ਪੰਜਾਬ ਸਰਕਾਰ ਡੀ. ਆਰ. ਡੀ. ਓ ਦੀ ਮਦਦ ਨਾਲ ਗੁਰੂ ਨਾਨਕ ਹਸਪਤਾਲ ਵਿਚ ਛੇਤੀ ਹੀ ਲਗਾਏਗੀ ਆਕਸੀਜਨ ਪਲਾਂਟ

Sorry, this news is not available in your requested language. Please see here.

ਡਾ. ਹਿਮਾਸ਼ੂੰ ਅਗਰਵਾਲ ਨੇ ਪਲਾਂਟ ਲਗਾਉਣ ਲਈ ਕੀਤਾ ਹਸਪਤਾਲ ਦਾ ਦੌਰਾ
ਅੰਮਿ੍ਰਤਸਰ, 28 ਮਈ 2021 ਕੋਰੋਨਾ ਸੰਕਟ ਕਾਰਨ ਪੈਦਾ ਹੋਏ ਆਕਸੀਜਨ ਸੰਕਟ ਦਾ ਸਥਾਈ ਹੱਲ ਕਰਨ ਦੇ ਯਤਨਾਂ ਵਜੋਂ ਪੰਜਾਬ ਸਰਕਾਰ ਛੇਤੀ ਹੀ ਡੀ. ਆਰ. ਡੀ. ਓ. (ਡਿਫੈਂਸ ਰੀਸਰਚ ਐਂਡ ਡਿਵਲਪਮੈਂਟ ਆਰਗੇਨਾਇਜੇਸ਼ਨ) ਨਾਲ ਮਿਲਕੇ ਸਥਾਨਕ ਸਰਕਾਰੀ ਮੈਡੀਕਲ ਕਾਲਜ ਵਿਚ ਆਕਸੀਜਨ ਪਲਾਂਟ ਲਗਾਏਗੀ। ਉਕਤ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਕਮ ਸਹਾਇਕ ਸੈਕਟਰੀ ਮੈਡੀਕਲ ਐਜੂਕੇਸ਼ਨ ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਲੱਗਣ ਨਾਲ 1000 ਲਿਟਰ ਪ੍ਰਤੀ ਮਿੰਟ ਆਕਸੀਜਨ ਸਮਰੱਥਾ ਹਸਪਤਾਲ ਨੂੰ ਮਿਲ ਸਕੇਗੀ, ਜੋ ਕਿ ਸਾਡੀਆਂ ਮੈਡੀਕਲ ਜ਼ਰੂਰਤਾਂ ਪੂਰੀਆਂ ਕਰੇਗੀ। ਉਨਾਂ ਦੱਸਿਆ ਕਿ ਡੀ. ਆਰ. ਡੀ. ਓ ਨੇ ਇਸ ਬਾਬਤ ਹਰੀ ਝੰਡੀ ਦੇ ਦਿੱਤੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਲਾਂਟ ਲਗਾਉਣ ਲਈ ਮੁੱਢਲੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਕੁੱਝ ਇਕ ਦਿਨਾਂ ਵਿਚ ਇਹ ਪਲਾਂਟ ਅੰਮਿ੍ਰਤਸਰ ਪਹੁੰਚ ਜਾਵੇਗਾ, ਜਿੱਥੇ ਕਿ ਇਸ ਨੂੰ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਇਸ ਲਈ ਬਿਜਲੀ ਸਪਲਾਈ ਅਤੇ ਪਾਇਪ ਲਾਇਨ ਵਿਛਾਉਣ ਦਾ ਕੰਮ ਕੀਤਾ ਜਾਵੇਗਾ। ਡਾ. ਅਗਰਵਾਲ ਨੇ ਦੱਸਿਆ ਕਿ ਕੋਰੋਨਾ ਮਰੀਜਾਂ ਦਾ ਜ਼ਿਆਦਾ ਲੋਡ ਵੀ ਇਸੇ ਹਸਪਤਾਲ ਉਤੇ ਪੈਂਦਾ ਹੈ, ਸੋ ਇਹ ਪਲਾਂਟ ਚਾਲੂ ਹੋਣ ਨਾਲ ਸਾਡੀਆਂ ਆਕਸੀਜਨ ਲੋੜਾਂ ਦੀ ਪੂਰਤੀ ਅਸਾਨ ਹੋ ਜਾਵੇਗੀ ਅਤੇ ਸਾਨੂੰ ਬਹਾਰਲੀ ਸਪਲਾਈ ਉਤੇ ਘੱਟ ਨਿਰਭਰ ਹੋਣਾ ਪਵੇਗਾ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਪਲਾਂਟ ਹਵਾ ਵਿਚੋਂ ਆਕਸੀਜਨ ਪੈਦਾ ਕਰਨ ਦੇ ਸਮਰੱਥ ਹੋਵੇਗਾ, ਜਿਸ ਨਾਲ ਸਪਲਾਈ ਅਤੇ ਢੋਆ-ਢੁਆਈ ਤੋਂ ਮੁਕਤੀ ਮਿਲੇਗੀ, ਜੋ ਕਿ ਆਕਸੀਜਨ ਦੀ ਨਿਰੰਤਰ ਸਪਲਾਈ ਜਾਰੀ ਰੱਖਣ ਵਿਚ ਸਭ ਤੋਂ ਵੱਧ ਦਿਕਤ ਪੈਦਾ ਕਰਦੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਕਰੋਨਾ ਸੰਕਟ ਕਾਰਨ ਹਸਪਤਾਲਾਂ ਵਿਚ ਪੈਦਾ ਹੋਈ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਡੀ. ਆਰ. ਡੀ. ਓ. (ਡਿਫੈਂਸ ਰੀਸਰਚ ਐਂਡ ਡਿਵਲਪਮੈਂਟ ਆਰਗੇਨਾਇਜੇਸ਼ਨ) ਨੇ ਪੰਜਾਬ ਵਿਚ ਦੋ ਆਕਸੀਜਨ ਪਲਾਂਟ ਲਗਾਉਣ ਦੀ ਹਾਮੀ ਭਰੀ ਸੀ, ਜਿਸ ਵਿਚੋਂ ਇਕ ਪਲਾਂਟ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਅਤੇ ਦੂਸਰਾ ਰਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਵਿਚ ਵੀ ਲਗਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਸੀ। ਇਸ ਮੌਕੇ ਪਿ੍ਰੰਸੀਪਲ ਮੈਡੀਕਲ ਕਾਲਜ ਸ੍ਰੀ ਰਾਜੀਵ ਦੇਵਗਨ, ਸਹਾਇਕ ਕਮਿਸ਼ਨਰ ਡਾ. ਹਰਨੂਰ ਢਿਲੋਂ, ਐਸ ਡੀ ਓ ਸ੍ਰੀ ਰਾਜੀਵ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Spread the love