ ਸਹੋਤਾ, ਜੋਗਾ ਸਿੰਘ ਝੰਜੋਵਾਲ, ਜੋਗਿੰਦਰ ਸ਼ਰਮਾ, ਮਨਪ੍ਰੀਤ ਸਿੰਘ ਧਨੋਤਾ, ਮਾਸਟਰ ਕਸ਼ਮੀਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Spread the love