ਬਦੀ ਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਹਿਰਾ-ਸੋਨੀ

Sorry, this news is not available in your requested language. Please see here.

ਪੰਚਰਤਨ ਕਿਸ਼ਨਾ ਮੰਦਿਰ ਨਰਾਇਣਗੜ੍ਹ ਛੇਹਰਟਾ,ਦੁਰਗਿਆਣਾ ਮੰਦਰ ਕਮੇਟੀ  ,ਅਤੇ ਰਾਮ ਨਗਰ ਕੋਲਣੀ ਹਰੀਪੁਰਾ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ

ਅੰਮ੍ਰਿਤਸਰ, 05 ਅਕਤੂਬਰ 2022 :-  

 
          ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਚ ਰਤਨ ਸ਼੍ਰੀ ਕਿਸ਼ਨਾ ਮੰਦਿਰ ਵਲੋਂ ਪਿੱਛਲੇ 35 ਸਾਲਾਂ ਤੋਂ  ਮੰਦਰ ਕਮੇਟੀ ਵੱਲੋਂ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਨਰਾਇਣਗੜ੍ਹ ਦਾਣਾ ਮੰਡੀ ਵਿਖੇ ਮਨਾਇਆ ਗਿਆ। ਇਸ ਮੌਕੇ ਸਾਬਕਾ  ਉਪ ਮੁੱਖ ਮੰਤਰੀ ਪੰਜਾਬ  ਸ੍ਰੀ ਓਮ ਪ੍ਰਕਾਸ਼  ਸੋਨੀ  ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ ਸੰਬੋਧਨ ਕੀਤਾ।  ! ਸ੍ਰੀ ਸੋਨੀ ਨੇ ਇਸ ਸ਼ੁਭ ਅਵਸਰ ਦੀ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੁਸ਼ਹਿਰਾ ਦਾ ਤਿਓਹਾਰ ਬਦੀ ਤੇ ਨੇਕੀ ਦਾ ਪ੍ਰਤੀਕ ਹੈ। ਉਨ੍ਹਾਂ  ਨੇ ਕਿਹਾ ਕਿ ਚੰਗਿਆਈ ਕਦੇ ਖਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਦੁਨੀਆਂ ਵਿੱਚ ਕੇਵਲ ਇਨਸਾਨ ਦੇ ਚੰਗੇ ਕਰਮਾਂ ਨੂੰ ਸਲਾਹਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਦੀ ਭਲਾਈ ਲਈ ਇਕਜੁਟ ਹੋ ਕੇ ਕੰਮ ਕਰਨੇ ਚਾਹੀਦੇ ਹਨ।
ਸ੍ਰੀ ਸੋਨੀ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਪਛਾਣਦੇ ਹਨ ਸਮਾਜ ਵਿੱਚ ਉਨ•ਾਂ ਦਾ ਨਾਮ ਹਮੇਸ਼ਾਂ ਲਈ ਰਹਿੰਦਾ ਹੈ ਅਤੇ ਦੂਜੇ ਲੋਕਾਂ ਲਈ ਵੀ ਮਿਸਾਲ ਵਜੋਂ ਜਾਣੇ ਜਾਂਦੇ ਹਨ। ਇਸ ਮੌਕੇ    ਦੁਰਗਿਆਣਾ ਮੰਦਰ ਕਮੇਟੀ ਵਲੋਂ ਮਨਾਏ ਗਏ  ਦੁਸ਼ਹਿਰੇ ਵਿਚ ਵੀ ਸੋਨੀ ਨੇ ਸ਼ਾਮੂਲੀਅਤ ਕੀਤੀ  ਅਤੇ  ਰਾਮ
 ਨਗਰ ਕਾਲੋਨੀ ਹਰੀਪੁਰਾ ਦੁਸ਼ਹਿਰਾ ਕਮੇਟੀ ਵਿਚ ਵੀ ਲੋਕਾਂ ਨੂੰ ਸਮਬੋਧਿਤ  ਕੀਤਾ ! ਇਸ ਮੌਕੇ ਪੰਚ ਰਤਨ ਸ਼੍ਰੀ ਕਿਸ਼ਨਾ ਮੰਦਿਰ ਵਲੋਂ , ਦੁਰਗਿਆਣਾ ਕਮੇਟੀ ਵਲੋਂ ਅਤੇ ਰਾਮ ਨਗਰ ਕਾਲੋਨੀ ਵਲੋਂ ਸ੍ਰੀ ਸੋਨੀ ਨੂੰ  ਸਨਮਾਨ ਚਿਨ੍ਹ ਭੇਂਟ ਕਰਕੇ ਸਮਮਾਨਿਤ ਵੀ ਕੀਤਾ ਗਿਆ ! ਇਸ ਤੋਂ ਬਾਦ ਸੋਨੀ ਸ਼੍ਰੀ ਸੋਨੀ ਦਵਾਰਾ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ ਇਸ ਮੌਕੇ ਸ੍ਰੀ ਸੋਨੀ ਦਵਾਰਾ  ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ। 
ਇਸ ਮੌਕੇ  ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ , ਸੁਰਜੀਤ ਸਿੰਘ ਕੋਹਲੀ ,ਕੌਂਸਲਰ ਵਿਕਾਸ ਸੋਨੀ ,  ਸਵਿੰਦਰ ਸਿੰਘ ਸ਼ਿੰਦਾ ,ਸੁਰਿੰਦਰ ਸਿੰਘ ਸ਼ਿੰਦਾ , ਕੌਂਸਲਰ ਮਹੇਸ਼ ਖੰਨਾ, ਗੁਰਦੇਵ ਸਿੰਘ ਦਾਰਾ,ਕੌਂਸਲਰ ਯੂਨਸ ਕੁਮਾਰ , ਤਰਸੇਮ ਲਾਲ ,ਪ੍ਰਸ਼ੋਤਮ ਪਾਲ ,ਰਾਜੇਸ਼ ਠਾਕੁਰ ,ਅਜੈ ਠਾਕੁਰ ,ਪਿਆਰੇ  ਲਾਲ ਸੇਠ ਪ੍ਰਦਾਨ ਅੰਮ੍ਰਿਤਸਰ ਸਿਟੀ ਜਨ ਕੌਂਸਲ,ਸਮੀਰ ਜੇਨ ਸੈਕਟਰੀ ਵਪਾਰ ਮੰਡਲ, ਨਿਤਿਨ ਕਪੂਰ ,ਕਰਨ ਪੂਰੀ , ਵਿਨੋਦ ਰਾਮਪਾਲ ,ਰਵੀ ਕਾੰਤ ,ਰਾਮਪਾਲ ਸਿੰਘ ,ਗੌਰਵ ਭੱਲਾ ,ਰਮਨ ਬਾਬਾ ,ਮਨਜੀਤ ਸਿੰਘ ਬੌਬੀ ,ਵੀ ਹਾਜਿਰ ਸਨ |
Spread the love