ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ

NEWS MAKHANI

Sorry, this news is not available in your requested language. Please see here.

ਐਸ.ਏ.ਐਸ ਨਗਰ, 11 ਜੁਲਾਈ 2021
ਸ੍ਰੀ ਸਤਿੰਦਰ ਸਿੰਘ ਆਈ. ਪੀ. ਐਸ. ਸੀਨੀਅਰ ਕਪਤਾਨ ਪੁਲਿਸ ਜਿਲਾ ਐਸ ਏ ਐਸ ਨਗਰ, ਡਾਕਟਰ ਰਵਜੋਤ ਕੌਰ ਗਰੇਵਾਲ ਆਈ ਪੀ ਐਸ ਐਸ ਪੀ (ਦਿਹਾਤੀ) ਜਿਲਾ ਐਸ ਏ ਐਸ ਨਗਰ, ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਪੀ ਪੀ ਐਸ ਉਪ ਕਪਤਾਨ ਪੁਲਿਸ) ਸਬ ਡਵੀਜ਼ਨ ਖਰੜ-1 ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਇੰਸਪੈਕਟਰ ਅਜੀਤਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ ਦੀ ਯੋਗ ਅਗਵਾਈ ਹੇਠ ਏ ਐਸ ਆਈ ਜਸਵੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਅਤੇ ਸੀ ਆਈ ਏ ਸਟਾਫ ਦੀ ਪੁਲਿਸ ਪਾਰਟੀ ਨਾਲ ਸਾਂਝੇ ਤੌਰ ਤੇ ਬੱਸ ਸਟੈਂਡ ਸਹੇੜਾ ਨਾਕਾਬੰਦੀ ਕੀਤੀ ਹੋਈ ਸੀ ਜੋ ਮਿਤੀ 4.7.2021 ਨੂੰ ਨਾਮਲੂਮ ਵਿਅਕਤੀਆਂ ਵੱਲੋਂ ਨੇੜੇ ਸਹੋੜਾ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਸੀ । ਜਿਸ ਸੰਬੰਧੀ ਮੁਕੱਦਮਾ ਨੰਬਰ 152 ਮਿਤੀ 4.7.2021 ਅਧ 307 392 342 34 ਆਈ.ਪੀ.ਸੀ ਥਾਣਾ ਸਦਰ ਖਰੜ ਬਰਬਿਆਨ ਅਮਿਤ ਸ਼ਰਮਾ ਪੁੱਤਰ ਰਾਮ ਕਿਸਾਨ ਵਾਸੀ ਮਕਾਨ ਨੰਬਰ 218 ਵਾਰਡ ਨੰਬਰ 3 ਮੁਹੱਲਾ ਫਤਿਹਪੁਰੀ ਕੁਰਾਲੀ ਦੇ ਬਿਆਨ ਤੇ ਦਰਜ ਕੀਤਾ ਗਿਆ ਸੀ ਦੇ ਦੋਸ਼ੀ ਰਵੀ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਨੂੰੜ ਥਾਣਾ ਬਨੂੰੜ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ । ਜਿਸ ਨੇ ਪੁੱਛਗਿੱਛ ਤੇ ਦੱਸਿਆ ਕਿ ਇਸ ਵਾਰਦਾਤ ਵਿੱਚ ਉਸ ਦੇ ਨਾਲ ਜਸਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਲੇਟ ਕੁੰਦਨ ਸਿੰਘ ਵਾਸੀ ਪਿੰਡ ਫਤਿਹਪੁਰ ਬੂੰਗਾ,ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੂਪਨਗਰ,ਗੌਰਵ ਜੈਨ ਉਰਫ ਮਿੰਕੂ ਪੁੱਤਰ ਅਮਰ ਚੰਦ ਜੈਨ ਵਾਸੀ ਮਕਾਨ ਨੰ: 247 ਵਾਰਡ ਨੰ:08 ਨੇੜੇ ਰੇਲਵੇ ਫਾਟਕ ਕਾਲਿਆਵਾਲੀ,ਥਾਣਾ ਕਾਲਿਆਂਵਾਲੀ, ਜਿਲਾਂ ਸਰਸਾ ( ਹਰਿਆਣਾ) ਅਤੇ ਜਸਪ੍ਰੀਤ ਸਿੰਘ ਉਰਫ ਨੂਪੀ ਪੁੱਤਰ ਲਖਵੀਰ ਸਿੰਘ ਵਾਸੀ ਡਾਡੀ,ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੂਪਨਗਰ ਸ਼ਾਮਲ ਸੀ। ਜਲਦ ਹੀ ਦੂਸਰੇ ਦੋਸ਼ੀਆ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ।

Spread the love