ਐਸ.ਏ.ਐਸ. ਨਗਰ, 2 ਸਤੰਬਰ 2021
ਵਿਸ਼ਵ ਦੀ ਨਾਮੀ ਕੰਪਨੀ ਮਾਈਕਰੋਸਾਫਟ ਅਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਸਾਂਝੇ ਤੌਰ ਉਤੇ ਪੂਰੇ ਭਾਰਤ ਦੀਆਂ ਇਕ ਲੱਖ ਲੜਕੀਆਂ ਨੂੰ ਅਤਿ ਆਧੁਨਿਕ ਸਿਖਲਾਈ ਦੇ ਰਿਹਾ ਹੈ, ਜਿਸ ਨੂੰ ਪ੍ਰਾਪਤ ਕਰਕੇ ਉਹ ਆਪਣੇ ਪਰਿਵਾਰ ਦੇੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਠੁੰਮਣਾ ਦੇ ਸਕਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਏ.ਐਸ. ਨਗਰ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮਾਈਕਰੋਸਾਫਟ ਦੀ ਇਸ ਪਹਿਲਕਦਮੀ ਨਾਲ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਪੜ੍ਹੀਆਂ ਲਿਖੀਆਂ ਲੜਕੀਆਂ ਜਾਂ ਔਰਤਾਂ ਦੇ ਨਾਲ-ਨਾਲ ਉਨ੍ਹਾਂ ਔਰਤਾਂ ਨੂੰ ਵੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾ ਸਕੇਗਾ, ਜਿਹੜੀਆਂ ਤਕਨੀਕੀ ਜਾਣਕਾਰੀ ਪੱਖੋਂ ਕਮਜ਼ੋਰ ਹਨ। ਇਹ ਪ੍ਰੋਗਰਾਮ ਲੜਕੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵਧੀਆਂ ਨੌਕਰੀਆਂ ਲੈਣ ਦੇ ਯੋਗ ਬਣਾਵੇਗਾ ਅਤੇ ਇਸ ਕੋਰਸ ਨਾਲ ਉਨ੍ਹਾਂ ਨੂੰ ਆਪਣੇ ਛੋਟੇ ਸਹਾਇਕ ਕਾਰੋਬਾਰ ਚਲਾਉਣ ਵਿੱਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੇ ਇਸ ਕੋਰਸ ਦਾ ਮਾਡਿਊਲ 70 ਘੰਟਿਆਂ ਦਾ ਹੋਵੇਗਾ। ਜਿਹੜੀਆਂ ਲੜਕੀਆਂ ਜਾਂ ਔਰਤਾਂ 18 ਤੋਂ 30 ਸਾਲ ਤੱਕ ਦੀ ਉਮਰ ਦੀਆਂ ਹਨ ਅਤੇ ਜਿਨ੍ਹਾਂ ਨੇ ਘੱਟ ਤੋ ਘੱਟ 8ਵੀਂ ਪਾਸ ਕੀਤੀ ਹੈ। ਉਹ ਇਸ ਦੇ ਯੋਗ ਹੋਣਗੀਆਂ। ਇਹ ਕੋਰਸ ਲੜਕੀਆਂ ਨੂੰ ਤਕਨੀਕੀ ਸਕਿੱਲਜ਼, ਕਮਿਊਨੀਕੇਸ਼ਨ ਸਕਿੱਲਜ਼, ਉਦਮਤਾ ਦੀ ਸਕਿੱਲਜ਼, ਰੋਜਗਾਰ ਯੋਗਤਾ ਵਰਗੇ ਖੇਤਰਾਂ ਲਈ ਹੁਨਰਮੰਦ ਕਰੇਗਾ, ਜਿਹੜੀਆਂ ਕਿ ਅੱਜ ਦੇ ਸਮੇਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਲਈ ਬਹੁਤ ਮਹੱਤਵਪੂਰਨ ਹਨ। ਇਸ ਕੋਰਸ ਦਾ ਮਾਡਿਊਲ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਤਕਨੀਕੀ ਜਾਣਕਾਰੀ ਦੇ ਬਿਲਕੁਲ ਨੀਵੇਂ ਪੱਧਰ ਦੀਆਂ ਔਰਤਾਂ ਜਾਂ ਲੜਕੀਆਂ ਵੀ ਇਸ ਨੂੰ ਸਮਝ ਸਕਣਗੀਆਂ।
ਚਾਹਵਾਨ ਲੜਕੀਆਂ ਇਸ ਟਰੇਨਿੰਗ ਲਈ https://rebrand.ly/mdsppb ਲਿੰਕ ਉਤੇ ਅਪਲਾਈ ਕਰ ਸਕਦੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਕਿਉਂਕਿ ਚੰਗੇ ਖੇਤਰ ਵਿੱਚ ਨੌਕਰੀ ਕਰਨ ਲਈ ਜਿਹੜੇ ਹੁਨਰ ਉਮੀਦਵਾਰ ਵਿੱਚ ਹੋਣੇ ਚਾਹੀਦੇ ਹਨ, ਉਨ੍ਹਾਂ ਨੂੰ ਆਧਾਰ ਮੰਨ ਕੇ ਹੀ ਇਹ ਕੋਰਸ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸਭ ਦੀ ਸਿਖਲਾਈ ਇਸ ਕੋਰਸ ਜ਼ਰੀਏ ਮਿਲੇਗੀ। ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਕਮਰਾ ਨੰਬਰ 453 ਵਿਖੇ ਜਾਂ ਫਿਰ 88724-88853, 92167-88884 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
Home Punjab S.A.S Nagar ਮਾਈਕਰੋਸਾਫਟ ਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇਕ ਲੱਖ ਲੜਕੀਆਂ...