ਗੁਰਦਾਸਪੁਰ , 3 ਸਤੰਬਰ 2021 ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾ ਨੂੰ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀ ਤਿਆਰੀ ਲਈ ਮੁਫਤ ਆਨ-ਲਾਇਨ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਐਸ ਐਸ ਸੀ ਬੈਕ ( ਪੀ ੳ ਕਲਰਕ) ਆਰ ਆਰ ਬੀ, ਸੀ ਈ ਟੀ, ਪੀ ਪੀ ਐਸ ਸੀ, ਪੀ ਐਸ ਐਸ ਐਸ ਬੀ ਅਤੇ ਹੋਰ ਵਿਭਾਗੀ ਪ੍ਰੀਖਿਆਵਾ ਲਈ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਕੀਤੀ ਜਾਵੇਗੀ।ਉਹਨਾ ਦੱਸਿਆ ਕਿ ਇਸ ਦੇ ਨਾਲ ਹੀ ਕਲੈਰੀਕਲ ਅਤੇ ਕਾਂਸਟੇਬਲ ਅਸੀਮੀਆ ਲਈ ਮੁਫਤ ਆਨ-ਲਾਇਨ ਕੋਚਿੰਗ ਦਾ ਦਾ ਪਹਿਲਾ ਬੈਚ 08-09-2021 ਤੋ ਸ਼ੁਰੂ ਹੋਣ ਜਾ ਰਿਹਾ ਹੈ।ਕਲੈਰੀਕਲ ਬੈਚ ਲਈ ਐਨਬੋਲ ਹੋਣ ਵਾਲੇ ਉਮੀਦਵਾਰਾ ਨੇ ਗਰੈਜੂਏਸ਼ਨ ਮੁਕੰਮਲ ਕਰ ਲਈ ਹੋਵੇ ਅਤੇ ਜਦੋ ਕਿ 12ਵੀ ਪਾਸ ਉਮੀਦਵਾਰ ਪੁਲੀਸ ਕਾਂਸਟੇਬਲ ਲਈ ਅਪਲਾਈ ਕਰ ਸਕਦੇ ਹਨ।ਉਹਨਾ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਨ ਲਾਇਨ ਕੋਚਿੰਗ ਕਲਾਸਾਂ ਦਾ ਲਾਭ ਲੈਣ ਲਈ ਅਪਲਾਈ ਕਰ ਸਕਦੇ ਹਨ।ਉਹਨਾ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਨਲਾਇਨ ਕੋਚਿੰਗ ਕਲਾਸਾਂ ਦਾ ਲਾਭ ਲੈਣ ਲਈ https://www.eduzphere.com/freegovtexamsਤੇ ਲਾਗ ਇਨ ਕਰਕੇ ਇਹ ਨਾਆਨ ਲਾਇਨ ਕਲਾਸਾਂ ਲਈ ਅਪਲਾਈ ਕਰ ਸਕਦੇ ਹਨ। ਇਕ ਕੋਚਿੰਗ ਸੈਸ਼ਨ ਘੱਟੋ-ਘੱਟ ਚਾਰ ਮਹੀਨੇ ਦਾ ਹੋਵੇਗਾ।ਉਹਨਾ ਅੱਗੇ ਕਿਹਾ ਇਸ ਨਾਲ ਰੋਜਗਾਰ ਦੇ ਨਵੇ ਰਸਤੇ ਖੁਲਣਗੇ ਅਤੇ ਉਹਨਾ ਦੀ ਰੋਜਗਾਰ ਪ੍ਰਾਪਤ ਕਰਨ ਦੀ ਸਮਰੱਥਾ ਵਿਚ ਵੀ ਵਾਧਾ ਹੋਵੇਗਾ।
ਇਸ ਮੌਕੇ ਜਿਲ੍ਹਾ ਰੋਜਗਾਰ ਉੱਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹੇ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹਨਾਂ ਵੱਖਵੱਖ ਵਿਸ਼ਾ ਮਾਹਿਰਾ ਪਾਸੋ ਅਗਵਾਈ ਹਾਸਲ ਕਰਨ ਲਈ ਇਹਨਾ ਮੁਫਤ ਆਨਲਾਇਨ ਕੋਚਿੰਗ ਕਲਾਸਾਂ ਲਈ ਵੱਧ ਤੋ ਵੱਧ ਰਜਿਸਟ੍ਰੇਸ਼ਨ ਕਰਾਉਣ।ਇਸ ਸਬੰਧ ਵਿਚ ਜੇਕਰ ਕਿਸੇ ਵੀ ਤਰਾਂ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਜਾਂ ਹੈਲਪ ਲਾਈਨ ਨੰਬਰ 84440-00099 ਤੇ ਸੰਪਰਕ ਕਰ ਸਕਦੇ ਹਨ।