ਭਾਰਤੀ ਹਵਾਈ ਸੈਨਾ ਵਿੱਚ ਅਗਨੀ ਵੀਰ ਵਾਯੂ ਦੇ ਰੂਪ ਵਿੱਚ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ 17 ਜਨਵਰੀ 2024 ਤੋਂ

ਪੰਜਾਬ ਸਰਕਾਰ ਵਲੋਂ ਪੰਜਾਬੀ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ 26 ਦਸੰਬਰ ਨੂੰ ਆਈ.ਐਸ.ਐਫ. ਫਾਰਮੇਸੀ ਕਾਲਜ ਮੋਗਾ ਵਿਖੇ - ਡਿਪਟੀ ਕਮਿਸ਼ਨਰ
Dr. Senu Duggal

Sorry, this news is not available in your requested language. Please see here.

ਫਾਜ਼ਿਲਕਾ, 7 ਜਨਵਰੀ 2024
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਨੌਜਵਾਨ ਜੋ ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰ ਵਾਯੂ ਦੇ ਰੂਪ ਵਿੱਚ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨੀ ਚਾਹੁੰਦੇ ਹਨ। ਇਸ ਵਾਸਤੇ ਅਣਵਿਆਹੇ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਤੋਂ ਆਨਲਾਈਨ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ। ਆਨਲਾਈਨ ਰਜਿਸਟਰੇਸ਼ਨ 17 ਜਨਵਰੀ 2024 ਨੂੰ ਸਵੇਰੇ 11 ਵਜੇ ਤੋਂ 6 ਫਰਵਰੀ 2024 ਨੂੰ ਰਾਤ 11 ਵਜੇ ਤੱਕ ਹੋਵੇਗੀ। ਇਸ ਲਈ ਆਨਲਾਈਨ ਪ੍ਰੀਖਿਆ 17 ਮਾਰਚ ਜਾਂ ਉਸ ਤੋਂ ਬਾਅਦ ਹੋਵੇਗੀ। ਰਜਿਸਟਰੇਸ਼ਨ ਲਈ ਵੈਬ ਪੋਰਟਲ https://agnipathvayu.cdac.in/ ਤੇ ਅਪਲਾਈ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਬਿਉਰੋ ਆਫ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ ਵੈਸ਼ਾਲੀ ਨੇ ਦੱਸਿਆ ਕਿ ਜਿਹੜੇ ਨੌਜਵਾਨ ਇਸ ਪ੍ਰੀਖਿਆ ਵਿੱਚ ਭਾਗ ਲੈ ਕੇ ਭਾਰਤੀ ਹਵਾਈ ਸੈਨਾ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਹਨਾਂ ਦਾ ਜਨਮ 2 ਜਨਵਰੀ 2004 ਅਤੇ 2 ਜੁਲਾਈ 2007 ਦਰਮਿਆਨ ਹੋਇਆ ਹੋਵੇ ਇਹ ਦੋਨੋਂ ਮਿਤੀਆਂ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਜੇਕਰ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਜਿਹੜੇ ਬੱਚਿਆਂ ਨੇ ਸਾਇੰਸ ਵਿਸ਼ੇ ਦੀ ਪੜ੍ਹਾਈ ਕੀਤੀ ਹੈ ਉਹਨਾਂ ਉਮੀਦਵਾਰਾਂ ਦੇ ਇੰਗਲਿਸ਼ ਵਿੱਚ 50 ਫੀਸਦੀ ਅੰਕ ਅਤੇ ਕੁੱਲ ਘੱਟੋ ਘੱਟ 50 ਫੀਸਦੀ ਅੰਕਾਂ ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਮੈਥਮੈਟਿਕਸ, ਫਿਜਿਕਸ ਅਤੇ ਇੰਗਲਿਸ਼ ਸਿਹਤ ਇੰਟਰਮੀਡੀਏਟ ਬਾਰਵੀ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਡਿਪਲੋਮਾ ਕੋਰਸ ਵਿੱਚ ਕੁੱਲ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟੀਗਰੇਟਡ/ ਮੈਟਰੀਕਲੇਸ਼ਨ ਵਿੱਚ ਜੇਕਰ ਡਿਪਲੋਮਾ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ)  