ਮਾਡਰਨ ਭਾਰਤ ਦੀ ਸਿਰਜਣਾ ਭੀਮ ਰਾਓ ਅੰਬੇਦਕਰ ਦੀ ਦੇਣ-ਧਾਲੀਵਾਲ

ਮਾਡਰਨ ਭਾਰਤ ਦੀ ਸਿਰਜਣਾ ਭੀਮ ਰਾਓ ਅੰਬੇਦਕਰ ਦੀ ਦੇਣ-ਧਾਲੀਵਾਲ
ਮਾਡਰਨ ਭਾਰਤ ਦੀ ਸਿਰਜਣਾ ਭੀਮ ਰਾਓ ਅੰਬੇਦਕਰ ਦੀ ਦੇਣ-ਧਾਲੀਵਾਲ

Sorry, this news is not available in your requested language. Please see here.

ਅੰਬੇਦਕਰ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ

ਅੰਮ੍ਰਿਤਸਰ, 14 ਅਪ੍ਰੈਲ 20222

ਕੈਬਨਿਟ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ੍ਰੀ ਭੀਮ ਰਾਓ ਅੰਬੇਦਕਰ ਨੂੰ ਅਜੋਕੇ ਭਾਰਤ ਦੇ ਨਿਰਮਾਤਾ ਦੱਸਦੇ ਕਿਹਾ ਕਿ ਉਨਾਂ ਨੇ ਉਸ ਸਮੇਂ ਜਿੰਨਾ ਸਮਾਜਿਕ ਕੁਰਤੀਆਂ ਵਿਚੋਂ ਭਾਰਤ ਨੂੰ ਕਾਨੂੰਨ ਦੀ ਮਦਦ ਨਾਲ ਕੱਢਕੇ ਨਵੇਂ ਸਮਾਜ ਦੀ ਸਿਰਜਣਾ ਕੀਤੀਉਹ ਆਪਣੀ ਮਿਸਾਲ ਆਪ ਹੈ।

ਹੋਰ ਪੜ੍ਹੋ :-ਰੂਪਨਗਰ ਦੇ ਮਿੰਨੀ ਸਕੱਤਰੇਤ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਅੱਜ ਅੰਮ੍ਰਿਤਸਰ ਵਿਖੇ ਅੰਬੇਦਕਰ ਜੈਅੰਤੀ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਰਤ ਭਾਵੇਂ ਅੰਗਰੇਜ਼ਾਂ ਕੋਲੋਂ ਅਜ਼ਾਦ ਹੋ ਗਿਆ ਸੀਪਰ ਭਾਰਤ ਨੂੰ ਸਮਾਜਿਕ ਕੁਰਤੀਆਂ ਵਿਚੋਂ ਕੱਢਣਸਮਾਜਿਕ ਬਰਾਬਰਤਾ ਵਾਲਾ ਮਾਹੌਲ ਸਿਰਜਣ ਅਤੇ ਸੰਘੀ ਢਾਂਚੇ ਨੂੰ ਚਲਾਉਣ ਲਈ ਜਿਸ ਕਾਨੂੰਨ ਦੀ ਲੋੜ ਸੀਉਹ ਬਾਬਾ ਸਾਹਿਬ ਅੰਬੇਦਕਰ ਦੀ ਹੀ ਦੇਣ ਹੈ। ਉਨਾਂ ਕਿਹਾ ਕਿ ਅੱਜ ਜੇਕਰ ਸਾਡੇ ਵਰਗੇ ਗਰੀਬ ਤੇ ਮੱਧਵਰਗੀ ਘਰਾਂ ਦੇ ਬੱਚੇ ਵਿਧਾਇਕਸੰਸਦ ਮੈਂਬਰ ਅਤੇ ਹੋਰ ਰੁਤਬਿਆਂ ਉਤੇ ਬੈਠੇ ਹਨਉਹ ਅੰਬੇਦਕਰ ਸਾਹਿਬ ਦੀ ਦੇਣ ਹੈ। ਉਨਾਂ ਕਿਹਾ ਕਿ ਅੱਜ ਵੀ ਸਾਨੂੰ ਉਨਾਂ ਵੱਲੋਂ ਦਰਸਾਏ  ਮਾਰਗ ਉਤੇ  ਚੱਲਣ ਦੀ ਲੋੜ ਹੈਤਾਂ ਹੀ ਅਸੀਂ ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਾਂਗੇ।

ਉਨਾਂ ਕਿਹਾ ਕਿ ਸ੍ਰੀ ਅੰਬੇਦਕਰ ਦੀ ਦੇਣ ਦੀ ਬਦੌਲਤ ਹੀ ਸਾਡੀ ਸਰਕਾਰ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਫੈਸਲਾ ਪਹਿਲੇ ਦਿਨ ਹੀ ਕਰ ਦਿੱਤਾ ਸੀ ਕਿ ਹਰੇਕ ਦਫਤਰ ਵਿਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਲੱਗੇਗੀ। ਉਨਾਂ ਕਿਹਾ ਕਿ ਤਸੀਵਰ ਲਗਾਉਣ ਨਾਲ ਦਫਤਰ ਵਿਚ ਬੈਠੇ ਅਧਿਕਾਰੀ ਜਾਂ ਕਰਮਚਾਰੀ ਨੂੰ ਇੰਨਾਂ ਸਖਸ਼ੀਅਤਾਂ ਦੇ ਸੁਪਨੇ ਅਤੇ ਸਿਧਾਂਤ ਯਾਦ ਰਹਿਣਗੇਜੋ ਕਿ  ਸੇਵਾ ਵਿਚ ਕਿਸੇ ਵੀ ਤਰਾਂ ਦੀ ਕੁਤਾਹੀ ਕਰਨ ਤੋਂ ਵਰਜਣਗੇ। ਉਨਾਂ ਸਾਰੇ ਪੰਜਾਬ ਵਾਸੀਆਂ ਨੂੰ ਸ੍ਰੀ ਅੰਬੇਦਕਰ ਦੇ ਪਦ ਚਿੰਨਾ ਉਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਸ੍ਰੀ ਧਾਲੀਵਾਲ ਤੇ ਹੋਰ ਸਖਸ਼ੀਅਤਾਂ ਨੇ ਸ੍ਰੀ ਅੰਬੇਦਕਰ ਦੇ ਆਦਮ ਕੱਦ ਬੁੱਤ ਉਤੇ ਫੁੱਲ ਮਲਾਵਾਂ ਚੜਾ ਕੇ ਸ਼ਰਧਾ ਭੇਟ ਕੀਤੀ।

ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਸ੍ਰੀ ਅੰਬੇਦਕਰ ਦਿਵਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ।

Spread the love