ਫਾਜ਼ਿਲਕਾ ਦੇ ਵਾਰਡ ਨੰਬਰ 13 ਦੀ ਪਾਰਕ ਲਈ 10 ਲੱਖ ਰੁਪਏ ਦਾ ਨੀਂਹ ਪੱਥਰ ਰੱਖ ਕੇ ਕੰਮ ਚਾਲੂ ਕੀਤਾ ਗਿਆ : ਵਿਧਾਇਕ ਘੁਬਾਇਆ

Sorry, this news is not available in your requested language. Please see here.

ਫਾਜ਼ਿਲਕਾ 31 ਮਈ, 2021
ਫਾਜ਼ਿਲਕਾ ਦੇ ਵਾਰਡ ਨੰਬਰ 13 ਵਿਚ ਐਮ.ਸੀ. ਕਲੋਨੀ ਦੀ ਪਾਰਕ ਜੋ ਪਿਛਲੇ ਕਈ ਸਾਲਾਂ ਤੋਂ ਅਧੂਰੀ ਪਈ ਸੀ ਉਸ ਦਾ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਨੀਂਹ ਪੱਥਰ ਰੱਖ ਕੇ ਕੰਮ ਚਾਲੂ ਕਰਵਾਇਆ l ਵਿਧਾਇਕ ਘੁਬਾਇਆ ਨੇ ਕਿਹਾ ਕਿ ਲੋਕਾਂ ਦੀ ਲਮੇਂ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਲਈ ਇਸ ਪਾਰਕ ਦੀ ਚਾਰ ਦਿਵਾਰੀ, ਘਾਹ ਤੇ ਪੌਦਿਆ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਕੰਮ ਚਾਲੂ ਕੀਤਾ ਗਿਆ ਹੈ l
ਵਿਧਾਇਕ ਘੁਬਾਇਆ ਨੇ ਕਿਹਾ ਕਿ ਪਾਰਕ ਚ ਜਿੰਮ, ਪਾਰਕ ਅੰਦਰ ਇੰਟਰ ਲੋਕ ਟਾਇਲ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਕਲੋਨੀ ਦੇ ਵਸਨੀਕਾਂ ਨੂੰ ਸੈਰ ਸਪਾਟਾ ਲਈ ਕਿਸੇਂ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ l ਐਡਵੋਕੇਟ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਜੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਪਾਰਕ ਦੀ ਚਾਰ ਦਿਵਾਰੀ ਤੋਂ ਇਲਾਵਾ ਪਾਰਕ ਨੂ ਵਧੀਆਂ ਤਰੀਕੇ ਨਾਲ ਫੁੱਲਾਂ ਅਤੇ ਬੂਟਿਆਂ ਨਾਲ ਸਜਾਇਆ ਜਾਵੇਗਾ l ਕਲੋਨੀ ਦੇ ਐਮ ਸੀ ਰਿਟਾਇਰਡ ਪ੍ਰਿੰਸੀਪਲ ਸ਼੍ਰੀ ਪਾਲ ਚੰਦ ਵਰਮਾ ਜੀ ਨੇ ਵਿਧਾਇਕ ਘੁਬਾਇਆ ਦਾ ਅਤੇ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਘੁਬਾਇਆ ਜੀ ਦੇ ਚੰਗੇ ਸੁਭਾਅ ਅਤੇ ਪੜ੍ਹੇ ਲਿਖੇ ਹੋਣ ਦੇ ਨਾਤੇ ਅਪਣੇ ਹਲਕੇ ਦੀਆ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਅੱਗੇ ਰੱਖਦੇ ਹਨ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਘੁਬਾਇਆ ਦੀਆ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ l
ਇਸ ਮੌਕੇ ਰਿਤੇਸ਼ ਗਗਨੇਜਾ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਕਾਂਗਰਸ ਪਾਰਟੀ ਫਾਜ਼ਿਲਕਾ, ਗੋਲਡੀ ਝਾਂਬ ਐਮ ਸੀ,ਗੋਲਡੀ ਸਚਦੇਵਾ ਐਮ ਸੀ, ਰੋਮੀ ਸਿੰਘ ਫੁੱਟੇਲਾ, ਅਸ਼ਵਨੀ ਕੁਮਾਰ ਐਮ ਸੀ, ਜਗਦੀਸ਼ ਕੁਮਾਰ ਬਜਾਜ ਐਮ ਸੀ, ਜਗਦੀਸ਼ ਕੁਮਾਰ ਬਸਵਾਲਾ ਐਮ ਸੀ, ਸ਼ਾਮ ਲਾਲ ਗਾਂਧੀ ਐਮ ਸੀ, ਰਾਧੇ ਸ਼ਾਮ ਐਮ ਸੀ, ਮੋਹਨ ਲਾਲ, ਚੇਤਨ ਗਰੋਵਰ, ਰੌਸ਼ਨ ਲਾਲ ਪ੍ਰਜਾਪਤ, ਪੰਮੀ ਠੇਕੇਦਾਰ, ਸੂਰਜ ਝਾਂਬ, ਜੋਗਿੰਦਰ ਸਿੰਘ ਸ਼ਰਾਬ ਠੇਕੇਦਾਰ, ਮਾਣਕ ਵਰਮਾ, ਹਾਕਮ ਸਿੰਘ, ਹਰੀਸ਼ ਕੁਮਾਰ ਠੱਕਰ, ਨਰਿੰਦਰ ਸਚਦੇਵਾ, ਅਸ਼ੋਕ ਕੁਮਾਰ ਗੁਲਬਧਰ, ਪ੍ਰਦੀਪ ਚੁਚਰਾ, ਸੰਦੀਪ ਸਚਦੇਵਾ, ਮਾਸਟਰ ਜੋਗਿੰਦਰ ਸਿੰਘ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ, ਹਰੀਸ਼ ਕੁਮਾਰ ਬੱਬਰ, ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਮਿੰਕੂ ਕੰਬੋਜ, ਗੁਲਾਬੀ ਸਰਪੰਚ ਲਾਧੂਕਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ l

 

Spread the love