ਸਾਹਿਤ ਕੇਂਦਰ, ਰਾਜ ਅਤੇ ਯੂਟੀ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾ ਤੋਂ ਇੰਜਨੀਅਰਿੰਗ, ਮਕੈਨੀਕਲ, ਇਲੈਕਟਰੀਕਲ, ਇਲੈਕਟਰੋਨਿਕਸ, ਆਟੋ ਮੋਬਾਈਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲਜੀ ਵਿੱਚ ਤਿੰਨ ਸਾਲਾ ਡਿਪਲੋਮਾ ਕੋਰਸ ਪਾਸ ਕੀਤਾ ਹੋਵੇ ਜਾਂ ਵੋਕੇਸ਼ਨਲ ਕੋਰਸ ਵਿੱਚ ਕੁੱਲ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟਰਮੀਡੀਏਟ/ਮੈਟਰੀਕੁਲੇਸ਼ਨ ਵਿੱਚ ਜੇਕਰ ਵੋਕੇਸ਼ਨਲ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ) ਸਿਹਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਣਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਨਾਨ ਵਕੇਸ਼ਨਲ ਵਿਸ਼ਾ ਜਿਵੇਂ ਫਿਜਿਕਸ ਅਤੇ ਮੈਥਮੈਟਿਕਸ ਸਹਿਤ ਦੋ ਸਾਲਾਂ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ।
ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਸਾਇੰਸ ਵਿਸਿ਼ਆਂ ਤੋਂ ਇਲਾਵਾ ਹਨ ਉਹਨਾਂ ਨੇ ਕੁੱਲ ਮਿਲਾ ਕੇ ਘੱਟੋ ਘੱਟ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ ਕਿਸੇ ਸਟਰੀਮ /ਵਿਸਿ਼ਆਂ ਨਾਲ ਇੰਟਰਮੀਡੀਏਟ /10 ਜਮਾ 2 ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਜਾਂ ਵੋਕੇਸ਼ਨਲ ਕੋਰਸ ਵਿੱਚ ਕੁੱਲ ਘੱਟੋ ਘੱਟ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟਰਮੀਡੀਏਟ/ ਮੈਟਰੀਕੁਲੇਸ਼ਨ ਵਿੱਚ ਜੇਕਰ ਵੋਕੇਸ਼ਨਲ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ) ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ।
ਉਨ੍ਹਾਂ ਕਿਹਾ ਕਿ ਸਾਇੰਸ ਵਿਸ਼ੇ ਪ੍ਰੀਖਿਆ ਲਈ ਯੋਗ ਉਮੀਦਵਾਰ ਇੰਟਰਮੀਡੀਏਟ /ਬਾਰਵੀ /ਤਿੰਨ ਸਾਲਾ ਡਿਪਲੋਮਾ ਕੋਰਸ ਇਨ ਇੰਜੀਨੀਅਰਿੰਗ ਜਾਂ ਫਿਜਿਕਸ ਅਤੇ ਮੈਥਸ ਦੇ ਨਾਲ ਵਕੇਸ਼ਨਲ ਵਿਸਿਆਂ ਸਹਿਤ ਦੋ ਸਾਲਾ ਵੋਕੇਸ਼ਨਲ ਕੋਰਸ ਸਹਿਤ ਸਾਇੰਸ ਵਿਸਿ਼ਆਂ ਤੋਂ ਇਲਾਵਾ ਹੋਰ ਲਈ ਵੀ ਯੋਗ ਹਨ ਅਤੇ ਉਹਨਾਂ ਨੂੰ ਆਨਲਾਈਨ ਰਜਿਸਟਰੇਸ਼ਨ ਫਾਰਮ ਭਰਦੇ ਸਮੇਂ ਇੱਕ ਸੀਟਿੰਗ ਵਿੱਚ ਸਾਇੰਸ ਵਿਸਿ਼ਆਂ ਤੋਂ ਇਲਾਵਾ ਅਤੇ ਸਾਇੰਸ ਵਿਸਿ਼ਆਂ ਦੀ ਪ੍ਰੀਖਿਆ ਦੋਵਾਂ ਵਿੱਚ ਹਾਜ਼ਰ ਹੋਣ ਦਾ ਵਿਕਲਪ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਰਜਿਸਟਰੇਸ਼ਨ ਅਤੇ ਆਨਲਾਈਨ ਪੱਤਰ ਭਰਨ ਲਈ ਐਂਟਰੀ ਲੈਵਲ ਯੋਗਤਾ, ਮੈਡੀਕਲ ਸਟੈਂਡਰਡ, ਨਿਯਮ ਅਤੇ ਸ਼ਰਤਾਂ, ਹਦਾਇਤਾਂ ਸਬੰਧੀ ਜਾਣਕਾਰੀ ਲਈ ਵੈਬਸਾਈਟ https://agnipathvayu.cdac.in/ ਤੇ ਲੋਗ ਇਨ ਕੀਤਾ ਜਾ ਸਕਦਾ ਹੈ।
Spread the love