ਫਿਰੋਜ਼ਪੁਰ 26 ਮਈ 2021 ਕੋਵਿਡ19 ਦੇ ਮੱਦੇਨਜ਼ਰ ਫੌਜ ਵਿਚ ਭਰਤੀ ਲਈ ਕਾਮਨ ਐਂਟਰਸ ਪ੍ਰੀਖਿਆ ਨੂੰ ਅਗਲੇ ਹੁਕਮਾਂ ਤੱਕ ਪੋਸਟਪੋਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਮੀ ਰਿਕਰੂਟਿੰਗ ਦਫਤਰ ਦੇ ਡਾਇਰੈਕਟਰ ਕਰਨਲ ਸੰਜੀਵ ਸਿਰੋਹੀ (ਸ਼ੋਰਯਾ ਚੱਕਰਾ) ਨੇ ਦੱਸਿਆ ਕਿ ਫੋਜ ਵਿਚ ਭਰਤੀ ਲਈ 1 ਤੋਂ 9 ਅਪ੍ਰੈਲ 2021 ਨੂੰ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿਖੇ ਹੋਈ ਭਰਤੀ ਰੈਲੀ ਦੌਰਾਨ ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਜਿਹੜੇ ਪ੍ਰਾਰਥੀ ਮੈਡੀਕਲ ਫਿੱਟ ਪਾਏ ਗਏ ਸਨ। ਉਨ੍ਹਾਂ ਪ੍ਰਾਰਥੀਆਂ ਦੀ 30 ਮਈ 2021 ਨੂੰ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਕਾਮਨ ਐਂਟਰਸ ਪ੍ਰੀਖਿਆ (ਸੀ.ਈ.ਈ) ਲਈ ਜਾਣੀ ਸੀ, ਪਰ ਕੋਵਿਡ19 ਕਾਰਨ ਇਹ ਪ੍ਰੀਖਿਆ ਪੋਸਟਪੋਨ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਨਵੀਂ ਮਿਤੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀ ਰੋਜਾਨਾ ਤੌਰ ਤੇ www.joinindianarmy.nic.in ਤੇ ਵਿਜੀਟ ਜ਼ਰੂਰ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀਆਂ ਨੂੰ ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।