ਗੁਰਦਾਸਪੁਰ 12 ਜੂਨ 2021 ਲਵਪ੍ਰੀਤ ਪੁੱਤਰੀ ਲੁਭਾਯਾ ਮਸੀਹ ਪਿੰਡ ਪੋਰੋਵਾਲ ਜੱਟਾ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚਲਾਈ ਰਾ ਰਹੀ ਘਰ ਘਰ ਰੋਜਗਾਰ ਸਕੀਮ ਬਾਰੇ ਮੈਨੂ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ , ਮੈਨੂ ਇਹ ਪਹਿਲੀ ਵਾਰ ਅਹਿਸਾਸ ਹੋਇਆ ਕਿ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਗੁਰਦਾਸਪੁਰ ਨੂੰ ਬਹੁਤ ਸੋਹਣਾ ਮੇਨਟੇਨ ਕੀਤਾ ਹੋਇਆ ਸੀ ਅਤੇ ਕਿਸੇ ਪ੍ਰਾਈਵੇਟ ਕੰਪਨੀ ਵਾਗ ਸਾਡ ਸੁਥਰਾ ਅਤੇ ਹੈਈਟੇਕ ਬਣਾਇਆ ਹੋਇਆ ਸੀ ਪਬਲਿਕ ਦੇ ਬੈਠਣ ਲਈ ਬੈਚ,ਪੀਣ ਲਈ ਆਰ ੳ ਦਾ ਪਾਣੀ,ਪਬਲਿਕ ਯੂਜ ਵਾਸਤੇ ਕੰਪਿਊਟਰ, ਵੈਕਸੀ ਬੋਰਡ ਦੇ ਹਰ ਤਰਾਂ ਦੀਆਂ ਅਸਾਮੀਆ ਦੀ ਜਾਣਕਾਰੀ ਲੱਗੀ ਹੋਈ ਸੀ। ਮੈ ਅਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ www.pgrkam.com ਦੀ ਵੈਬਸਾਇਡ ਤੇ ਦਰਜ ਕਰਵਾਇਆ, ਸਟਾਫ ਵਲੋ ਮੈਨੂ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਵਧਿਆ ਢੰਗ ਨਾਲ ਡੀਲ ਕੀਤਾ ਗਿਆ । ਥੋੜੇ ਦਿਨਾ ਬਾਅਦ ਮੈਨੂ ਕਾਲ ਅਤੇ ਮੈਸਜ ਆਇਆ ਕਿ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ । ਮੈ ਦਫਤਰ ਵਿਖੇ ਇੰਟਰਵਿਊ ਦੇਣ ਲਈ ਆਈ ਅਤੇ ਏਥੇ ਮੈਨੂੰ 2 ਕੰਪੀਆਂ ਇੰਟਰਵਿਊ ਦੇਣ ਦੀ ਪੇਸਕਸ਼ ਕੀਤੀ ਗਈ। ਮੈ Pukhraj Company ਵਲੋ Trainer ਵਜੋ ਸਲੈਕਸ਼ਨ ਕੀਤੀ ਗਈ ਅਤੇ ਮੈਨੂ 6000/ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਪੇਸਕਸ ਦਿੱਤੀ ਗਈ । ਮੈ ਸਭ ਨੂੰ ਅਪੀਲ ਕਰਦੀ ਹਾਂ ਕਿ ਜੋ ਨੌਜਵਾਨ ਰੋਜਗਾਰ ਲੈਣ ਦੇ ਚਾਹਗਾਨ ਹਨ ਉਹ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਦਰਜ ਕਰਵਾਉਣ ਅਤੇ ਨੋਕਰੀਆਂ ਪ੍ਰਾਪਤ ਕਰਨ।