ਫਾਜ਼ਿਲਕਾ 4 ਅਗਸਤ 2021
ਸਿਵਲ ਸਰਜਨ ਫਾਜਿਲਕਾ ਡਾ ਦਵਿੰਦਰ ਢਾਂਡਾ ਦੀ ਯੋਗ ਅਗਵਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ 7 ਅਗਸਤ 21 ਤੱਕ ਹਫਤਾ ਮਨਾਇਆ ਜਾ ਰਿਹਾ ਹੈ।ਇਸਦੇ ਤਹਿਤ ਅੱਜ ਸਬ ਸੈਂਟਰ ਅਮਰ ਪੂਰਾ, ਸੀ ਐਚ ਸੀ ਸੀਤੋ ਗੁਨੋ, ਜ਼ਿਲ੍ਹਾ ਫਾਜ਼ਿਲਕਾ ਵਿਖੇ ਇਕ ਜਾਗਰੁਕਤਾ ਕੈਂਪ ਲਗਾਇਆ ਗਿਆ।
ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਦਾ ਦੁੱਧ ਅਪਣੇ ਆਪ ਵਿੱਚ ਬੱਚੇ ਲਈ ਸੰਪੂਰਨ ਖੁਰਾਕ ਹੈ। ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਮੁਹਿੰਮ ਨੂੰ ਘਰ ਘਰ ਦੀ ਆਵਾਜ਼ ਬਣਾਈਏ। ਬੱਚੇ ਦੇ ਜਨਮ ਤੋਂ ਬਾਅਦ ਬੱਚੇ ਨੂੰ ਗੁੜਤੀ, ਸ਼ਹਿਦ, ਡੱਬਾ ਬੰਦ ਦੁੱਧ ਜਾਂ ਪਾਣੀ ਨਹੀਂ ਦੇਣਾ ਚਾਹੀਦਾ। ਬਲਕਿ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਬੱਚੇ ਨੂੰ ਪਿਆਉਣਾ ਚਾਹੀਦਾ ਹੈ। ਇਸੇ ਨੂੰ ਐਕਸੂਲਿਫ ਬਰੈਸਟ ਫੀਡਿੰਗ ਕਿਹਾ ਜਾਂਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਬੱਚੇ ਦੇ ਜਨਮ ਤੋ ਬਾਅਦ ਇਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਪਿਆਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੱਚੇ ਨੂੰ ਅਪਣਾ ਦੁੱਧ ਪਿਲਾਉਣ ਵਾਲੀ ਮਾਂ ਦਾ ਬੱਚੇ ਨਾਲ ਇਕ ਮਜ਼ਬੂਤ ਭਾਵਨਾਤਮਕ ਰਿਸ਼ਤਾ ਜੁੜ ਜਾਂਦਾ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਜਿਹੜਾ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਉਸ ਦਾ ਬੌਧਿਕ ਅਤੇ ਸ਼ਰੀਰਕ ਪੱਧਰ ਮਾਂ ਦਾ ਦੁੱਧ ਨਾ ਪੀਣ ਵਾਲੇ ਬੱਚਿਆਂ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਅਤੇ ਨਾਲ ਹੀ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਜ਼ਿਆਦਾ ਹੁੰਦੀ ਹੈ। ਜੋ ਮਾਂ ਅਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਉਸ ਦੀ ਸਿਹਤ ਅਤੇ ਸ਼ਰੀਰਕ ਬਣਤਰ ਠੀਕ ਰਹਿੰਦੀ ਹੈ। ਮੋਟਾਪਾ ਅਤੇ ਓਸਟੀਓਪ੍ਰੋਸੀਸ ਵਰਗੀ ਮੁਸ਼ਕਿਲ ਨਹੀਂ ਆਉਂਦੀ।ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਮਾਂ ਬੱਚੇ ਨੂੰ ਦੁੱਧ ਪਿਲਾਏਗੀ ਉਦੋਂ ਤਕ ਗਰਭ ਧਾਰਨ ਕਰਨ ਦੀ ਸੰਭਾਵਨਾ ਬਿਲਕੁਲ ਘੱਟ ਹੋ ਜਾਵੇਗੀ। ਇਸ ਮੌਕੇ ਤੇ ਸਮੂਹ ਸਟਾਫ ਨੂੰ ਮਾਵਾਂ ਨੂੰ ਦੁੱਧ ਪਿਲਾਉਣ ਲਈ ਜਾਗਰੂਕ ਅਤੇ ਪ੍ਰਮੋਟ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਤੇ ਸੀ ਐਚ ਓ ਪ੍ਰਿਯਾ, ਬਲਵਿੰਦਰ ਕੌਰ ਏ. ਏਨ. ਏਮ., ਰਮਨ ਅਤੇ ਆਸ਼ਾ ਵਰਕਰ ਹਾਜ਼ਰ ਸਨ।