ਪਿੰਡ ਵਲੇ ਸ਼ਾਹ ਉਤਾੜ ਵਿਖੇ ਪੋਸ਼ਣ ਮਾਹ ਦੌਰਾਨ ਪੋਸ਼ਟਿਕ ਆਹਾਰ ਬਾਰੇ ਦਿੱਤੀ ਜਾਣਕਾਰੀ

_Nutrition Coordinator Inderjit
ਪਿੰਡ ਵਲੇ ਸ਼ਾਹ ਉਤਾੜ ਵਿਖੇ ਪੋਸ਼ਣ ਮਾਹ ਦੌਰਾਨ ਪੋਸ਼ਟਿਕ ਆਹਾਰ ਬਾਰੇ ਦਿੱਤੀ ਜਾਣਕਾਰੀ

Sorry, this news is not available in your requested language. Please see here.

ਫਾਜ਼ਿਲਕਾ, 4 ਅਕਤੂਬਰ 2024 

ਹਸਤਾ ਕਲਾਂ ਸਰਕਲ ਸੁਪਰਵਾਈਜਰ ਮੈਡਮ ਜੋਗਿੰਦਰ ਕੌਰ ਅਤੇ ਬਲਾਕ ਫਾਜ਼ਿਲਕਾ ਦੇ ਪੋਸ਼ਣ ਕੁਆਰਡੀਨੇਟਰ ਇੰਦਰਜੀਤ  ਅਤੇ ਹਸਤਾ ਕਲਾਂ ਦੀਆਂ ਸਮੂਹ ਵਰਕਰਾਂ ਨੇ ਮਿਲ ਕੇ ਪਿੰਡ ਵਲੇ ਸ਼ਾਹ ਉਤਾੜ ਵਿਖੇ ਪੋਸ਼ਣ ਮਾਹ ਮਨਾਇਆ। ਇਯ ਮੌਕੇ ਪੁਜੀਆ ਨਵ ਵਿਆਹੀਅ ਤੇ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਅਤੇ ਨਾਲ 6 ਮਹੀਨੇ ਦੇ ਉਪਰ ਦੇ ਬਚਿਆਂ ਦੀ ਇਕ ਰਸਮ ਨੁੰ ਨਿਭਾਇਆ ਗਿਆ। ਪੋਸ਼ਣ ਮਾਹ ਦੌਰਾਨ ਲਾਭਪਾਤਰੀਆਂ ਨੂੰ ਪੋਸ਼ਟਿਕ ਆਹਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਘੱਟ ਲਾਗਤ ਨਾਲ ਘਰ ਵਿਚ ਹੀ ਪੋਸ਼ਟਿਕ ਆਹਾਰ ਤਿਆਰ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਧਾ ਮੰਤਰੀ ਮਾਤ੍ਰਤਵ ਵਦਨਾ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ, ਮਾ ਦੇ ਦੁੱਧ ਦੀ ਮਹੱਤਤਾ, ਕੰਨਿਆ ਸਮ੍ਰਿਧੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਕਲ ਪ੍ਰਧਾਨ ਸੁਮਿਤਰਾ ਰਾਣੀ, ਆਂਗਣਵਾੜੀ ਵਰਕਰ ਪ੍ਕਾਸ਼ ਕੌਰ, ਮਨਜੀਤ ਕੌਰ ਅਤੇ ਵਰਕਰਾਂ ਮੌਜੂਦ ਸਨ।

ਇਹ ਸਾਰੇ ਪ੍ਰੋਗਰਾਮ ਜਿਲ੍ਹਾ ਕੋਆਰਡੀਨੇਟਰ ਮੈਡਮ ਸੰਜੋਲੀ ਦੀ ਦੇਖ ਰੇਖ ਵਿੱਚ ਕੀਤੇ ਜਾ ਰਹੇ ਹਨ।ਪੋਸ਼ਣ ਮਾਹ ਦੀ ਸਮਾਪਤੀ ਦਾ ਪ੍ਰੋਗਰਾਮ ਉੱਘੇ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ।

Spread the love